ਵਧੇਰੀ ਤਸਵੀਰਾਂ ਲਈ ਇੱਥੇ ਕਲਿੱਕ ਕਰੋ »

ਨਵਾਂ ਯੂਨਾਈਟਿਡ ਅਕਾਲੀ ਦਲ ਕਾਇਮ ਹੋਇਆ

ਅੰਮ੍ਰਿਤਸਰ, 22 ਨਵੰਬਰ (ਚਰਨਜੀਤ ਸਿੰਘ) : ਜੈਕਾਰਿਆਂ ਦੀ ਗੂੰਜ ਵਿਚ ਅੱਜ ਇਥੇ ਯੂਨਾਈਟਿਡ ਅਕਾਲੀ ਦਲ ਦਾ ਗਠਨ ਕੀਤਾ ਗਿਆ। ਸਥਾਨਕ ਗੁਰੂ ਨਾਨਕ ਆਡੀਟੋਰੀਅਮ ਵਿਚ ਸਂੈਕੜੇ ਅਕਾਲੀ ਵਰਕਰਾਂ ਨੇ ਭਾਈ ਮੋਹਕਮ ਸਿੰਘ ਨੂੰ ਪਾਰਟੀ ਦਾ ਕਨਵੀਨਰ ਅਤੇ ਗੁਰਦੀਪ ਸਿੰਘ ਬਠਿੰਡਾ ਨੂੰ ਪਾਰਟੀ ਦਾ ਜਰਨਲ ਸਕੱਤਰ ਥਾਪਿਆ।

ਸ਼ਹੀਦ ਊਧਮ ਸਿੰਘ ਦਾ ਜੱਦੀ ਘਰ ਦੇਖਣ ਆਏ ਬਾਹਰੀ ਰਾਜਾਂ ਦੇ ਬੱਚੇ ਨਿਰਾਸ਼ ਪਰਤੇ, ਘਰ ਨੂੰ ਲੱਗਾ ਤਾਲਾ

ਸੁਨਾਮ, 22 ਨਵੰਬਰ (ਦਰਸ਼ਨ ਸਿੰਘ ਚੌਹਾਨ) : 'ਭਾਰਤ ਜੋੜੋ' ਦੇ ਨਾਹਰੇ ਹੇਠ ਦੇਸ਼ ਦੇ 20 ਰਾਜਾਂ ਤੋਂ ਆਏ ਕਰੀਬ 400 ਬੱਚਿਆਂ ਨੂੰ ਅੱਜ ਉਸ ਸਮੇਂ ਨਿਰਾਸ਼ਤਾ ਦਾ ਸਾਹਮਣਾ ਕਰਨਾ ਪਿਆ ਜਦ ਉਹ ਸ਼ਹਿਰ ਅੰਦਰ ਕੱਢੀ ਜਾ ਰਹੀ ਸਦਭਾਵਨਾ ਰੈਲੀ ਦੌਰਾਨ ਸਭਿਆਚਾਰਕ ਅਤੇ ਪੁਰਾਤਤਵ ਵਿਭਾਗ ਦੇ ਪ੍ਰਬੰਧ ਹੇਠ ਜੰਗ-ਏ-ਆਜ਼ਾਦੀ ਦੇ ਮਹਾਨ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਵਿਖੇ ਨਤਮਸਤਕ ਹੋਣ ਪੁੱਜੇ ਤਾਂ ਉਸ ਸਮੇਂ ਘਰ ਨੂੰ ਜਿੰਦਰਾ ਲੱਗਿਆ ਹੋਇਆ ਸੀ। 

ਰਾਸ਼ਟਰਪਤੀ ਸ਼ਾਸਨ ਲਾ ਕੇ ਮੈਨੂੰ ਗ੍ਰਿਫ਼ਤਾਰ ਕਰ ਕੇ ਵਿਖਾਉ : ਮਮਤਾ ਨੇ ਮੋਦੀ ਨੂੰ ਦਿਤੀ ਚੇਤਾਵਨੀ

