ਰਾਸ਼ਟਰੀ ਖਬਰਾਂ
 

ਸ੍ਰੀ ਗੁਰੂ ਗ੍ਰੰਥ ਸਾਹਿਬ ’ਵਰਸਿਟੀ ਵਿਚ 7 ਦਿਨਾਂ ਦੇ ਅੰਦਰ-ਅੰਦਰ ਹੋਵੇਗਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼


ਫ਼ਤਿਹਗੜ੍ਹ ਸਾਹਿਬ, 3 ਸਤੰਬਰ (ਸੁਰਜੀਤ ਸਿੰਘ): ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਟੀ ਦੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਅੱਜ ਇਥੇ ਇਕ ਪ੍ਰੈ¤ਸ ਕਾਨਫ਼ੰਰਸ ਦੌਰਾਨ ਦਸਿਆ ਕਿ ਯੂਨੀਵਰਸਿਟੀ ਵਿਚ 7 ਦਿਨਾਂ ਦੇ ਅੰਦਰ-ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਦਿਤਾ ਜਾਵੇਗਾ ਤੇ ਇਸ ਤੋਂ ਇਲਾਵਾ ਯੂਨੀਵਰਸਟੀ ਅੰਦਰ ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ’’ ਦਾ ਨਿਰਮਾਣ ਵੀ ਛੇਤੀ ਹੀ ਸ਼ੁਰੂ ਕਰਵਾਇਆ ਜਾ ਰਿਹਾ ਹੈ ਜੋ ਕਿ ਯੂਨੀਵਰਸਟੀ ਦੀ ਇਕ ਪ੍ਰਮੁੱਖ ਇਮਾਰਤ ਹੋਵੇਗੀ।’’ ਜ਼ਿਕਰਯੋਗ ਹੈ ਕਿ ਸਾਬਕਾ ਡਿਪਟੀ ਸਪੀਕਰ ਸ. ਬੀਰਦਵਿੰਦਰ ਸਿੰਘ ਨੇ ਮੀਡੀਆ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਟੀ ਦੇ ਅੰਦਰ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਹੋਣ ਦਾ ਮਸਲਾ ਉਠਾਇਆ ਸੀ। ਡਾ. ਗੁਰਮੋਹਨ ਸਿੰਘ ਵਾਲੀਆ ਨੇ ਦਸਿਆ ਕਿ ਅਗਲੇ ਸਾਲ ਇਕ ਸਤੰਬਰ ਨੂੰ ਯੂਨੀਵਰਸਟੀ ਦਾ ਸਥਾਪਨਾ ਦਿਵਸ ਪੱਕੇ ਤੌਰ ’ਤੇ ਮਨਾਇਆ
ਜਾਇਆ ਕਰੇਗਾ ਕਿਉਂ੍ਯਕਿ ਇਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਵੀ ਸਿੱਖ ਸੰਗਤਾਂ ਵਲੋਂ ਸੰਸਾਰ ਪੱਧਰ ’ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿਚ ਸੰਸਾਰ ਦੇ ਪ੍ਰਸਿੱਧ ਗਿਆਨੀ ਤੇ ਗੁਰੂ ਗੰ੍ਰਥ ਸਾਹਿਬ ਦੀ ਬਾਣੀ ਸਬੰਧੀ ਕਥਾ ਕਰਨ ਲਈ ਪ੍ਰਸਿੱਧ ਕਥਾਵਾਚਕ ਬੁਲਾਏ ਜਾਣਗੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤਾਂ ਦੀ ਬਾਣੀ ਅਤੇ ਰਾਗਾਂ ਬਾਰੇ ਯੂਨੀਵਰਸਟੀ ਵਿਚ ਅਧਿਐਨ ਕੇਂਦਰ ਖੋਲ੍ਹਿਆ ਜਾਵੇਗਾ ਜਿਸ ਸਬੰਧੀ ਵੱਖ-ਵੱਖ ਰੀਸਰਚ ਸਕਾਲਰਾਂ ਵਲੋਂ ਖੋਜ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਯੂਨੀਵਰਸਟੀ ਵਿਚ ਇਸ ਸਾਲ ਐੱਮ.ਏ. ਸਿੱਖ ਸਟੱਡੀਜ਼ ਸ਼ੁਰੂ ਕੀਤੀ ਗਈ ਹੈ ਜਿਸ ਵਿਚ 10 ਵਿਦਿਆਰਥੀ, ਜਿਨ੍ਹਾਂ ਦੇ 60 ਫ਼ੀ ਸਦੀ ਨੰਬਰ ਹੋਣਗੇ, ਨੂੰ ਪ੍ਰਤੀ ਵਿਦਿਆਰਥੀ 30 ਹਜ਼ਾਰ  ਰੁਪਏ ਦੀ ਫ਼ੀਸ ਮੁਆਫ਼ ਕਰ ਦਿਤੀ ਗਈ ਹੈ। ਉਨ੍ਹਾਂ ਇਹ ਵੀ ਦਸਿਆ ਕਿ ਇਸ ਸਬੰਧੀ ਵਿਦਿਆਰਥੀ ਦੇ ਗੁਰਸਿੱਖ ਹੋਣ ਦੀ ਕੋਈ ਸ਼ਰਤ ਨਹੀਂ ਤੇ ਵਿਦਿਆਰਥੀ ਕਿਸੇ ਵੀ ਧਰਮ ਦਾ ਹੋ ਸਕਦਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ’ਤੇ ਬਣੀ ਇਹ ਯੂਨੀਵਰਸਟੀ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਅਨੁਸਾਰ ਦੁਨੀਆਂ ਨੂੰ ਸਰਬ-ਸਾਂਝੀਵਾਲਤਾ ਤੇ ਭਾਈਚਾਰੇ ਦਾ ਸੰਦੇਸ਼ ਦੇਣ ਲਈ ਬਣੀ ਹੈ। ਉਨ੍ਹਾਂ ਦਸਿਆ ਕਿ ਅਗਲੇ ਸਾਲ ਤੋਂ ਹੁਸ਼ਿਆਰ ਤੇ ਲੋੜਵੰਦਾਂ ਨੂੰ ਵੱਡੀ ਗਿਣਤੀ ਵਿਚ ਯੂਨੀਵਰਸਿਟੀ ਵਲੋਂ ਵਜ਼ੀਫ਼ੇ ਦਿਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਐਜੂਕੇਸ਼ਨ ਡਾ. ਧਰਮਿੰਦਰ ਸਿੰਘ ਉੱਭਾ, ਰਜਿਸਟਰਾਰ ਡਾ. ਪ੍ਰਿਤਪਾਲ ਸਿੰਘ ਆਦਿ ਵੀ ਹਾਜ਼ਰ ਸਨ।


ਫੋਟੋ ਕੈਪਸਨ : ਐੱਫ.ਜੀ.ਐੱਸ. ਸਾਹੀ 03-1-ਏ
ਡਾ. ਗੁਰਮੋਹਨ ਸਿੰਘ ਵਾਲੀਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। (ਹਰਵਿੰਦਰ ਸਿੰਘ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.