ਹਰਿਆਣਾ ਖਬਰਾਂ
 

ਵਿਦਿਆਰਥਣ ਦੇ ਮਾਪਿਆਂ ਨੇ ਚੀਕਾ-ਕੈਥਲ ਰੋਡ ’ਤੇ ਲਾਇਆ ਜਾਮ

 

ਗੁਹਲਾ ਚੀਕਾ, 3 ਸਤੰਬਰ (ਗੁਰਨਾਮ ਸਿੰਘ) : ਚੀਕਾ ਦੇ ਗੁਰੂ ਤੇਗ਼ ਬਹਾਦੁਰ ਪਬਲਿਕ ਸਕੂਲ ਦੀ ਵਿਦਿਆਰਥਣ ਵਲੋਂ ਸਕੂਲ ਅਧਿਆਪਕਾਂ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਪਾਲ ਸਿੰਘ ਨੂੰ ਆਪਤੀਜਨਕ ਹਾਲਤ ਵਿਚ ਦੇਖਣ ਦੇ ਬਾਅਦ ਉਸ ’ਤੇ ਦਬਾਅ ਬਣਾਉਣ ’ਤੇ ਜ਼ਹਿਰ ਖਾਣ ਦੇ ਮਾਮਲੇ ਵਿਚ ਪੁਲਿਸ ਕਾਰਵਾਈ ਤੋਂ ਪ੍ਰੇਸ਼ਾਨ ਮਾਪਿਆਂ ਨੇ ਸੈਂਕੜੇ ਲੋਕਾਂ ਸਣੇ ਚੀਕਾ-ਕੈਥਲ ਰੋਡ ’ਤੇ ਜਾਮ ਲਗਾ ਦਿਤਾ ਅਤੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ। ਲੋਕਾਂ ਨੇ ਗੁਰੂ ਤੇਗ ਬਹਾਦੁਰ ਪਬਲਿਕ ਸਕੂਲ ਕਮੇਟੀ ਦੇ ਮੈਂਬਰ ਹਰਪਾਲ ਸਿੰਘ ਅਤੇ ਸਕੂਲ ਅਧਿਆਪਕਾਂ ਦਾ ਪੁਤਲਾ ਵੀ ਫੂਕਿਆ। ਵਿਦਿਆਰਥਣ ਉ¤ਤੇ ਦਬਾਅ ਬਣਾਉਣ ਦੇ ਦੋਸ਼ੀਆਂ ਉ¤ਤੇ ਕਾਰਵਾਈ ਦੀ ਮੰਗ ਕਰ ਰਹੇ ਲੋਕਾਂ ਨੇ ਕਿਹਾ ਕਿ ਪੁਲਿਸ ਦੋਸ਼ੀਆਂ ਉ¤ਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੀ।  ਜਾਮ ਦੀ ਖ਼ਬਰ ਮਿਲਦੇ ਹੀ ਐਸਡੀਐਮ ਗੁਹਲਾ ਗੁਰਮੀਤ ਪੰਜੇਟਾ, ਡੀ. ਐਸ.ਪੀ. ਸਤਿਅਵੀਰ ਸਿੰਘ, ਤਹਿਸੀਲਦਾਰ ਰਾਜਬੀਰ ਸਿੰਘ, ਨਾਇਬ ਤਹਿਸੀਲਦਾਰ ਨਵਦੀਪ ਨੈਨ ਅਤੇ ਚੀਕਾ ਥਾਨਾ ਪ੍ਰਭਾਰੀ ਜਗਬੀਰ ਸਿੰਘ ਭਾਰੀ ਪੁਿਲਸ ਬਲ ਦੇ ਨਾਲ ਮੌਕੇ ਉ¤ਤੇ ਪੁ¤ਜੇ। ਪ੍ਰਦਰਸ਼ਨਕਾਰੀਆਂ ਨੇ ਦਸਿਆ ਕਿ ਵਾਰਡ ਨੰਬਰ ਦੋ ਵਿਚ ਰਹਿਣ ਵਾਲੀ ਇਕ ਬ¤ਚੀ ਚੀਕਾ ਦੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਸੀ। ਕਰੀਬ ਇਕ ਮਹੀਨਾ ਪਹਿਲਾਂ ਉਸ ਨੇ ਸਕੂਲ ਵਿਚ ਇਕ ਅਧਿਆਪਕਾਂ ਅਤੇ ਸਕੂਲੀ ਕਮੇਟੀ ਦੇ ਮੈਂਬਰ ਹਰਪਾਲ ਸਿੰਘ  ਨੂੰ ਵਿਪਤਾਜਨਕ ਹਾਲਤ ਵਿਚ ਵੇਖ ਲਿਆ, ਜਿਸ ਉ¤ਤੇ ਸਕੂਲ ਦੀ ਅਧਿਆਪਕਾਂ ਨੇ ਵਿਦਿਆਰਥਣ ’ਤੇ ਇੰਨਾ ਦਬਾਅ ਬਣਾ ਦਿਤਾ ਕਿ ਲੜਕੀ ਨੇ ਜ਼ਹਿਰ ਖਾ ਲਿਆ। ਵਿਦਿਆਰਥਣ ਇਕ ਮਹੀਨੇ ਤ¤ਕ ਕੁਰੁਕਸ਼ੇਤਰ ਦੇ ਇਕ ਨਿਜੀ ਹਸਪਤਾਲ ਵਿਚ ਜੀਵਨ ਅਤੇ ਮੌਤ ਦੇ ਵਿਚ ਜੂਝਦੀ ਰਹੀ। ਵਿਦਿਆਰਥਣ ਦੇ ਠੀਕ ਹੋਣ ਉ¤ਤੇ ਮਾਮਲਾ ਹੁਣ ਤੁਲ ਫ਼ੜਨ ਲਗਾ ਹੈ। ਵਿਦਿਆਰਥਣ ਦੇ ਮਾਪੇ ਸਕੂਲ ਕਮੇਟੀ ਮੈਂਬਰ ਅਤੇ ਅਧਿਆਪਕਾਂ ਉ¤ਤੇ ਕਾਰਵਾਈ ਦੀ ਮੰਗ ਕਰ ਰਹੇ ਹਨ। ਜਾਣਕਾਰੀ ਅਨੁਸਾਰ ਹਰਪਾਲ ਸਿੰਘ ਉ¤ਤੇ ਗੁਰਦਵਾਰੇ ਦੀ ਜ਼ਮੀਨ ਹੜਪਣ ਦੇ ਦੋਸ਼ ਲ¤ਗੇ ਹਨ। ਉ¤ਧਰ ਦੂਜੇ ਪਾਸੇ ਉਸ ਨੇ ਅਪਣੇ ਉ¤ਤੇ ਲ¤ਗੇ ਦੋਸ਼ਾਂ ਨੂੰ ਝੂਠਾ ਅਤੇ ਨਿਰਾਧਾਰ ਦਸਿਆ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.