ਕੋਲਕਾਤਾ, 22 ਨਵੰਬਰ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਮੋਦੀ ਸਰਕਾਰ 'ਤੇ  ਤਿੱਖਾ ਹਮਲਾ ਕਰਦਿਆ ਕਿਹਾ ਕਿ ਸਰਕਾਰ ਉਸ ਅਤੇ ਉਸ ਦੀ ਪਾਰਟੀ ਵਿਰੁਧ ਰੰਜਸ਼ ਤਹਿਤ ਕੰਮ ਕਰ ਰਹੀ ਹੈ। ਉਸ ਨੇ ਸਰਕਾਰ ਨੂੰ ਚੁਨੌਤੀ ਦਿਤੀ ਕਿ ਉਹ ਸੂਬੇ ਵਿਚ ਰਾਸ਼ਟਰਪਤੀ ਸ਼ਾਸਨ ਲਾ ਕੇ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਵਿਖਾਏ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਉਸ ਨੇ ਕਿਹਾ, 'ਜੇ ਸਾਨੂੰ ਸੱਟ ਮਾਰਨਗੇ ਤਾਂ ਅਸੀਂ ਵੀ ਜਵਾਬ ਦੇਵਾਂਗੇ। ਅਸੀਂ ਹਰ ਚੁਨੌਤੀ ਸਵੀਕਾਰ ਕਰਦੇ ਹਾਂ।' ਉਨ੍ਹਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਭਗਵਾਂ ਪਾਰਟੀ ਵਿਰੁਧ ਇਕਜੁਟ ਹੋ ਜਾਣ। ਮਮਤਾ ਨੇ ਕਿਹਾ ਕਿ ਸਰਕਾਰ ਵਿਰੋਧ ਦੀ ਹਰ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਇਥੋਂ ਤਕ ਕਹਿ ਦਿਤਾ ਕਿ 2 ਅਕਤੂਬਰ ਨੂੰ ਵਰਧਮਾਨ ਵਿਚ ਹੋਏ ਧਮਾਕਿਆਂ ਪਿੱਛੇ ਸਾਜ਼ਸ਼ ਸੀ ਤਾਕਿ ਪਛਮੀ ਬੰਗਾਲ ਵਿਚ ਦੰਗੇ ਭੜਕ ਜਾਣ। 

ਦੋਵੇਂ ਪਰਵਾਰ ਵਾਰੋ-ਵਾਰੀ ਵਾਦੀ ਨੂੰ ਲੁੱਟ ਰਹੇ ਹਨ : ਮੋਦੀ

ਕਿਸ਼ਤਵਾੜ, 22 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਨਾਲ ਡੂੰਘਾ ਮੋਹ ਹੋਣ ਦਾ ਦਾਅਵਾ ਕਰਦਿਆਂ ਅੱਜ ਜਮਹੂਰੀਅਤ, ਇਨਸਾਨੀਅਤ ਅਤੇ ਕਸ਼ਮੀਰੀਅਤ 'ਤੇ ਆਧਾਰਤ ਅਟਲ ਬਿਹਾਰੀ ਵਾਜਪਾਈ ਦਾ ਸੁਪਨਾ ਪੂਰਾ ਕਰਨ ਦਾ ਤਹਈਆ ਕੀਤਾ ਜਿਸ ਨੇ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੇ ਦਿਲਾਂ ਵਿਚ ਵਿਸ਼ੇਸ਼ ਥਾਂ ਬਣਾਈ ਹੈ। 

ਰਾਸ਼ਟਰੀ ਖਬਰਾਂ

ਮੁਲਾਇਮ ਦੇ ਜਨਮ ਦਿਨ ਮੌਕੇ ਪਾਰਟੀ ਵਰਕਰਾਂ ਨੇ ਕੀਤੀ ਬਦਤਮੀਜ਼ੀ

ਰਾਮਪੁਰ, 22 ਨਵੰਬਰ : ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਬੀਤੀ ਅੱਧੀ ਰਾਤ ਨੂੰ ਸ਼ਾਨਦਾਰ ਸਮਾਰੋਹ 'ਚ 75 ਫ਼ੁੱਟ ਲੰਮਾ ਕੇਕ ਕੱਟ ਕੇ ਅਪਣਾ ਜਨਮ ਦਿਨ ਮਨਾਇਆ। ਰਾਮਪੁਰ ਵਿਖੇ ਮੰਤਰੀ ਆਜ਼ਮ ਖ਼ਾਨ ਨੇ ਮੁਲਾਇਮ ਲਈ ਵੱਡਾ ਸਮਾਰੋਹ ਕਰਵਾਇਆ ਸੀ ਜਿਸ 'ਤੇ ਲੱਖਾਂ ਰੁਪਏ ਦਾ ਖ਼ਰਚ ਹੋਣ ਦਾ ਅਨੁਮਾਨ ਹੈ। ਮੁਲਾਇਮ ਸਿੰਘ, ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ 40 ਮੰਤਰੀਆਂ ਨਾਲ ਬੀਤੀ ਰਾਤ ਸਮਾਗਮ ਵਿਚ ਆਏ ਸਨ।

ਪੰਜਾਬ ਖ਼ਬਰਾਂ

ਕੇਂਦਰ ਸਰਕਾਰ ਸਵਾਮੀਨਾਥਨ ਫ਼ਾਰਮੂਲਾ ਲਾਗੂ ਕਰੇ : ਬਾਦਲ

ਚੰਡੀਗੜ੍ਹ, 22 ਨਵੰਬਰ (ਸਰਬਜੀਤ ਢਿੱਲੋਂ) : ਖੇਤੀ ਆਧਾਰਤ ਸੂਬਿਆਂ ਪੰਜਾਬ ਅਤੇ ਹਰਿਆਣਾ ਦੀ ਕਿਸਾਨੀ ਨੂੰ ਮੌਜੂਦਾ ਸੰਕਟ ਵਿਚੋਂ ਕੱਢਣ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਹਰ ਇਕ ਫ਼ਸਲ ਦਾ ਘੱਟੋ-ਘੱਟ ਸਮਰਥਨ ਮੁੱਲ ਸਵਾਮੀਨਾਥਨ ਫ਼ਾਰਮੂਲੇ ਦੇ ਆਧਾਰ 'ਤੇ ਤੈਅ ਕਰਨ ਦੀ ਅਪੀਲ ਕੀਤੀ ਹੈ।ਸ. ਬਾਦਲ ਨੇ ਇਹ ਅਪੀਲ ਸੀ.ਆਈ. ਆਈ. ਐਗਰੋ ਟੈਕ-2014 ਦੇ ਉਦਘਾਟਨੀ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਕੀਤੀ।  

