¦ਦਨ, 1 ਸੰਤਬਰ : ਇੰਗਲੈਂਡ ਨੇ ਤੀਜੇ ਇਕ ਦਿਨਾਂ ਮੈਚ ਵਿਚ ਇਥੇ ਦਖਣੀ ਅਫ਼ਰੀਕਾ ਨੂੰ ਚਾਰ ਵਿਕਟ ਤੋਂ ਹਰਾ ਕੇ ਪੰਜ ਮੈਚਾਂ ਦੀ ਕ੍ਰਿਕਟ ਲੜੀ ਵਿਚ 1-1 ਦੀ ਬਰਾਬਰੀ ਹਾਸਲ ਕਰਦੇ ਹੋਏ ਆਈਸੀਸੀ ਰੈਂਕਿੰਗ ਵਿਚ ਪਹਿਲਾ ਸਥਾਨ ਵੀ ਇਕ ਵਾਰ ਫੇਰ ਅਪਣੇ ਨਾਂ ਕਰ ਲਿਆ ਹੈ। ਇੰਗਲੈਂਡ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਦੂਜੇ ਇਕ ਦਿਨਾਂ ਮੈਚ ਵਿਚ ਹਾਰ ਦੇ ਨਾਲ ਨੰਬਰ ਇਕ ਰੈਕਿੰਗ ਦੱਖਣੀ ਅਫ਼ਰੀਕਾ ਨੇ ਗਵਾ ਦਿਤੀ ਸੀ। ਦੱਖਣੀ ਅਫ਼ਰੀਕਾ ਦੀ ਟੀਮ ਪਹਿਲੇ ਬੱਲੇਬਾਜੀ ਕਰਦੇ ਹੋਏ 211 ਦੌੜਾਂ ’ਤੇ ਸਿਮਟ ਗਈ ਸੀ ਜਿਸ ਦੇ ਜਵਾਬ ਵਿਚ ਇੰਗਲੈਂਡ ਨੇ ਇਔਇਨ ਮੋਗਰਨ (73) ਅਤੇ ਜੋਨਾਥਨ ਟਰਾਟ (71) ਦੀ ਮਦਦ ਨਾਲ 12 ਗੇਂਦਾਂ ਬਾਕੀ ਰਹਿੰਦੇ 6 ਵਿਕਟ ’ਤੇ 212 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਦੱਖਣੀ ਅਫ਼ਰੀਕਾ ਦੇ ਵਲੋਂ ਰੋਬਿਨ ਪੀਟਰਸਨ ਸਭ ਤੋਂ ਸਫ਼ਲ ਗੇਂਦਬਾਜ਼ ਰਹੇ ਜਿਸ ਨੇ 39 ਦੌੜਾਂ ਦੇ ਕੇ ਦੋ ਵਿਕਟ ਲਏ। ਇਸ ਜਿੱਤ ਦੇ ਨਾਲ ਇੰਗਲੈਂਡ ਇਕ ਬਾਰ ਫੇਰ ਆਈ ਸੀ ਸੀ ਟੈਸਟ ਟੀਮ ਰੈਂਕਿੰਗ ਵਿਚ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੇ ਦੱਖਣੀ ਅਫ਼ਰੀਕਾ ਦੀ ਸ਼ੁਰੂਆਤ ਚੰਗੀ ਰਹੀ। ਜੇਮਸ ਏਡਰਸਨ (44 ਦੌੜਾਂ ’ਤੇ ਚਾਰ ਵਿਕਟ) ਅਤੇ ਟੀਮ ਵਿਚ ਵਾਪਸੀ ਕਰ ਰਹੇ ਜੇਡ ਡਰਨਬੈਕ (44 ਦੌੜਾਂ ’ਤੇ ਤਿੰਨ ਵਿਕਟ) ਨੇ ਹਾਲਾਂਕਿ ਮਹਿਮਾਨ ਟੀਮ ਦੇ ਵਿਚਕਾਰਲੇ ਬੱਲੇਬਾਜ਼ਾਂ ਨੂੰ ਹਵਾ ਕੱਢਦੇ ਹੋਏ ਉਸ ਨੂੰ 211 ਦੌੜਾਂ ’ਤੇ ਸਮੇਟ ਦਿਤਾ।