ਖਰੜ, 3 ਸਤੰਬਰ (ਰਣਜੀਤ ਰਾਣਾ/ਸਵਤੰਤਰ ਸਿੰਘ): ਨਗਰ ਕੌਂਸਲ ਦੇ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਅਜੀਤਗੜ੍ਹ ਸ. ਗੁਰਪ੍ਰੇਮ ਸਿੰਘ ਰੋਮਾਣਾ ਨੇ ਅੱਜ ਅਪਣੇ ਕੌਂਸਲ ਪ੍ਰਧਾਨਗੀ ਦੇ ਦੋ ਵਰ੍ਹੇ ਪੂਰੇ ਹੋਣ ਤੇ ਇਸ ਦਾ ਲੇਖਾ-ਜੋਖਾ ਦਸਿਆ। ਉਨ੍ਹਾਂ ਦਸਿਆ ਕਿ ਜੋ ਆਮਦਨ ਸਾਲ 2010-11 ਵਿਚ ਕੇਵਲ 8 ਕਰੋੜ ਰੁਪਏ ਸੀ ਹੁਣ ਉਹ ਵੱਧ ਕੇ ਲਗਭਗ 47 ਕਰੋੜ ਰੁਪਏ ਹੋ ਗਈ ਹੈ ਅਤੇ ਕੌਂਸਲ ਨੂੰ ਏ-ਗਰੇਡ ਦਾ ਦਰਜਾ ਵੀ ਹਾਸਲ ਹੋ ਗਿਆ ਹੈ ਜਿਸ ਤੇ ਉਨ੍ਹਾਂ ਨੂੰ ਫਖਰ ਮਹਿਸੂਸ ਹੈ। ਉਨ੍ਹਾਂ ਦਸਿਆ ਕਿ ਸਮੂਹ ਅਫ਼ਸਰ ਸਾਹਿਬਾਨ ਅਤੇ ਠੇਕੇਦਾਰਾਂ ਦੇ ਸਹਿਯੋਗ ਅਤੇ ਸੁਚਾਰੂ ਢੰਗ ਨਾਲ ਵਿਕਾਸ ਕਰਾਉਣ ਦੇ ਪੂਰੇ ਯਤਨ ਕੀਤੇ ਜਾਣਗੇ ਅਤੇ ਜੋ ਕਿ ਸਤੰਬਰ 2013 ਤਕ ਸ਼ਹਿਰ ਦਾ 100‚ਵਿਕਾਸ ਆਧੂਨਿਕ ਤਰੀਕੇ ਨਾਲ ਕੀਤਾ ਜਾ ਸਕੇ। ਨਗਰ ਕੌਂਸਲ ਦਾ ਦਫ਼ਤਰ ਆਧੁਨਿਕ ਤਰੀਕੇ ਨਾਲ ਬਣਾਇਆ ਜਾਵੇਗਾ ਅਤੇ ਇਸ ਨੂੰ ਮੁਕੰਮਲ ਕਰਕੇ 1 ਸਾਲ ਦੇ ਅੰਦਰ ਅੰਦਰ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਸ੍ਰੀ ਰੋਮਾਣਾ ਨੇ ਸਾਰੇ ਹੀ ਕੌਂਸਲਰ ਸਾਹਿਬਾਨ, ਸਮੁੱਚੇ ਅਫ਼ਸਰ ਸਾਹਿਬਾਨ, ਮੁਲਾਜ਼ਮ ਜਥੇਬੰਦੀ ਅਤੇ ਠੇਕੇਦਾਰਾਂ ਦਾ ਜਿੱਥੇ ਨਗਰ ਕੌਂਸਲ ਦੇ ਕੰਮਾਂ ਪ੍ਰਤੀ ਸਾਥ ਦੇਣ ’ਤੇ ਧਨਵਾਦ ਕੀਤਾ ਉ¤ਥੇ ਹੀ ਮੁੱਖ ਮੰਤਰੀ ਸ਼ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਹਲਕਾ ਖਰੜ ਦੇ ਇੰਚਾਰਜ ਜਥੇਦਾਰ ਉਜਾਗਰ ਸਿੰਘ ਬਡਾਲੀ ਦਾ ਵੀ ਧਨਵਾਦ ਕੀਤਾ। ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਖਾਨਪੁਰ ਵਿਚ 13 ਕਰੋੜ ਰੁਪਏ ਦੀ ਲਾਗਤ ਨਾਲ ਇਕ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗ ਰਿਹਾ ਹੈ ਜਿਸ ਲਈ ਸਰਕਾਰ ਵਲੋਂ ਪਹਿਲਾਂ ਹੀ 6 ਕਰੋੜ ਰੁਪਏ ਜਾਰੀ ਕਰ ਦਿਤੇ ਗਏ ਹਨ। ਮਿਤੀ 1-9-2010 ਤੋਂ ਮਿਤੀ 31-8-2012 ਤਕ ਹੋਈ ਆਮਦਨ ਅਤੇ ਖ਼ਰਚ ਦੇ ਵੇਰਵਿਆਂ ਬਾਰੇ ਸ੍ਰੀ ਰੋਮਾਣਾ ਨੇ ਦਸਿਆ ਕਿ ਇਸ ਦੌਰਾਨ 85 ਕਰੋੜ 50 ਲੱਖ ਰੁਪਏ ਦੀ ਆਮਦਨ ਹੋਈ ਹੈ ਜਿਸ ਵਿਚੋਂ 75 ਕਰੋੜ ਰੁਪਏ ਡਿਵੈਲਪਮੈਂਟ ਅਤੇ 10 ਕਰੋੜ ਰੁਪਏ ਦਫ਼ਤਰੀ ਖ਼ਰਚੇ ਲਈ ਵਰਤੇ ਗਏ। ਸਰਕਾਰ ਪਾਸੋਂ ਸੀਵਰੇਜ ਦੇ ਕੰਮ ਲਈ 23 ਕਰੋੜ 50 ਲੱਖ ਰੁਪਏ ਗਰਾਂਟ ਪ੍ਰਾਪਤ ਹੋਈ ਹੈ। ਮੁਕੰਮਲ ਹੋ ਚੁੱਕੇ ਕੰਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦਸਿਆ ਕਿ ਖਾਨਪੁਰ ਦਾ ਕਮਿਊਨਟੀ ਸੈਂਟਰ ਅਤੇ ਮਿਊਸਪਲ ਸਟੇਡੀਅਮ ਹੈ। ਵਿਕਾਸ ਕਾਰਜਾਂ ਲਈ ਮਸ਼ੀਨਰੀ ਦੀ ਖਰੀਦ ਬਾਰੇ ਉਨ੍ਹਾਂ ਦਸਿਆ ਕਿ ਇਕ ਜੇ ਮਸ਼ੀਨ, ਤਿੰਨ ਥਰੀ ਵੀਲਰ, 2 ਟਰੈਕਟਰ ਟਰਾਲੀਆਂ ਅਤੇ 1 ਬਲੈਰੋ ਗੱਡੀ ਖਰੀਦੀ ਗਈ ਹੈ। ਪੀਣ ਯੋਗ ਪਾਣੀ ਲਈ ਸ਼ਹਿਰ ਵਿਚ 9 ਨਵੇਂ ਟਿਊਬਵੈ¤ਲ ਲਗਾਏ ਗਏ ਹਨ। ਭਵਿੱਖਤ ਪ੍ਰੋਜੈਕਟਾਂ ਬਾਰੇ ਉਨ੍ਹਾਂ ਦਸਿਆ ਕਿ ਮਿਊਂਸਪਲ ਭਵਨ ਦੀ ਉਸਾਰੀ, ਵਾਰਡ ਨੰ: 4 ਵਿੱਚ ਜੱਸਾ ਸਿੰਘ ਰਾਮਗੜ੍ਹੀਆ ਭਵਨ, ਵਾਰਡ ਨੰ: 10 ਗੁਰੂ ਰਵਿਦਾਸ ਭਵਨ, ਵਾਰਡ ਨੰ: 9 ਵਿਚ ਖਟੀਕ ਭਵਨ, ਵਾਰਡ ਨੰ: 5 ਵਿੱਚ ਡਾ ਅੰਬੇਦਕਰ ਭਵਨ ਅਤੇ ਸ਼ਹਿਰ ਵਿਚ ਹੋਰ 17 ਨਵੇਂ ਟਿਊਬਵੈ¤ਲ ਲਗਾਉਣਾ, ਚੰਡੀਗੜ੍ਹ ਰੋਡ ਤੇ ਚਾਰ ਥਾਵਾਂ ਤੇ ਓਵਰ ਫ਼ੁਟ ਬਰਿੱਜ ਬਣਾਉਣਾ ਆਦਿ ਸ਼ਾਮਲ ਹੈ। ਅੱਜ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਕੁਲਦੀਪ ਸਿੰਘ ਤੇ ਜੈ ਭਗਵਾਨ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ, ਕੌਂਸਲਰ, ਅਧਿਕਾਰੀ ਅਤੇ ਠੇਕੇਦਾਰ ਮੌਜੂਦ ਸਨ।