ਚੰਡੀਗੜ੍ਹ, 3 ਸਤੰਬਰ (ਸ.ਸ.ਸ.): ਰਾਜਸਥਾਨ ਦੇ ਭੀਲਵਾੜਾ ਵਿਖੇ 31 ਅਗੱਸਤ ਤੋਂ ਚਾਰ ਸਤੰਬਰ ਨਾਰਥ ਜ਼ੋਨ ਅੰਤਰ ਰਾਜੀ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਵਿਚ ਉ¤ਤਰ ਭਾਰਤ ਦੇ ਸੂਬਿਆਂ (ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਕੇਂਦਰ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ, ਦਿੱਲੀ, ਰਾਜਸਥਾਨ, ਉਤਰ ਪ੍ਰਦੇਸ਼ ਅਤੇ ਬਿਹਾਰ ਆਦਿ) ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਸ ਚੈਂਪੀਅਨਸ਼ਿਪ ਦੇ ਜੂਨੀਅਰ ਪੁਰਸ਼ ਵਰਗ (ਅੰਡਰ-17) ਵਿਚ ਚੰਡੀਗੜ੍ਹ ਦੀ ਨੁਮਾਇੰਦਗੀ ਕਰ ਰਹੇ ਕਵਲਦੀਪ ਸਿੰਘ ਬਾਦਲ, ਜੋ ਇਕ ਕੌਮਾਂਤਰੀ ਪੱਧਰ ਦਾ ਖਿਡਾਰੀ ਹੈ, ਵਲੋਂ ਸਿੰਗਲਜ਼ ਮੁਕਾਬਲੇ ਵਿਚ ਜਿੱਤ ਪ੍ਰਾਪਤ ਕੀਤੀ ਗਈ ਇਸ ਤੋਂ ਇਲਾਵਾ ਇਸ ਬਾਦਲ ਨੇ ਜੂਨੀਅਰ ਡਬਲਜ਼ ਵਰਗ ਵਿਚ ਰੁਪਿੰਦਰ ਸਿੰਘ (ਰੋਪੜ) ਨਾਲ ਮਿਲ ਕੇ ਵਿਰੋਧੀ ਜੋੜੀਆਂ ਨੂੰ ਮਾਤ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।