ਪੰਜਾਬ ਖਬਰਾਂ
 

ਭੇਡਪੁਰਾ ਨੇ ਜਾਨ ਦੇ ਖ਼ਤਰੇ ਦਾ ਖ਼ਦਸ਼ਾ ਪ੍ਰਗਟਾਇਆ

 


ਚੰਡੀਗੜ੍ਹ, 3 ਸਤੰਬਰ (ਗੁਰਪ੍ਰੀਤ ਮਹਿਕ): ਸ. ਮੋਹਨ ਸਿੰਘ ਭੇਡਪੁਰਾ,  ਮੀਤ ਪ੍ਰਧਾਨ ਪਟਵਾਰ ਯੂਨੀਅਨ ਪੰਜਾਬ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਇਕ ਪੱਤਰ ਲਿਖਿਆ ਹੈ ਜਿਸ ਦੀ ਕਾਪੀਆਂ   ਚੀਫ਼ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਚੇਅਰਮੈਨ ਮਨੁੱਖੀ ਅਧਿਕਾਰ ਕਮਿਸ਼ਨ, ਪੰਜਾਬ ਅਤੇ ਵਿੱਤ ਕਮਿਸ਼ਨਰ ਮਾਲ ਵਿਭਾਗ ਪੰਜਾਬ ਨੂੰ ਭੇਜੀਆਂ ਗਈਆਂ ਹਨ। ਅਪਣੇ ਪੱਤਰ ਬਾਰੇ ਜਾਣਕਾਰੀ ਦਿੰਦੇ ਹੋਏ ਸ. ਭੇਡਪੁਰਾ ਨੇ ਕਿਹਾ ਕਿ ਵਿਜੀਲੈਂਸ ਅਧਿਕਾਰੀਆਂ ਨੇ ਉਸ ਨਾਲ ਵਧੀਕੀਆਂ ਕੀਤੀਆਂ ਸਨ ਅਤੇ ਸਾਬਕਾ ਸਪੈਸ਼ਲ ਪ੍ਰਿੰਸੀਪਲ ਸਕੱਤਰ ਸ. ਕਾਹਨ ਸਿੰਘ ਪੰਨੂ ਨੇ ਬੜੀ ਡੁੰਘਾਈ ਨਾਲ ਪੜਤਾਲ ਕਰ ਕੇ ਚੌਕਸੀ ਵਿਭਾਗ ਨਾਲ ਜੁੜੇ ਰਹੇ ਸੁਰਿੰਦਰਪਾਲ ਸਿੰਘ ਵਿਰਕ, ਸ਼ਿਵ ਕੁਮਾਰ ਸ਼ਰਮਾ, ਜਸਪਾਲ ਸਿੰਘ, ਬਨਾਰਸੀ ਦਾਸ ਮੋਗਾ ਅਤੇ ਇੰਸਪੈਕਟਰ ਈਸ਼ਰ ਸਿੰਘ ਵਿਰੁਧ ਮੁਕੱਦਮਾ ਦਰਜ ਕਰ ਕੇ ਸੁਰਜੀਤ ਸਿੰਘ ਗਰੇਵਾਲ ਦੀ ਫ਼ੋਨ ਕਾਲ ਡਿਟੇਲ ਅਤੇ ਸ਼ਿਵ ਕੁਮਾਰ ਸ਼ਰਮਾ ਦੀ ਜਾਇਦਾਦ ਦੀ ਵਖਰੀ ਪੜਤਾਲ ਦੇ ਆਦੇਸ਼ ਦਿਤੇ ਸਨ। ਉਨ੍ਹਾਂ ਕਿਹਾ ਕਿ ਸ. ਬਾਦਲ ਨੇ ਇਸ ਦੀ ਜਾਂਚ ਨੂੰ ਸਹੀ ਮੰਨਿਆ ਅਤੇ ਦੋਸ਼ੀਆਂ ਵਿਰੁਧ ਮੁਕੱਦਮਾ ਦਰਜ ਕਰਨ ਦਾ ਹੁਕਮ ਦੇ ਦਿਤਾ ਗਿਆ ਜਿਸ ਦੀ ਪੂਰੇ ਮਾਲ ਮਹਿਕਮਾ ਅਤੇ ਆਮ ਲੋਕਾਂ ਵਲੋਂ ਬਹੁਤ ਸ਼ਲਾਘਾ ਕੀਤੀ ਗਈ ਪਰ ਸ. ਬਾਦਲ ਦੇ ਹੁਕਮਾਂ ਦੇ ਬਾਵਜੂਦ ਪੁਲਿਸ ਵਿਭਾਗ ਨੇ ਇਕ ਮਹੀਨੇ ਮਗਰੋਂ ਮੁਕੱਦਮਾ ਦਰਜ ਕੀਤਾ ਅਤੇ ਮੁਕੱਦਮਾ ਵਿਚ ਬਣਦੀਆਂ ਧਾਰਾਵਾਂ ਵੀ ਨਹੀਂ ਲਗਾਈਆਂ ਗਈਆਂ ਅਤੇ ਨਾ ਹੀ ਦੋਸ਼ੀਆਂ ਨੂੰ ਅਜੇ ਤਕ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਜੇਲ ਜਾਣ ਤੋਂ ਬਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕੋਈ ਵੀ ਪੁਲਿਸ ਅਫ਼ਸਰ ਡੀ ਜੀ ਪੀ ਤੋਂ ਡਰਦਿਆਂ ਨਿਰਪੱਖ ਜਾਂਚ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦਾ ਪਿਛੋਕੜ ਕਰੀਮੀਨਲ ਰਿਹਾ ਹੈ, ਉਹ ਮੇਰੇ ’ਤੇ ਕਦੇ ਵੀ ਹਮਲਾ ਕਰਵਾ ਸਕਦੇ ਹਨ। ਝੂਠੇ ਕੇਸ ਵਿਚ ਫਸਾ ਸਕਦੇ ਹਨ ਅਤੇ ਐਕਸੀਡੈਂਟ ਵਗੈਰਾ ਕਰ ਕੇ ਵੀ ਮੇਰਾ ਨੁਕਸਾਨ ਕਰ ਸਕਦੇ ਹਨ। ਅਗਰ ਭਵਿੱਖ ਵਿਚ ਸਾਡਾ ਅਜਿਹਾ ਕੋਈ ਵੀ ਨੁਕਸਾਨ ਹੋ ਜਾਂਦਾ ਹੈ ਤਾਂ ਉਕਤ ਦੋਸ਼ੀਆਨ ਹੀ ਜ਼ਿੰਮੇਵਾਰ ਹੋਣਗੇ। ਉਨ੍ਹਾਂ ਸ. ਬਾਦਲ ਨੂੰ ਬੇਨਤੀ ਕੀਤੀ ਹੈ ਕਿ ਮੁਕੱਦਮਾ ਨੰਬਰ 184 ਮਿਤੀ 23-08-2012 ਥਾਣਾ ਫ਼ਿਰੋਜਪੁਰ ਦੀ ਤਫਤੀਸ਼ ਅਤੇ ਸ਼ਿਵ ਕੁਮਾਰ ਐਸ ਦੀ ਜਾਇਦਾਦ ਦੀ ਇਨਕੁਆਰੀ ਸੀ ਬੀ ਆਈ ਹਵਾਲੇ ਕੀਤੀ ਜਾਵੇ ਅਤੇ ਮੇਰੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਪੰਜਾਬ ਖਬਰਾਂ

