ਹੁਸ਼ਿਆਰਪੁਰ 3 ਸਤੰਬਰ (ਜੇ.ਐਸ.ਸੈਣੀ/ਨਛੱਤਰ ਸਿੰਘ): ‘‘ਭਾਰੀ ਔਕੜਾਂ ਦੇ ਬਾਵਜੂਦ ਜਿਹੜੀਆਂ ਮੰਜ਼ਲਾਂ ‘ਰੋਜ਼ਾਨਾ ਸਪੋਕਸਮੈਨ’ ਨੇ ਸਰ ਕੀਤੀਆਂ ਹਨ, ਉਹ ਅਖ਼ਬਾਰ ਦੇ ਸਰਪ੍ਰਸਤ ਬਾਨੀ ਸ. ਜੋਗਿੰਦਰ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ ਬੀਬੀ ਜਗਜੀਤ ਕੌਰ ਦੀ ਦੂਰਅੰਦੇਸ਼ੀ ਸੋਚ ਅਤੇ ਅਖ਼ਬਾਰ ਦੇ ਪਾਠਕ ਵਰਗ ਦੇ ਵਡਮੁੱਲੇ ਸਹਿਯੋਗ ਦਾ ਹੀ ਨਤੀਜਾ ਹਨ। ਸੂਬੇ ਦੀ ਦੂਰਅੰਦੇਸ਼ੀ ਜਿਸ ਨਜ਼ਰੀਏ ਨਾਲ ‘ਰੋਜ਼ਾਨਾ ਸਪੋਕਸਮੈਨ’ ਵੇਖਦਾ ਹੈ, ਉਹ ਕਿਸੇ ਹੋਰ ਅਖ਼ਬਾਰ ਦੇ ਹਿੱਸੇ ਨਹੀਂ ਆਇਆ। ਇਹੀ ਕਾਰਨ ਹੈ ਕਿ ਜਿਹੜਾ ਮੁਕਾਮ ਅੱਜ ਇਸ ਅਖ਼ਬਾਰ ਨੇ ਥੋੜੇ ਜਹੇ ਅਰਸੇ ਵਿਚ ਹਾਸਲ ਕੀਤਾ ਹੈ ਉਹ ਮੁਕਾਮ ¦ਮੇ ਅਰਸੇ ਤੋਂ ਕੰਮ ਕਰੀਆਂ ਅਖ਼ਬਾਰਾਂ ਵੀ ਪ੍ਰਾਪਤ ਨਹੀਂ ਕਰ ਸਕੀਆਂ।’’ ਇਹ ਪ੍ਰਗਟਾਵਾ ਸ. ਸੋਹਣ ਸਿੰਘ ਠੰਡਲ, ਮੁੱਖ ਸੰਸਦੀ ਸਕੱਤਰ, ਸਿੰਚਾਈ ਵਿਭਾਗ ਪੰਜਾਬ ਨੇ ਹੁਸ਼ਿਆਰਪੁਰ ਵਿਖੇ ‘ਰੋਜ਼ਾਨਾ ਸਪੋਕਸਮੈਨ’ ਦੇ ਉਪ ਦਫ਼ਤਰ ਦੇ ਉਦਘਾਟਨੀ ਸਮਾਗਮ ਦੌਰਾਨ ਇਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉੁਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਖੇ ‘ਰੋਜ਼ਾਨਾ ਸਪੋਕਸਮੈਨ’ ਉਪ ਦਫ਼ਤਰ ਖੁਲ੍ਹਣ ਨਾਲ ਇਲਾਕੇ ਦੀਆਂ ਸਮੱਸਿਆਵਾਂ ਚੰਗੇ ਢੰਗ ਨਾਲ ਉਜਾਗਰ ਕਰ ਕੇ, ਉਨ੍ਹਾਂ ਦਾ ਹੱਲ ਅਤੇ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਦਾ ਪ੍ਰਚਾਰ ਹੋਰ ਵੀ ਚੰਗੇ ਤਰੀਕੇ ਨਾਲ ਕੀਤਾ ਜਾ ਸਕੇਗਾ। ਮੁੱਖ ਸੰਸਦੀ ਸਕੱਤਰ ਨੇ ਕਿਹਾ ਕਿ ਅਖ਼ਬਾਰਾਂ ਜਿਥੇ ਸਮਾਜ ਵਿਚਲੀਆਂ ਕੁਰੀਤੀਆਂ ਨੂੰ ਉਜਾਗਰ ਕਰਦੀਆਂ ਹਨ, ਉਥੇ ਸਿਆਸਤਦਾਨਾਂ ਨਾਲ ਵੀ ਇਨ੍ਹਾਂ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਸ. ਠੰਡਲ ਨੇ ਪੱਤਰਕਾਰਾਂ ਨੂੰ ਹਾਂ-ਪੱਖੀ ਪੱਤਰਕਾਰੀ ਕਰਨ ਵਲ ਸੇਧਤ ਕਰਦਿਆਂ ਕਿਹਾ ਕਿ ਹਾਂ-ਪੱਖੀ ਪੱਤਰਕਾਰੀ ਹੀ ਸਮਾਜ ਨੂੰ ਇਕ ਚੰਗੀ ਸੇਧ ਦਿੰਦੀ ਹੈ। ਇਸ ਤੋਂ ਪਹਿਲਾਂ ‘ਰੋਜ਼ਾਨਾ ਸਪੋਕਸਮੈਨ’ ਦੇ ਹੁਸ਼ਿਆਰਪੁਰ ਵਿਖੇ ਨਵੇਂ ਖੁਲ੍ਹੇ ਉਪ ਦਫ਼ਤਰ ਦਾ ਉਦਘਾਟਨ ਸ. ਸੋਹਣ ਸਿੰਘ ਠੰਡਲ, ਮੁੱਖ ਸੰਸਦੀ ਸਕੱਤਰ, ‘ਰੋਜ਼ਾਨਾ ਸਪੋਕਸਮੈਨ’ ਦੇ ਡਾਇਰੈਕਟਰ ਬੀਬੀ ਨਿਰਮਲ ਕੌਰ ਤੇ ਸੰਪਾਦਕ ਸ. ਦਰਸ਼ਨ ਸਿੰਘ ਮੱਕੜ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਸੁੰਦਰ ਸ਼ਾਮ ਅਰੋੜਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ, ਵਿਧਾਇਕ ਸੰਗਤ ਸਿੰਘ ਗਿਲਜੀਆਂ, ਬੀਬੀ ਬਲਵੀਰ ਕੌਰ ਭੁੱਲਰ ਪੀਪਲਜ਼ ਪਾਰਟੀ ਦੇ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸਮੇਤ ‘ਰੋਜ਼ਾਨਾ ਸਪੋਕਸਮੈਨ’ ਜ਼ਿਲ੍ਹੇ ਦੀ ਸਮੂਹ ਟੀਮ ਹਾਜ਼ਰ ਸੀ। ਸ. ਠੰਡਲ ਨੇ ਕਿਹਾ ਕਿ ਉਹ ਖ਼ੁਦ ‘ਰੋਜ਼ਾਨਾ ਸਪੋਕਸਮੈਨ’ ਦੇ ਪਾਠਕ ਹਨ। ਉਨ੍ਹਾਂ ਕਿਹਾ ਕਿ ਜਿਵੇਂ ਰਾਜਨੀਤਕ ਜੀਵਨ ਵਿਚ ਸਿਆਸਤਦਾਨਾਂ ਨੂੰ ਸਖ਼ਤ ਤਜਰਬਿਆਂ ਵਿਚੋਂ ¦ਘਣਾ ਪੈਂਦਾ ਹੈ ਉਸੇ ਲੋਕਤੰਤਰ ਦੇ ਚੌਥੇ ਥੰਮ ਪ੍ਰ੍ਰੈਸ ਨੂੰ ਵੀ ਔਖੇ ਹਾਲਾਤ ਵਿਚ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਅਪਣੀ ਲੇਖਣੀ ਸੁਚਾਰੂ ਅਤੇ ਸਕਾਰਾਤਮਕ ਪਹੁੰਚ ਵਾਲੀ ਰਖਣੀ ਚਾਹੀਦੀ ਹੈ। ਉੁਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ-ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਵਿਚ ਪ੍ਰੈਸ ਨੇ ਵੱਡਾ ਰੋਲ ਅਦਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੀਡੀਏ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰੈਸ ਦੇ ਨੁਮਾਇੰਦਿਆਂ ਦੀ ਭਲਾਈ ਲਈ ਵਚਨਬੱਧ ਹੈ। ਪੱਤਕਰਾਰਾਂ ਦੇ ਬੀਮੇ ਲਈ ਸਾਲ 2009-10 ਤੋਂ ਬੀਮੇ ਦੀ ਸਕੀਮ ਅਮਲ ਅਧੀਨ ਲਿਆਂਦੀ ਗਈ ਹੈ। ਜਿਸ ਦਾ 330 ਪ੍ਰੈਸ ਨੁਮਾਇੰਦਿਆਂ ਵਲੋਂ ਲਾਭ ਉਠਾਇਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਾਲ ਜ਼ਿਲ੍ਹਾ ਪੱਧਰ ਤੇ ਪ੍ਰੈਸ ਕਲੱਬਾਂ ਲਈ ਇਕ ਕਰੋੜ ਰੁਪਏ ਦੀ ਰਕਮ ਦਾ ਪ੍ਰਬੰਧ ਕੀਤਾ ਹੈ। ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਦੇ ਮੈਂਬਰਾਂ ਦੇ ਅਧਿਐਨ ਟੂਰ ਲਈ 8 ਕਰੋੜ ਰੁਪਏ ਦੀ ਰਕਮ ਰੱਖੀ ਗਈ ਹੈ। ਦਿਨੋਂ-ਦਿਨ ਪਾਣੀ ਦੇ ਹੇਠਾਂ ਜਾ ਰਹੇ ਪੱਧਰ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੀਡੀਏ ਨੂੰ ਅਪਣੀ ਭੂਮਿਕਾ ਨਿਭਾਉਣ ਦੀ ਬੇਨਤੀ ਕਰਦਿਆਂ ਉਨ੍ਹਾਂ ਕਿਹਾ ਕਿ ਪਾਣੀ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਦੁਰਵਰਤੋਂ ਕਾਰਨ ਪਾਣੀ ਦਾ ਪੱਧਰ ਕਾਫੀ ਹੇਠਾ ਚਲਾ ਗਿਆ ਹੈ ਜੋ ਕਿ ਆਉਣ ਵਾਲੇ ਸਮੇਂ ਲਈ ਖ਼ਤਰੇ ਦੀ ਘੰਟੀ ਹੈ। ਸਮਾਗਮ ਦੌਰਾਨ ਅਪਣੇ ਸੰਬੋਧਨ ਵਿਚ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਸ. ਦਰਸ਼ਨ ਸਿੰਘ ਮੱਕੜ ਨੇ ਕਿਹਾ ਕਿ ਪੱਤਰਕਾਰਾਂ ਨੂੰ ਪੱਤਰਕਾਰੀ ਨੂੰ ਲੋਕ-ਪੱਖੀ ਮਿਸ਼ਨ ਬਣਾ ਕੇ ਲਿਖਣਾ ਚਾਹੀਦਾ ਹੈ ਅਤੇ ਪੱਤਰਕਾਰੀ ਵਿਚ ਹਾਂ-ਪੱਖੀ ਸੋਚ ਨੂੰ ਵਧੇਰੇ ਉਜਾਗਰ ਕਰਨਾ ਚਾਹੀਦਾ ਹੈ। ਸ. ਮੱਕੜ ਨੇ ਕਿਹਾ ਕਿ ਸਾਨੂੰ ਉਲਾਰੂ ਖ਼ਬਰਾਂ ਲਿਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਨਿਰਪਖਤਾ ਨਾਲ ਹਰ ਵਰਗ ਦੀ ਆਵਾਜ਼ ਬਣ ਕੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਸਮਾਜ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ ਪਰ ਮੀਡੀਆ ਵਿਚ ਫੈਲੀਆਂ ਕੁਰੀਤੀਆ ਨੂੰ ਦੂਰ ਕਰਨ ਲਈ ਵੀ ਇਸ ਖੇਤਰ ਦੇ ਲੋਕਾਂ ਨੂੰ ਹੀ ਅੱਗੇ ਆਉਣਾ ਪਵੇਗਾ। ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ‘ਸਪੋਕਸਮੈਨ’ ਪ੍ਰਤੀ ਜਿਹੜਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਅਖ਼ਬਾਰ ਦੀ ਦਿੱਖ ਤੋਂ ਸਰਾਸਰ ਗ਼ਲਤ ਲਗਦਾ ਹੈ। ‘ਰੋਜ਼ਾਨਾ ਸਪੋਕਸਮੈਨ’ ਹਰ ਵਰਗ ਦਾ ਸਾਂਝਾ ਅਖਬਾਰ ਹੈ ਅਤੇ ਨਿਰਪੱਖ ਹੋ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਉਠਾਉਂਦਾ ਆ ਰਿਹਾ ਹੈ। ਉਨ੍ਹਾਂ ‘ਰੋਜ਼ਾਨਾ ਸਪੋਕਸਮੈਨ’ ਦੇ ਹੁਸ਼ਿਆਰਪੁਰ ਵਿਖੇ ਉਪ ਦਫ਼ਤਰ ਖੋਲ੍ਹੇ ਜਾਣ ’ਤੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਲਾਕੇ ਦੀ ਜਿਹੜੀ ਕਵਰੇਜ ਰਹਿ ਜਾਂਦੀ ਸੀ, ਉਹ ਹੁਣ ਦਫ਼ਤਰ ਖੁਲ੍ਹਣ ਨਾਲ ਦੂੁਰ ਹੋ ਜਾਵੇਗੀ। ਉਨ੍ਹਾਂ ਅਖ਼ਬਾਰ ਨੂੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਤਾ।
ਇਸ ਮੌਕੇ ਵਿਧਾਇਕ ਸੰਗਤ ਸਿੰਘ ਗਿਲਜ਼ੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਰੋਜ਼ਾਨਾ ਸਪੋਕਸਮੈਨ’ ਨਿਰਪੱਖਤਾ ਨਾਲ ਕੰਮ ਕਰ ਰਿਹਾ ਹੈ ਅਤੇ ਦਿਨੋਂ-ਦਿਨ ਤਰੱਕੀਆਂ ਛੂੰਹਦਾ ਜਾ ਰਿਹਾ ਹੈ। ਅੱਜ ਸਪੋਕਸਮੈਨ ਹਰ ਵਰਗ ਦੀ ਆਵਾਜ਼ ਬਣ ਕੇ ਸਾਹਮਣੇ ਆ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਸੁਨੀਲ ਕੁਮਾਰ ਪੋਮਰਾ ਹੈਡ.ਸੀ.ਐਸ.ਆਰ. ਸੋਨਾਲੀਕਾ, ਡੀ.ਪੀ.ਆਰ.ਓ. ਆਰ. ਐਸ. ਰਿਆੜ, ਉੱੇਘੇ ਕਾਰੋਬਾਰੀ ਡਾ. ਸੁਰਜੀਤ ਸਿੰਘ ਵਾਸਲ, ਲੋਕ ਸੰਪਰਕ ਵਿਭਾਗ ਤੋਂ ਤਿਲਕ ਰਾਜ ਸ਼ਰਮਾ, ਵਿਜੇ ਕੁਮਾਰ, ਸੁਦਰਸ਼ਨ ਕੁਮਾਰ, ਪੀਪਲਜ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਬਲਵੀਰ ਕੌਰ ਭੁੱਲਰ, ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਬਲਵਿੰਦਰ ਸਿੰਘ ਬਰਾੜ, ਰਵਿੰਦਰ ਸਿੰਘ ਠੰਡਲ ਯੂਥ ਆਗੂ, ਪੀਪਲਜ਼ ਪਾਰਟੀ ਆਗੂ ਠਾਕੁਰ ਸੁਲੱਖਣ ਸਿੰਘ ਜੱਗੀ, ਕੌਮੀ ਮੀਤ ਪ੍ਰਧਾਨ ਬਲਵੀਰ ਸਿੰਘ ਰੰਧਾਵਾ, ਚੇਅਰਮੈਨ ਪਰਮਜੀਤ ਸਿੰਘ ਪੰਜੋੜ, ਮੈਡਮ ਹਰਪ੍ਰੀਤ ਕੌਰ, ਸੱਤਪਾਲ ਰਤਨ, ਨਿਪੁਨ ਸ਼ਰਮਾ, ਪ੍ਰਦੀਪ ਪੰਡਿਤ ਜ¦ਧਰ, ਰਕੇਸ਼ ਰਾਣਾ, ਕੁਲਵੀਰ ਸਿੰਘ, ਹਰਪਾਲ ਸਿੰਘ, ਸ਼ਿਵ ਕੁਮਾਰ ਬਾਵਾ, ਨਛੱਤਰ ਸਿੰਘ, ਐਸ.ਐਸ. ਸਫਰੀ, ਉੁਂਕਾਰ ਸਿੰਘ ਥਿਆੜਾ, ਸ਼ਰਮਿੰਦਰ ਕਿਰਨ, ਬਲਵੀਰ ਸਿੰਘ ਪ੍ਰਧਾਨ ਪ੍ਰੈਸ ਕਲੱਬ ਮੁਕੇਰੀਆਂ, ਧਰਮ ਚੰਦ, ਰਕੇਸ਼ ਕੁਮਾਰ,ਹਰਵਿੰਦਰ ਝਿੰਗੜ, ਗੁਰਦਸ਼ਰਨ ਜੋਹਲ, ਰਿੰਕੂ ਥਾਪਰ, ਦਲਵਿੰਦਰ ਸਿੰਘ, ਗੁਰਮੀਤ ਸਿੰਘ, ਸ਼ਾਨੇ ਪੰਜਾਬ, ਅਸ਼ਵਨੀ ਸ਼ਰਮਾ, ਭੁਪੇਸ਼ ਚੰਦਰ, ਸੁਰਿੰਦਰ ਸਿੰਘ, ਪ੍ਰਸ਼ੋਤਮ ਸਿੰਘ, ਸੁਲੀਲ ਲਾਖਾ, ਗੁਰਜੀਤ ਥੇਪੜਾ, ਲਖਵੀਰ ਸਿੰਘ ਲੱਖੀ, ਕੁਲਵਿੰਦਰ ਹੈਪੀ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਸ਼ੁਭ ਕਰਮਨ ਸੁਸਾਇਟੀ ਦੇ ਚੇਅਰਮੈਨ ਰਛਪਾਲ ਸਿੰਘ, ਓਮ ਸਿੰਘ ਸਟਿਆਣਾ ਸੋਸ਼ਲਿਸਟ ਪਾਰਟੀ ਆਗੂ ਜਗਵਿੰਦਰ ਸਿੰਘ ਰਾਮਗੜ੍ਹ ਫਤਿਹ ਯੂਥ ਕਲੱਬ, ਰਣਵੀਰ ਸਿੰਘ ਸਿੱਖ ਯੂਥ ਆਫ਼ ਪੰਜਾਬ, ਅਮਨਦੀਪ ਸਿੰਘ ਸਿੱਖ ਮਿਸ਼ਨਰੀ ਕਾਲਜ, ਗੁਰਦੇਵ ਸਿੰਘ, ਬਲਜੀਤ ਸਿੰਘ, ਇੰਦਰਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਹੋਏ। ਸਮੁੱਚੇ ਸਮਾਗਮ ਦੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਬਲਜਿੰਦਰ ਮਾਨ ਨੇ ਬਾਖ਼ੂਬੀ ਨਿਭਾਏ। ਆਏ ਹੋਏ ਮੁੱਖ ਮਹਿਮਾਨ ਸਮੇਤ ਪਹੁੰਚੀਆਂ ਸ਼ਖ਼ਸੀਅਤਾਂ ਦਾ ਧਨਵਾਦ ਜ਼ਿਲ੍ਹਾ ਇੰਚਾਰਜ ਜੇ.ਐਸ.ਸੈਣੀ ਨੇ ਕੀਤਾ।
ਫੋਟੋ ਕੈਪਸ਼ਨ : ਹੁਸ਼ਿਆਰਪੁਰ ਫੋਟੋ 3-1
ਜਗਜੀਤ ਸਿੰਘ
ਸਟਾਫ ਰਿਪੋਰਟਰ, ਰੋਜਾਨਾ ਸਪੋਕਸਮੈਨ, ਹੁਸ਼ਿਆਰਪੁਰ