ਖੇਡ ਖਬਰਾਂ
 

ਚੰਡੀਗੜ੍ਹ ਗਰੁਪ ਆਫ਼ ਕਾਲਜਿਜ਼ ’ਚ ਮਨਾਇਆ ‘ਰਾਸ਼ਟਰੀ ਖੇਡ ਦਿਵਸ’

 


ਖਰੜ, 1 ਸਤੰਬਰ (ਰਣਜੀਤ ਰਾਣਾ): ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਵਲੋਂ ਹਾਕੀ ਦੇ ਜਾਦੂਗਰ ਧਿਆਨ ਚੰਦ ਨੂੰ ਸ਼ਰਧਾਂਜਲੀ ਦਿੰਦੇ ਹੋਏ ਝੰਜੇੜੀ ਕੈਂਪਸ ‘ਚ ਇਕ ਖੇਡ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਰੱਖੇ ਸਮਾਰੋਹ ‘ਚ ਸੀ ਜੀ ਸੀ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਕਈ ਤਰ੍ਹਾਂ ਦੀਆਂ ਇਨਡੋਰ ਅਤੇ ਆਊਟ ਡੋਰ ਖੇਡਾਂ ਦਾ ਆਯੋਜਨ ਕੀਤਾ ਗਿਆ। ਇਸ ਖੇਡ ਦਿਹਾੜੇ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵਲੋਂ ਹਵਾ ‘ਚ ਗੁਬਾਰੇ ਛੱਡ ਕੇ ਕੀਤੀ ਗਈ ।ਜਿਸ ਤੋਂ ਬਾਅਦ ਵੱਖ-ਵੱਖ ਖੇਡਾਂ ਦਾ ਦੌਰ ਸ਼ੁਰੂ ਹੋਇਆ। ਇਸ ਮੌਕੇ ਤੇ ਬੋਲਦੇ ਹੋਏ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਭਾਰਤੀ ਹਾਕੀ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਨਵੀਂ ਪਛਾਣ ਦੇਣ ਵਾਲੇ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਦਿੰਦੇ ਹੋਏ ਸਮੂਹ ਵਿਦਿਆਰਥੀਆਂ ਨਾਲ  ਮੇਜਰ ਧਿਆਨ ਚੰਦ ਦੇ ਜੀਵਨ ਅਤੇ ਉਨਾਂ ਦੀਆਂ ਉਪਲਬਧੀਆਂ ਸਾਂਝੀਆਂ ਕਰਦੇ ਹੋਏ ਸਮੂਹ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਤਰ੍ਹਾਂ ਅਪਣੀ ਜ਼ਿੰਦਗੀ ਦੇ ਟੀਚੇ ਮਿੱਥ ਕੇ ਮੰਜ਼ਲਾਂ ਹਾਸਿਲ ਕਰਨ ਲਈ ਪ੍ਰੇਰਣਾ ਦਿਤੀ। ਉਨ੍ਹਾਂ ਕਿਹਾ ਕਿ ਸੀ ਜੀ ਸੀ ਗਰੁਪ ’ਚ ਵਿਦਿਆਰਥੀਆਂ ਨੂੰ ਨਾ ਸਿਰਫ਼ ਮਿਆਰੀ ਵਿਦਿਆ ਦਿਤੀ ਜਾਂਦੀ ਹੈ ਬਲਕਿ ਉਨਾਂ ਨੂੰ ਖੇਡਾਂ, ਐਨ.ਸੀ.ਸੀ,ਖੋਜ, ਸਭਿਆਚਾਰ ਨਾਲ ਜੋੜਨ ਲਈ ਵੀ ਭਰਪੂਰ ਕੋਸ਼ਿਸ਼ ਕੀਤੀ ਜਾਂਦੀ ਹੈ। ਸਮਾਰੋਹ ਦੇ ਅੰਤ ‘ਚ ਵੱਖ-ਵੱਖ ਖੇਡਾਂ ‘ਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸੈਟੀਫੀਕੇਟ ਅਤੇ ਤਗਮੇ ਦਿਤੇ ਗਏ ।ਅੰਤ ‘ਚ ਕੈਂਪਸ ਡਾਇਰੈਕਟਰ ਐਸ.ਪੀ.ਐਸ ਬੇਦੀ ਨੇ ਇਸ ਦਿਨ ਯਾਦਗਾਰੀ ਬਣਾਉਣ ਲਈ ਸਭ ਦਾ ਧਨਵਾਦ ਕਿਹਾ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.