ਅਕਾਦਮੀ ਐਵਾਰਡ ’ਚ ਧਰਮਿੰਦਰ ਨੇ ਲਵਾਈ ਹਾਜ਼ਰੀ

ਚੰਡੀਗੜ੍ਹ, 11 ਅਗੱਸਤ (ਸਰਦੂਲ ਸਿੰਘ ਅਬਰਾਵਾਂ) : ਹਿੰਦੀ ਫ਼ਿਲਮਾਂ ਦੇ ਸ਼ਹਿਨਸ਼ਾਹ ਅਤੇ ਪੰਜਾਬੀ ਪੁੱਤਰ ਧਰਮਿੰਦਰ ਨੇ ਪੰਜਾਬੀ ਇੰਟਰਨੈਸ਼ਨਲ ਫ਼ਿਲਮ ਅਕਾਦਮੀ ਐਵਾਰਡ ਜੋ ਕਿ ਰਾਜਿੰਦਰ ਸੈਣੀ ਵਲੋਂ ਕੇਨੇਡਾ ਦੀ ਧਰਤੀ ਟਰਾਟੋਂ ਵਿਖੇ ਕਰਵਾਏ ਜਾ ਰਹੇ ਹਨ, ਵਿਚ ਧਰਮਿੰਦਰ, ਓਮ ਪੁਰੀ, ਸੋਨੂੰ ਸੂਦ, ਦਿਵਿਆ ਦੱਤਾ, ਜਿੰਮੀ ਸ਼ੇਰਗਿੱਲ, ਨੀਰੂ ਬਾਜਵਾ, ਸੁਰਲੀਨ ਚਾਵਲਾ, ਜੋਤਿਨਾ ਡੋਡੇ,, ਬਿੰਨੂੰ ਢਿੱਲੋਂ, ਦਲਜੀਤ ਦੁਸਾਂਝ, ਗਿੱਪੀ ਗਰੇਵਾਲ, ਰਮਾ ਵਿਜ, ਕਮਾਲ ਖ਼ਾਨ, ਸੁਮਿਤਰਾ ਅਈਅਰ, ਜੈੇਦੇਵ ਕੁਮਾਰ, ਨਵਨੀਤ ਸਿੰਘ, ਗੁਰਪ੍ਰੀਤ ਘੁੱਗੀ, ਆਰੀਆ ਬੱਬਰ, ਕਪਿਲ ਸ਼ਰਮਾ, ਮਨਦੀਪ ਕੁਮਾਰ, ਤ੍ਰਿਲੋਕ ਮਲਿਕ, ਰਾਜੀਵ, ਨਰਿੰਦਰ ਐਮ ਸਿੰਘ ਅਤੇ ਹੋਰਾਂ ਨੇ ਸ਼ਿਕਰਤ ਕੀਤੀ। ਬੇਹਤਰੀਨ ਫ਼ਿਲ਼ਮ ਦਾ ਐਵਾਰਡ ‘ਧਰਤੀ’ ਨੂੰ ਮਿਲਿਆ ਅਤੇ ਜਨਤਾ ਵਲੋਂ ਵੋਟਾਂ ਰਾਹੀਂ ‘ਜੀਹਨੇ ਮੇਰਾ ਦਿਲ ਲੁੱਟਿਆ’ ਨੂੰ ਬੇਹਤਰੀਨ ਫ਼ਿਲਮ ਕਿਹਾ। ਬੇਹਤਰੀਨ ਹੀਰੋ ਦਾ ਐਵਾਰਡ ਦਿਲਜੀਤ ਦੁਸਾਂਝ ਅਤੇ ਗਿੱਪੀ ਗਰੇਵਾਲ ਨੇ ਸਾਂਝੇ ਤੌਰ ’ਤੇ ਪ੍ਰਾਪਤ ਕੀਤਾ। ਬਿਹਤਰੀਨ ਸਹਿਯੋਗੀ ਅਦਾਕਾਰ ਦਾ ਸਨਮਾਨ ਰਮਾ ਵਿਜ ਨੂੰ ‘ਖ਼ੁਸ਼ੀਆਂ’ ਫ਼ਿਲਮ ਲਈ ਦਿਤਾ ਗਿਆ। ‘ਯਾਰ ਅਣਮੁੱਲੇ’ ਫ਼ਿਲਮ ਵਿਚ ਵਧੀਆ ਖ਼ਲਨਾਇਕ ਵਜੋਂ ਭੂਮਿਕਾ ਕਰਨ ਵਾਲੇ ਕਰਤਾਰ ਚੀਮਾ ਨੂੰ ਬੇਹਤਰੀਨ ਖ਼ਲਨਾਇਕ ਦਾ ਸਨਮਾਨ ਪ੍ਰ²ਾਪਤ ਹੋਇਆ। ‘ਯਾਰ ਅਣਮੁੱਲੇ’ ਦਾ ਸੰਗੀਤ ਦੇਣ ਵਾਲੇ ਗੁਰਮੀਤ ਸਿੰਘ ਨੂੰ ਬੇਹਤਰੀਨ ਸੰਗੀਤਕਾਰ ਦਾ ਐਵਾਰਡ ਦਿਤਾ ਗਿਆ। ਬਿਹਤਰੀਨ ਪਿੱਠ ਵਰਤੀ ਗਾਇਕ ਵਜੋਂ ਮਾਸਟਰ ਸਲੀਮ, ਸੁਮਿਤਰਾ ਅਈਅਰ ਨੂੰ ‘ਯਾਰ ਅਣਮੁੱਲੇ’ ਫ਼ਿਲਮ ਵਿਚ ਗੀਤ,‘ ਸੱਜਣਾਂ ਤੂੰ’ ਲਈ ਬੇਹਤਰੀਨ ਪਿੱਠ ਵਰਤੀ ਗਾਇਕਾ ਦਾ ਐਵਾਰਡ ਦਿਤਾ ਗਿਆ। ਰਾਜਿੰਦਰ ਸੈਣੀ, ਪ੍ਰਧਾਨ ਪਰਵਾਸੀ ਇੰਟਰਟੇਨਮੈਂਟ ਨੇ ਕਿਹਾ ਕਿ ਉਹ ਪੰਜਾਬੀ ਸਿਨੇਮਾ ਨੂੰ ਹਿੰਦੀ ਅਤੇ ਹੋਰ ਭਾਸ਼ਾਵਾਂ ਦੇ ਬਰਾਬਰ ਲਿਆ ਖੜ੍ਹਾ ਕਰਨਾ ਚਾਹੰਦੇ ਹਨ। ਇਸ ਮੌਕੇ 19 ਵੱਖ ਵੱਖ ਕਲਾਵਾਂ ਵਿਚ ਸਨਮਾਨ ਕੀਤੇ ਗਏ ਜਿਨ੍ਹਾਂ ਵਿਚ ਗੁਰਪ੍ਰੀਤ ਘੁੱਗੀ, ਬਿਹਤਰੀਨ ਕਲਾਕਾਰ ਦਲਜੀਤ ਦੁਸਾਂਝ  ਤੇ ਗਿੱਪੀ ਗਰੇਵਾਲ, ਬਿਹਤਰੀਨ ਅਦਾਕਾਰਾ ਨੀਰੂ ਬਾਜਵਾ, ਬਿਹਤਰੀਨ ਡਾਇਲਾਗ ਧੀਰਜ ਰਤਨ ਅਤੇ ਬੇਤਹਰੀਨ ਸਿਨੇਮਾਟੋਗ੍ਰਾਫ਼ੀ ਵਿਚ ਹਰੀਸ਼ ਜੋਸ਼ੀ ਨੂੰ ਲਿਆ ਗਿਆ ਹੈ। ਉਮਰ ਭਰ ਦੇ ਐਵਾਰਡ ਵਿਚ ਦਾਰਾ ਸਿੰਘ ਨੂੰ ਲਿਆ ਗਿਆ ਹੈ। ਹਿੰਦੀ ਫ਼ਿਲਮਾਂ ਦੇ ਅਦਾਕਾਰ ਤੇ ਪੰਜਾਬੀ ਪੁੱਤਰ ਧਰਮਿੰਦਰ ਨੇ ਕਿਹਾ ਕਿ ਭਾਵੇਂ ਦੇਰੀ ਨਾਲ ਹੀ ਸਹੀ ਪੰਜਾਬੀਆਂ ਦੀ ਬੁੱਕਤ ਤਾਂ ਪੈਣ ਲੱਗੀ।