ਰਾਜੋਆਣਾ ਕਲਾਂ (ਲੁਧਿਆਣਾ) 31 ਅਗੱਸਤ (ਆਰ. ਪੀ². ਸਿੰਘ) : ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਦੇ ਜੱਦੀ ਪਿੰਡ ਰਾਜੋਆਣਾ ਕਲਾਂ ਵਿਖੇ ਕੌਮੀ ਸ਼ਹੀਦ ਬਾਈ ਦਿਲਾਵਰ ਸਿੰਘ ਦੀ 17ਵੀਂ ਬਰਸੀ ਮਨਾਈ ਗਈ। ਪਿੰਡ ਰਾਜੋਆਣਾ ਕਲਾਂ ਅਤੇ ਰਾਜੋਆਣਾ ਖ਼ੁਰਦ ਦੀ ਸੰਗਤ ਵਲੋਂ ਗੁਰਦਵਾਰਾ ਮੰਜੀ ਸਾਹਿਬ ਪਾ: ਦਸਵੀਂ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਅੱਜ ਅੰਮ੍ਰਿਤ ਵੇਲੇ ਪਾਏ ਗਏ। ਉਪੰ੍ਰਤ ਧੁਰ ਕੀ ਬਾਣੀ ਦੇ ਕੀਰਤਨ ਭਾਈ ਗੁਰਕੀਰਤ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਜੱਥੇ ਨੇ ਕੀਤੇ। ਇਸ ਤੋਂ ਬਾਅਦ ਢਾਡੀ ਭਾਈ ਪਰਮਿੰਦਰ ਸਿੰਘ ਪਾਰਸ ਦੇ ਜੱਥੇ ਨੇ ਜੋਸ਼ੀਲੀਆਂ ਵਾਰਾਂ ਗਾਈਆਂ। ਬਰਸੀ ਸਮਾਗਮ ਦੌਰਾਨ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਨੂੰ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸ਼ਰਧਾ ਦੇ ਫੁੱਲ ਭੇਂਟ ਕਰਨ ਆਏ। ਇਸ ਮੌਕੇ ਭਾਈ ਜਸਬੀਰ ਸਿੰਘ ਰੋਡੇ, ਸਾਬਕਾ ਮੁੱਖ ਸੇਵਾਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਬਾਰੇ ਕਿਹਾ ਕਿ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਆਉਣ ਵਾਲੀ ਸਿੱਖ ਕੌਮ ਲਈ ਪ੍ਰੇਰਨਾ ਸਰੋਤ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹੁੰਚੇ ਭਾਈ ਬਲਵਿੰਦਰ ਸਿੰਘ। ਬਰਸੀ ਸਮਾਗਮ ਦੌਰਾਨ ਜ਼ਿੰਦਾ ਸ਼ਹੀਦ ਬਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਨੇ ਭਾਈ ਰਾਜੋਆਣਾ ਵਲੋਂ ਸਿੱਖ ਕੌਮ ਲਈ ਭੇਜਿਆ ਸ਼ੰਦੇਸ਼ ਪੜ੍ਹ ਕੇ ਸੁਣਾਇਆ ਜਿਸ ਵਿਚ ਉੁਨ੍ਹਾਂ ਨੌਜੁਵਾਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਸਾਰੇ ਅੰਮ੍ਰਿਤ ਛਕ ਕੇ ਗੁਰੁੂ ਵਾਲ਼ੇ ਬਣਨ ਅਤੇ ਨਸ਼ਿਆਂ ਦਾ ਉਕਾ ਹੀ ਤਿਆਗ ਕਰ ਦੇਣ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘਨੇ ਵੀ ਸੰਬੋਧਨ ਕੀਤਾ।
ਸਰਪੰਚ ਜਗਦੀਪ ਸਿੰਘ ਰਾਜੋਆਣਾ ਨੇ ਸਨਮਾਨ ਚਿੰਨ੍ਹ ਤੇ ਲਿਖੇ ਅਨਮੋਲ ਵਿਚਾਰ ਪੜ੍ਹ ਕੇ ਸੁਣਾਏ,ਅਤੇ ਬਰਸੀ ’ਤੇ ਆਏ ਧਾਰਮਕ ਆਗੂਆਂ, ਸਿੱਖ ਸ਼ਖ਼ਸੀਅਤਾਂ ਅਤੇ ਸਿੱਖ ਸੰਗਤਾਂ ਦਾ ਧਨਵਾਦ ਕੀਤਾ। ਸਮਾਗਮ ਦੌਰਾਨ ਬਾਬਾ ਹਰਨਾਮ ਸਿੰਘ, ਭਾਈ ਬਲਵਿੰਦਰ ਸਿੰਘ ਅੰਮ੍ਰਿਤਸਰ ਅਤੇ ਭਾਈ ਜਸਵੀਰ ਸਿੰਘ ਰੋਡੇ ਹੋਰਾਂ ਦਾ ਨਗਰ ਦੀਆਂ ਸੰਗਤਾਂ ਨੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਬੀਬੀ ਕਮਲਦੀਪ ਕੌਰ ਅਤੇ ਭਾਈ ਬਲਵੰਤ ਸਿੰਘ ਦੇ ਭਤੀਜੇ ਭਾਈ ਰਵਨੀਤ ਸਿੰਘ ਦਾ ਸਿੱਖ ਜਥੇਬੰਦੀਆਂ ਵਲੋਂ ਵਿਸ਼ੇਸ਼ ਸਨਮਾਨ ਕੀਤਾ। ਬਰਸੀ ਵਿਚ ਪਹੁੰਚੀਆਂ ਸਿੱਖ ਜਥੇਬੰਦੀਆਂ ਅਤੇ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ। ਸਟੇਜ ਦੀ ਸੇਵਾ ਸਵਰਨ ਸਿੰਘ ਖਾਲਸਾ ਨੇ ਕੀਤੀ। ਇਸ ਮੌਕੇ ਗੁ: ਮੰਜੀ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਦੋ ਸੌ ਦੇ ਕਰੀਬ ਨੌਜਵਾਨਾਂ ਨੇ ਖ਼ੂਨ ਦਾਨ ਕੀਤਾ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਇਸ ਮੌਕੇ ਸਾਬਕਾ ਸਰਪੰਚ ਨਰਿੰਦਰ ਸਿੰਘ ਸੰਘੇੜਾ,ਜਗਦੀਸ ਸਿੰਘ ਮੱਲੀ ਪ੍ਰਧਾਨ ਸ੍ਰੋਮਣੀ ਅਕਾਲੀ ਦਲ,ਬਲਵੀਰ ਸਿੰਘ ਐਡਵੋਕੇਟ,ਸਰਪੰਚ ਰਣਜੀਤ ਸਿੰਘ ਚਕਰ,ਬਾਵਾ ਸਿੰਘ ਹਾਂਸ,ਸੰਤ ਰਣਜੀਤ ਸਿੰਘ ਢੰਡਰੀਆਂ ਵਾਲ਼ੇ ਦਾ ਜੱਥਾ,ਬਾਬਾ ਬਲਦੇਵ ਸਿੰਘ ਰਾਜੋਆਣਾ ਕਲਾਂ,ਜੱਥੇਦਾਰ ਸਤਵਿੰਦਰ ਸਿੰਘ,ਸੰਤ ਬਾਬਾ ਗੁਰਚਰਨ ਸਿੰਘ,ਜੱਥੇਦਾਰ ਤਰਲੋਕ ਸਿੰਘ ਡੱਲਾ,ਸੁਰਜੀਤ ਸਿੰਘ ਤਲਵੰਡੀ,ਬਲਵਿੰਦਰ ਸਿੰਘ ਖਾਲਸਾ,ਭਾਈ ਲਖਵਿੰਦਰ ਸਿੰਘ ਖਾਲਸਾ,ਭਾਈ ਕਿਰਪਾਲ ਸਿੰਘ ਖਾਲਸਾ,ਗੁਰਨਾਮ ਸਿੰਘ ਖਾਲਸਾ,ਜਗਰਾਜ ਸਿੰਘ ਤਲਵੰਡੀ,ਤਰਸੇਮ ਸਿੰਘ ਰਾਜੋਆਣਾ,ਸੁਖਮਿੰਦਰ ਸਿੰਘ ਖਾਲਸਾ,ਜੱਥੇਦਾਰ ਬਲਵੀਰ ਸਿੰਘ ਰਾਜੋਆਣਾ,ਬਾਬਾ ਮੱਘਰ ਸਿੰਘ ਭੰਮੀਪੁਰਾ,ਹਰਪਾਲ ਸਿੰਘ ਕੁੱਸਾ,ਬਾਬਾ ਬਖਸੀਸ਼ ਸਿੰਘ ਬੁੱਢਾ ਦਲ ਅਤੇ ਹੋਰ ਪੰਥਕ ਸ਼ਖ਼ਸੀਅਤਾਂ,ਜੱਥੇਬੰਦੀਆਂ ਹਾਜ਼ਰ ਹੋਈਆਂ।