ਸ਼ੁੱਕਰਵਾਰ, 18 ਮਈ, 2012
ਡਾ. ਕਲਿਆਣ ਸਿੰਘ ਨੂੰ ਜੀ ਆਇਆਂ ਆਖਦੇ ਹੋਏ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਅਤੇ ਸਰਪ੍ਰਸਤ ਸ. ਜੋਗਿੰਦਰ ਸਿੰਘ।
ਵਿਦਵਾਨਾਂ ਅਤੇ ਕੌਮ-ਪ੍ਰਸਤਾਂ ਵਲੋਂ ਵਿਚਾਰ ਰੱਖਣ ਤੋਂ ਪਹਿਲਾਂ ਰਸਭਿੰਨਾ ਕੀਰਤਨ ਕਰਦੇ ਮੋਹਾਲੀ ਦੇ ਸੋਹਾਣਾ ਤੋਂ ਬੀਬੀ ਰਵਿੰਦਰ ਕੌਰ ਖ਼ਾਲਸਾ ਅਤੇ ਬੀਬਾ ਅਸ਼ੀਸ਼ਦੀਪ ਕੌਰ।
ਜਿਵੇਂ-ਜਿਵੇਂ ਦਿਨ ਚੜ•ਦਾ ਗਿਆ, ਸੰਗਤ ਜਥਿਆਂ ਦੇ ਰੂਪ ਵਿਚ ਪੁੱਜਣ ਲੱਗ ਪਈ ਅਤੇ ਪੰਡਾਲ ਵਿਚ ਗਹਿਗਚ ਭਰਨਾ ਸ਼ੁਰੂ ਹੋ ਗਿਆ।
ਸੰਗਤ ਵਿਚ ਬੈਠੇ ਹੋਏ ਸ. ਜੋਗਿੰਦਰ ਸਿੰਘ। ਉਨ ਦੇ ਬਿਲਕੁਲ ਨਾਲ ਬੈਠੇ ਹਨ ਸ. ਜਸਜੀਤ ਸਿੰਘ ਆਹਲੂਵਾਲੀਆ ਇਨਕਮ ਟੈਕਸ ਕਮਿਸ਼ਨਰ।
ਸੰਗਤ ਨਾਲ ਬੈਠ ਕੇ ਕੀਰਤਨ ਸੁਣਦੇ ਹੋਏ ਮੈਨੇਜਿੰਗ ਡਾਇਰੈਟਰ ਬੀਬੀ ਜਗਜੀਤ ਕੌਰ ਅਤੇ ਲੁਧਿਆਣਾ ਜ਼ਿਲ•ੇ ਤੋਂ ਸਪੋਕਸਮੈਨ ਦੀ ਨੁਮਾਇੰਦਗੀ ਕਰਦੇ ਸ. ਆਰ.ਐਸ. ਮਲਿਕ।
ਕਿਸੇ ਮੁੱਦੇ ਉਤੇ ਵਿਚਾਰ ਸਾਂਝੇ ਕਰਦੇ ਹੋਏ ਸਪੋਕਸਮੈਨ ਦੇ ਟਰੱਸਟੀ ਸ. ਭਗਤ ਸਿੰਘ ਆਈ.ਏ.ਐਸ. (ਰਿਟਾ.)। ਸ. ਜੋਗਿੰਦਰ ਸਿੰਘ ਵੀ ਉਨ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।
ਸਮਾਗਮ ਦੌਰਾਨ ਸੰਗਤ ਨਾਲ ਨੱਕੋ-ਨੱਕ ਭਰਿਆ ਭੰਡਾਲ। ਸੰਗਤ ਨੇ ਗੰਭੀਰ ਹੋ ਕੇ ਕੌਮ ਬਾਰੇ ਦਿਤੇ ਗਏ ਫ਼ੈਸਲਿਆਂ ਨੂੰ ਸੁਣਿਆ।
‘ਉਚਾ ਦਰ ਬਾਬੇ ਨਾਨਕ ਦਾ’ ਦੀ ਉਸਾਰੀ ਲਈ ਰਾਸ਼ੀ ਭੇਂਟ ਕਰਦੀ ਹੋਈ ਸੰਗਤ।