ਅੰਤਰਰਾਸ਼ਟਰੀ ਖਬਰਾ

ਬਾਲ ਵਿਆਹ ਵਿਰੁਧ ਸੰਯੁਕਤ ਰਾਸ਼ਟਰ ਵਿਚ ਪ੍ਰਸਤਾਵ ਪਾਸ

ਸੰਯੁਕਤ ਰਾਸ਼ਟਰ, 22 ਨਵੰਬਰ : ਸੰਯੁਕਤ ਰਾਸ਼ਟਰ ਵਿਚ ਬਾਲ ਵਿਆਹ 'ਤੇ ਰੋਕ ਲਗਾਉਣ ਲਈ ਪਹਿਲੀ ਵਾਰ ਇਕ ਪ੍ਰਸਤਾਵ ਪਾਸ ਕੀਤਾ ਗਿਆ ਹੈ।
ਸ਼ੁਕਰਵਾਰ ਨੂੰ ਪਾਸ ਕੀਤੇ ਗਏ ਇਸ ਪ੍ਰਸਤਾਵ ਵਿਚ ਦੁਨੀਆਂ  ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਬਾਲ ਵਿਆਹ 'ਤੇ ਪਾਬੰਦੀ ਲਗਾਉਣ ਦੀਆਂ ਅਪੀਲਾਂ ਕੀਤੀਆਂ ਗਈਆਂ ਅਤੇ ਇਸ ਲਈ ਬਾਲ ਅਧਿਕਾਰਾਂ ਅਤੇ ਬਾਲ ਵਿਆਹ ਵਿਰੁਧ ਕੰਮ ਕਰ ਰਹੇ ਸਵੈਸੇਵੀ ਸੰਗਠਨਾਂ ਤੋਂ ਮਿਲੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਪ੍ਰਤੀ ਸਾਲ ਡੇਢ ਕਰੋੜ ਬੱਚਿਆਂ ਨੂੰ ਜ਼ਬਰਦਸਤੀ ਵਿਆਹ ਦੇ ਰਿਸ਼ਤੇ ਵਿਚ ਬੰਨ੍ਹ ਦਿਤਾ ਜਾਂਦਾ ਹੈ ਅਤੇ ਕਰੀਬ 70 ਕਰੋੜ ਕੁੜੀਆਂ ਨੂੰ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਕਰ ਦਿਤੀ ਜਾਂਦੀ ਹੈ।

ਚੰਡੀਗੜ੍ਹ ਖ਼ਬਰਾਂ

ਸੜਕ ਹਾਦਸੇ ਨੇ ਲਈ ਵਿਦਿਆਰਥੀਆਂ ਦੀ ਜਾਨ

ਐਸ.ਏ.ਐਸ.ਨਗਰ, 22 ਨਵੰਬਰ (ਜੱਸੀ ਮੋਹਾਲੀ) : ਬੀਤੇ ਦਿਨੀਂ ਕੁੰਭੜਾ ਲਾਈਟ ਪੁਆਇੰਟ 'ਤੇ ਹੋਏ ਸੜਕ ਹਾਦਸੇ 'ਚ ਦੇਰ ਰਾਤ ਦੋ ਬੱਚਿਆਂ ਦੀ ਪੀ.ਜੀ.ਆਈ. 'ਚ ਇਲਾਜ ਦੌਰਾਨ ਮੌਤ ਹੋ ਗਈ। ਇਨ੍ਹਾਂ ਦੀ ਪਹਿਚਾਣ ਅਵਤਾਰ ਸਿੰਘ ਅਤੇ ਹਰਵਿੰਦਰ ਸਿੰਘ ਹਨੀ ਵਾਸੀ ਪਿੰਡ ਕੰਡਾਲਾ ਵਜੋਂ ਹੋਈ ਹੈ। ਇਹ ਦੋਵੇਂ ਫ਼ੇਜ਼-3ਬੀ1 ਸਥਿਤ ਮਾਡਲ ਸੀਨੀਅਰ ਸੈਕੰਡਰੀ ਸਕੂਲ 'ਚ 11ਵੀਂ ਜਮਾਤ ਦੇ ਵਿਦਿਆਰਥੀ ਸਨ। 

Rozana Spokesman TV

'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਵੀਡੀਓ

'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਲਈ ਯੋਗਦਾਨ ਪਾਉਣ ਲਈ ਸੰਪਰਕ ਕਰੋ।
ਸੰਪਰਕ ਨੰਬਰ: 8729000004

ਚ੍ਰਚਿਤ ਖਬਰਾਂ


Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.