ਅਕਾਲੀ ਤੇ ਕਾਂਗਰਸੀ ਵਰਕਰਾਂ 'ਚ ਡਾਂਗਾਂ ਚੱਲੀਆਂ, ਦੋਵੇਂ ਧਿਰਾਂ ਹਸਪਤਾਲ 'ਚ ਦਾਖ਼ਲ

10 ਕਿੱਲੋ ਅਫ਼ੀਮ ਸਣੇ ਅੰਤਰਰਾਜੀ ਗਰੋਹ ਦਾ ਇਕ ਤਸਕਰ ਕਾਬੂ

ਅਤਿਵਾਦ ਨੂੰ ਪ੍ਰਫੁੱਲਤ ਕਰਨ ਲਈ ਸ਼ੁਰੂ ਹੋਇਆ ਨਸ਼ੇ ਦਾ ਵਪਾਰ ਨੌਜਵਾਨਾਂ ਨੂੰ ਕਰ ਰਿਹੈ ਬਰਬਾਦ : ਸ਼ਸ਼ੀਕਾਂਤ

ਮਹਾਂਨਗਰ ਦੇ ਤਿੰਨਾਂ ਕਮਿਸ਼ਨਰਾਂ ਦੇ ਮੀਟਿੰਗ 'ਚ ਨਾ ਪਹੁੰਚਣ 'ਤੇ ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਸੂਦ ਵਲੋਂ ਮੀਟਿੰਗਾਂ ਦਾ ਬਾਈਕਾਟ

ਇਲਾਜ ਦੇ ਬਹਾਨੇ ਨਾਬਾਲਗ਼ ਲੜਕੀ ਦੀ ਪੱਤ ਲੁੱਟਣ ਵਾਲਾ ਤਾਂਤਰਿਕ ਗ੍ਰਿਫ਼ਤਾਰ

ਪੰਜਾਬ ਸਰਕਾਰ ਨੂੰ ਲਗਾਇਆ 2 ਕਰੋੜ 33 ਲੱਖ ਦਾ ਚੂਨਾ

ਹਥਿਆਰਾਂ 'ਤੇ ਪਾਬੰਦੀ ਲਾਉਣ ਸਬੰਧੀ ਜਰਮਨੀ 'ਚ ਹੋਣ ਵਾਲੀ ਕਾਨਫ਼ਰੰਸ 'ਚ ਭਾਰਤ ਤੋਂ ਜਾਣਗੇ 22 ਡੈਲੀਗੇਟ

ਬਿਜਲੀ ਦੀ ਤਾਰ ਟੁੱਟਣ ਕਾਰਨ ਲੱਗੀ ਅੱਗ 8 ਮੱਝਾਂ ਝੁਲਸੀਆਂ, ਇਕ ਝੁੱਗੀ ਸੜੀ

ਛੱਪੜ 'ਚ ਬੱਚੀ ਡਿੱਗੀ, ਸ਼ਾਮ ਤਕ ਕੁੱਝ ਪਤਾ ਨਾ ਲੱਗਾ

ਕਾਂਗਰਸੀਆਂ ਕੋਲ ਝੂਠੀ ਬਿਆਨਬਾਜ਼ੀ ਕਰਨ ਤੋਂ ਬਿਨਾਂ ਕੱਖ ਨਹੀਂ : ਬੱਬੀ ਖਹਿਰਾ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.