ਸ. ਬਲਵਿੰਦਰ ਸਿੰਘ ਮਿਸ਼ਨਰੀ ਵਿਚਾਰ ਪ੍ਰਗਟ ਕਰਦੇ ਹੋਏ।
ਸ. ਗੁਰਿੰਦਰ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨੂੰ ਬਾਖ਼ੂਬੀ ਨਿਭਾਇਆ।
ਸਪੋਕਸਮੈਨ ਦਾ ਇਕ ਪਾਠਕ ‘ਔਖੇ ਵੇਲੇ ਜ਼ਰੂਰਤਾਂ ਘੱਟ ਕਰ ਦਿਉ ਪਰ ਦਸਵੰਧ ਦੇਣਾ ਨਾ ਛਡਿਉ’ ਦਾ ਹੋਕਾ ਦਿੰਦਾ ਪੈਂਫ਼ਲਿਟ ਸਮਾਗਮ ਮੌਕੇ ਸਰਦਾਰਨੀ ਜਗਜੀਤ ਕੌਰ ਨੂੰ ਭੇਟ ਕਰਦਾ ਹੋਇਆ।
ਸਮਰਾਲੇ ਤੋਂ ਪੁੱਜੀ ਸੰਗਤ ਨਾਲ ਆਇਆ ਇਕ ਨਿੱਕਾ ਬੱਚਾ ਬਾਬੇ ਨਾਨਕ ਨੂੰ ਸਮਰਪਤ ਕੁੱਝ ਸ਼ਬਦ ਬੋਲਦਾ ਹੋਇਆ।
ਸਮਰਾਲਾ ਤੋਂ ਜੋ²ਸ਼ੋ-ਖ਼ਰੋਸ਼ ਨਾਲ ਪੁੱਜਿਆ ਸੰਗਤ ਦਾ ਭਾਰੀ ਜੱਥਾ ਜਿਸ ਨੇ ਭੰਡਾਲ ਵਿਚ ਦਾਖ਼ਲ ਹੋਣ ਸਮੇਂ ਸਪੋਕਸਮੈਨ ਦੇ ਹੱਕ ਵਿਚ ਜ਼ੋਰਦਾਰ ਨਾਹਰੇ ਲਗਾਏ।
ਇੰਟਰਨੈਸ਼ਨਲ ਪ੍ਰਚਾਰਕ ਸ. ਜਗਤਾਰ ਸਿੰਘ ਜਾਚਕ ਅਪਣੇ ਵਿਚਾਰ ਪੇਸ਼ ਕਰਦੇ ਹੋਏ।
‘ਉਚਾ ਦਰ ਬਾਬੇ ਨਾਨਕ ਦਾ’ ਅਤੇ ਸਪੋਕਸਮੈਨ ਦੇ ਹੱਕ ਵਿਚ ਜੋਸ਼ ਭਰਦੇ ਨਾਹਰਿਆਂ ਨਾਲ ਲਿਖੀਆਂ ਤਖ਼ਤੀਆਂ ਲਈ ਬੈਠਾ ਸੰਗਤ ਦਾ ਇਕ ਜੱਥਾ।
ਮੰਚ ਉਪਰ ਬਿਰਾਜਮਾਨ ਸ. ਜੋਗਿੰਦਰ ਸਿੰਘ, ਗਿਆਨੀ ਜ਼ੈਲ ਸਿੰਘ ਦੇ ਦਾਮਾਦ ਸ. ਸੁਰਿੰਦਰ ਸਿੰਘ ਵਿਰਦੀ ਅਤੇ ਸਰਦਾਰਨੀ ਜਗਜੀਤ ਕੌਰ। ਤਸਵੀਰ ਵਿਚ ਸੰਗਤ ਦੀ ਠਾਠਾਂ ਮਾਰਦੀ ਭੀੜ ਵੀ ਵਿਖਾਈ ਦੇ ਰਹੀ ਹੈ।
ਸੰਗਤ ਨਾਲ ਯਾਦਗਾਰੀ ਤਸਵੀਰ ਖਿਵਾਉਂਦੇ ਹੋਏ ਸ. ਜੋਗਿੰਦਰ ਸਿੰਘ, ਸਰਦਾਰਨੀ ਜਗਜੀਤ ਕੌਰ, ਗਿਆਨੀ ਜ਼ੈਲ ਸਿੰਘ ਦੇ ਦਾਮਾਦ ਸ. ਸੁਰਿੰਦਰ ਸਿੰਘ ਵਿਰਦੀ ਅਤੇ ਸਪੋਕਸਮੈਨ ਦੇ ਟਰੱਸਟੀ ਸ. ਭਗਤ ਸਿੰਘ ਆਈ.ਏ.ਐਸ. (ਰਿਟਾ.)।
