ਚੰਡੀਗੜ੍ਹ ਖਬਰਾਂ
 

ਦੋ ਲਾਵਾਰਸਾਂ ਨੂੰ ‘ਪ੍ਰਭ ਆਸਰਾ’ ਦੀ ਬਦੌਲਤ ਮੁੜ ਮਿਲੇ ਉਨ੍ਹਾਂ ਦੇ ਵਾਰਸ

 

ਕੁਰਾਲੀ, 3 ਸਤੰਬਰ (ਸੁਖਜਿੰਦਰ) : ਸਥਾਨਕ ਸ਼ਹਿਰ ਦੀ ਹੱਦ’ਚ ਪੈਂਦੇ ਪਿੰਡ ਪਡਿਆਲਾ ਦੇ ਵਿਸ਼ਵ ਅਪਾਹਿਜ ਸੇਵਾ ਕੇਂਦਰ ਵਿਖੇ ਅੱਜ ਦੋ ਲਾਵਾਰਿਸਾਂ ਨੂੰ ਮੁੜ ਉਨ੍ਹਾਂ ਦੇ ਪਰਿਵਾਰਕ ਜੀਅ ਮਿਲਣ ਜਾਣ ਮਗਰੋਂ ਇਨ੍ਹਾਂ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਅਨੁਸਾਰ ਕਾਫ਼ੀ ਸਮਾਂ ਪਹਿਲਾਂ ਕੁਰਾਲੀ-ਰੋਪੜ ਕੌਮੀ ਸੜਕ ਤੇ ਬਣੇ ਟੋਲ ਟੈਕਸ ਬੈਰੀਅਰ ਨੇੜਿਓ ਇੱਕ 7 ਕੁ ਵਰਿਆਂ ਦਾ ਲੜਕਾ, ਜੋ ਕੁਝ ਵੀ ਬੋਲ ਜਾ ਸੁਣਨ ਤੋਂ ਅਸਮਰੱਥ ਸੀ, ਨੂੰ ਸਤਵਿੰਦਰ ਸਿੰਘ ਕੁਰਾਲੀ ਅਤੇ ਸੁਰਿੰਦਰ ਸਿੰਘ ਸਾਲਾਪੁਰ ਦੁਆਰਾ ਤਰਸਯੋਗ ਹਾਲਤ ਵਿੱਚ ਸੰਸਥਾ ਵਿੱਚ ਦਾਖਿਲ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਇਸ ਬੱਚੇ ਦੀ ਸਹੀ ਸਾਂਭ ਸੰਭਾਲ ਕਰਨ ਮਗਰੋਂ ਇਸਦੇ ਵਾਰਿਸਾਂ ਨਾਲ ਸੰਪਰਕ ਕਰਨ ਤੇ ਇਸਦੇ ਪਿਤਾ ਸਰਵੇਸ਼ ਕੁਮਾਰ ਵਾਸੀ ਵਾਰਡ ਨੰਬਰ 5 ਮੋਰਿੰਡਾ ਅੱਜ ਇਸਨੂੰ ਲੈਣ ਲਈ ਪ੍ਰਭ ਆਸਰਾ ਸੰਸਥਾ ਪਹੁੰਚੇ। ਇਸ ਮੌਕੇ ਸਰਵੇਸ਼ ਕੁਮਾਰ ਨੇ ਦੱਸਿਆ ਕਿ ਇਸ ਬੱਚੇ ਦਾ ਅਸਲ ਨਾਂਅ ਅੰਕਿਤ ਹੈ। ਇਸਦੇ ਨਾਲ ਹੀ 45 ਵਰਿਆਂ ਦੀ ਮਹਾਂਦੇਵੀ ਨਾਮਕ ਇੱਕ ਔਰਤ ਵੀ ਕਾਫ਼ੀ ਦਿਨ ਪਹਿਲਾ ਚੰਡੀਗੜ੍ਹ ਨੂੰ ਜਾਂਦੀ ਸੜਕ ਤੇ ਅੱਧੀ ਰਾਤ ਸਮੇਂ ਲਾਵਾਰਿਸ ਹਾਲਤ ਵਿੱਚ ਘੁੰਮਦੀ ਹੋਈ ਮਿਲੀ ਸੀ ਅਤੇ ਹਾਈਵੇ ਪੈਟਰੋ¦ਿਗ ਪੁਲਿਸ ਪਾਰਟੀ ਦੇ ਮੁਲਾਜਮਾਂ ਨੇ ਇਸਦੀ ਤਰਸਯੋਗ ਹਾਲਤ ਨੂੰ ਵੇਖਦਿਆਂ ਇਸਨੂੰ ਸੰਸਥਾ ਵਿੱਚ ਦਾਖਿਲ ਕਰਵਾ ਦਿੱਤਾ ਸੀ। ਇਸਦੇ ਇਲਾਜ ਕੀਤੇ ਜਾਣ ਮਗਰੋਂ ਇਸਨੇ ਆਪਣਾ ਪਤਾ ਟਿਕਾਣਾ ਦੱਸਿਆ ਅਤੇ ਇਸ ਦੁਆਰਾ ਦੱਸੇ ਪਤੇ ਤੇ ਸੰਪਰਕ ਕਰਨ ਉਪਰੰਤ ਅੱਜ ਇਸਦਾ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਮਲੋਹ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇਸਨੂੰ ਲੈਣ ਲਈ ਸੰਸਥਾ ਪਹੁੰਚੇ। ਉਨ੍ਹਾਂ ਦੱਸਿਆ ਕਿ ਮਹਾਂਦੇਵੀ ਦਾ ਅਸਲ ਨਾਂਅ ਬਬਲੀ ਹੈ ਅਤੇ ਇਸਦੀ ਮਾਨਸਿਕ ਹਾਲਤ ਉਸਦੇ ਪਤੀ ਦੀ ਮੌਤ ਮਗਰੋਂ ਹੋਈ ਹੈ। ਉਸਨੇ ਦੱਸਿਆ ਕਿ ਕਾਫ਼ੀ ਸਮਾਂ ਪਹਿਲਾਂ ਉਸਦੀ ਮਾਤਾ ਉਨ੍ਹਾਂ ਨੂੰ ਛੱਡ ਕੇ ਕਿਧਰੇ ਚਲੇ ਗਈ ਸੀ ਅਤੇ ਕਾਫ਼ੀ ਥਾਵਾਂ ਤੇ ਲੱਭਣ ਉਪਰੰਤ ਉਨ੍ਹਾਂ ਨੂੰ ਇਸਦਾ ਕੋਈ ਖੁਰਾ ਖੋਜ ਨਹੀਂ ਮਿਲਿਆ ਸੀ, ਪ੍ਰੰਤੂ ਸੰਸਥਾ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨਾਲ ਸੰਪਰਤ ਕਰਨ ਤੇ ਜਦੋਂ ਇਸ ਸੰਬੰਧੀ ਦੱਸਿਆ ਗਿਆ ਤਾਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਹ ਸੰਸਥਾ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਆਪਣੀ ਮਾਤਾ ਨੂੰ ਨਾਲ ਲੈ ਕੇ ਮੁੜ ਖੁਸ਼ੀ ਖੁਸ਼ੀ ਆਪਣੇ ਘਰ ਪਰਤੇ। 

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.