ਬੇਂਗਲੂਰ, 3 ਸਤੰਬਰ: ਇਹ ਭਾਵੇਂ ਹੈਰਾਨ ਕਰਨ ਵਾਲੀ ਗੱਲ ਹੈ ਪਰ ਸਟਾਰ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਮਜਬੂਤ ਡੀਫ਼ੈਂਸ ਵਿਚ ਨਿਊਜ਼ੀਲੈਂਡ ਵਿਰੁਧ ਵਰਤਮਾਨ ਟੈਸਟ ਲੜੀ ਵਿਚ ਲਗਾਤਾਰ ਤਿੰਨ ਵਾਰ ਸੰਨ੍ਹ ਲਗਾਈ ਗਈ ਹੈ। ਇਸ ਤਿੰਨਾਂ ਮੌਕਿਆਂ ’ਤੇ ਇਸ ਮਹਾਨ ਬੱਲੇਬਾਜ਼ ਦਾ ਵਿਚਕਾਰ ਵਾਲਾ ਸਟੰਪ ਉਖਾੜਿਆ ਗਿਆ। ਹੈਦਰਾਬਾਦ ਵਿਚ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ ਵਿਚ ਬੋਲਡ ਹੋਣ ਤੋਂ ਬਾਅਦ ਇਥੇ ਚੱਲ ਰਹੇ ਦੂਜੇ ਟੇਸਟ ਮੈਚ ਵਿਚ ਵੀ ਕੀਵੀ ਗੇਂਦਬਾਜ਼ਾਂ ਨੇ ਦੋਹਾਂ ਪਾਰੀਆਂ ਵਿਚ ਤੇਂਦੁਲਕਰ ਦੇ ਮਿਡਲ ਸਟੰਪ ਨੂੰ ਨਿਸ਼ਾਨਾ ਬਣਾਇਆ। ਦੁਨੀਆ ਭਰ ਵਿਚ ਅਪਣੇ ਰੀਕਾਰਡਾਂ ਤੇ ਵਧੀਆ ਤਕਨੀਕ ਅਤੇ ਇਕਾਗਰਤਾ ਲਈ ਮਸ਼ਹੂਰ ਤੇਂਦੁਲਕਰ ਦੀ ਦੋ ਟੈਸਟ ਮੈਚਾਂ ਦੀ ਲੜੀ ਵਿਚ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਹੈਦਰਾਬਾਦ ਵਿਚ ਜਦੋਂ ਉਹ 19 ਦੌੜਾਂ ’ਤੇ ਖੇਡ ਰਹੇ ਸਨ ਤੱਦ ਟਰੇਂਟ ਬੋਲਟ ਨੇ ਉਨ੍ਹਾਂ ਦਾ ਮਿਡਲ ਸਟੰਪ ਉਖਾੜਿਆ ਅਤੇ ਦੂਜੇ ਮੈਚ ਵਿਚ ਵੀ ਇਹ ਸਿਲਸਿਲਾ ਜਾਰੀ ਰਿਹਾ। ਇਸ ਟੈਸਟ ਮੈਚ ਦੀ ਪਹਿਲੀ ਪਾਰੀ ਵਿਚ ਡੱਗ ਬਰੇਸਵੇਲ ਨੇ ਤੇਂਦੁਲਕਰ ਦੇ ਡਿਫ਼ੈਂਸ ਵਿਚ ਸੰਨ੍ਹ ਲਗਾਇਆ। ਉਨ੍ਹਾਂ ਇਸ ਬੱਲੇਬਾਜ਼ ਦੇ ਬੱਲੇ ਅਤੇ ਪੈਡ ਦੇ ਵਿਚੋਂ ਗੇਂਦ ਕੱਢੀ। ਇਸ ਤੋਂ ਬਾਅਦ ਦੂਜੀ ਪਾਰੀ ਵਿਚ ਸਾਉਥੀ ਦੀ ਗੇਂਦ ਉਨ੍ਹਾਂ ਦੇ ਪੈਡ ਨਾਲ ਲੱਗਕੇ ਵਿਕਟਾਂ ਵਿਚ ਲੱਗੀ। ਤੇਂਦੁਲਕਰ ਲਗਾਤਾਰ ਇਸ ਤਰ੍ਹਾਂ ਆਊਟ ਹੋਣ ਕਾਰਨ ਕਾਫ਼ੀ ਨਿਰਾਸ਼ ਸਨ। ਉਨ੍ਹਾਂ ਗ਼ੁੱਸੇ ਵਿਚ ਅਪਣਾ ਬੱਲਾ ਸਟੰਪ ਵੱਲ ਚੁ¤ਕਿਆ। ਤੇਂਦੁਲਕਰ ਨੇ ਹੁਣ ਤਕ 190 ਟੈਸਟਾਂ ਵਿਚ 55.08 ਦੀ ਔਸਤ ਨਾਲ 15,533 ਦੌੜਾਂ ਬਣਾਈਆਂ ਹਨ। ਉਹ ਹੁਣ ਤਕ ਟੈਸਟ ਕ੍ਰਿਕਟ ਵਿਚ 51 ਵਾਰ ਬੋਲਡ ਹੋ ਚੁੱਕੇ ਹਨ। ਰੀਕਾਰਡ ਰਾਹੁਲ ਦ੍ਰਾਵਿੜ ਦੇ ਹੈ ਜੋ 55 ਵਾਰ ਬੋਲਡ ਹੋਏ। ਉਨ੍ਹਾਂ ਤੋਂ ਬਾਅਦ ਐਲਨ ਬੋਰਡਰ (53) ਦਾ ਨੰਬਰ ਆਉਂਦਾ ਹੈ। (ਏਜੰਸੀ)