ਇਕੱਠ ਨੂੰ ਅਪਣੇ ਵਿਚਾਰਾਂ ਨਾਲ ਨਿਹਾਲ ਕਰਦੇ ਹੋਏ ਡਾ. ਕਲਿਆਣ ਸਿੰਘ।
ਮੰਚ ਉਪਰ ਬੈਠੇ ਸ. ਜੋਗਿੰਦਰ ਸਿੰਘ, ਸਰਦਾਰਨੀ ਜਗਜੀਤ ਕੌਰ, ਇਨਕਮ ਟੈਕਸ ਕਮਿਸ਼ਨਰ (ਰਿਟਾ.) ਸ. ਜਸਜੀਤ ਸਿੰਘ, ਗਿਆਨੀ ਜ਼ੈਲ ਸਿੰਘ ਦੇ ਦਾਮਾਦ ਸ. ਸੁਰਿੰਦਰ ਸਿੰਘ ਵਿਰਦੀ, ਸ. ਭਗਤ ਸਿੰਘ ਅਤੇ ਦਿੱਲੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਤਰਸੇਮ ਸਿੰਘ।
ਸਮਾਗਮ ਦੇ ਅੰਤ ਵਿਚ ਸ. ਜੋਗਿੰਦਰ ਸਿੰਘ ਜਿਵੇਂ ਹੀ ਸੰਗਤ ਦੇ ਰੂਬਰੂ ਹੋਏ, ਸੰਗਤ ਬਿਲਕੁਲ ਸ਼ਾਂਤ ਤੇ ਖ਼ਾਮੋਸ਼ ਹੋ ਕੇ ਰਹਿ ਗਈ।
ਹੋਂਦ ਚਿੱਲੜ ਕਾਂਡ ਨੂੰ ਬੇਨਕਾਬ ਕਰਨ ਵਾਲੇ ਇੰਜੀਨੀਅਰ ਸ. ਮਨਵਿੰਦਰ ਸਿੰਘ ਗਿਆਸਪੁਰਾ ਸੰਗਤ ਨੂੰ ਸੰਬੋਧਨ ਕਰਦੇ ਹੋਏ।
‘ਉਚਾ ਦਰ ਬਾਬੇ ਨਾਨਕ ਦਾ’ ਦੀ ਜ਼ਮੀਨ ਉਪਰ ਸਮਾਗਮ ਵਾਲੇ ਦਿਨ ਤਿਆਰੀਆਂ ਵਿਚ ਜੁਟਿਆ ਇਕ ਸਿੱਖ ਨੌਜਵਾਨ।
Home
|
ePaper
|
District News
|
Letter to editor
|
Previous Editions
|
Advertisement
|
About us
|
Contact us
|
Download Font
Copyright 2011, Rozana Spokesman C/o Jagjit Publishing Co. Ltd., Mohali, Punjab Ph. +91-0172-3047671-72 Fax: 0172-3047676, 85 ,86, 87. All rights reserved.