ਹਰਿਆਣਾ ਖਬਰਾਂ
 

ਉੜੀਸਾ ਸਿੱਖ ਪ੍ਰਤੀਨਿਧ ਬੋਰਡ ਦੇ ਪ੍ਰਧਾਨ ਵਲੋਂ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨਾਲ ਮੁਲਾਕਾਤ

 

ਨਵੀਂ ਦਿੱਲੀ, 31 ਅਗੱਸਤ (ਸੁਖਰਾਜ ਸਿੰਘ) : ਉੜੀਸਾ ਸਿੱਖ ਪ੍ਰਤੀਨਿੱਧ ਬੋਰਡ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਅਪਣੇ ਦਿੱਲੀ ਦੌਰੇ ਦੌਰਾਨ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪੁੱਜ ਕੇ ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਮੁਲਾਕਾਤ ਕੀਤੀ। ਦਿੱਲੀ ਕਮੇਟੀ ਦੇ ਪ੍ਰਬੰਧਕਾਂ ਵਲੋਂ ਗੁਰਮੀਤ ਸਿੰਘ ਦਾ ਸ਼ਾਲ ਅਤੇ ਸਿਰੋਪਾ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਗੁਰਮੀਤ ਸਿੰਘ ਨੇ ਸ. ਸਰਨਾ ਤੇ ਸੰਸਾਰ ਭਰ ਦੀ ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਕਿ ਕੁਝ ਲੋਕਾਂ ਵਲੋਂ ਆਪਣਾ ਘਰੇਲੂ ਟਰਸਟ ਬਣਾ ਕੇ ਉੜੀਸਾ ਵਿਖੇ ਗੁਰਦਵਾਰਾ ਬੌਲੀ ਸਾਹਿਬ ਅਤੇ ਗੁਰਦਵਾਰਾ ਆਰਤੀ ਸਾਹਿਬ ਦੇ ਨਾਮ ਤੇ ਮਾਇਆ ਇਕਤਰ ਕੀਤੀ ਜਾ ਰਹੀ ਹੈ ਜੋ ਕਿ ਸਹੀ ਨਹੀਂ ਹੈ। ਉਨ੍ਹਾਂ ਦਸਿਆ ਕਿ ਜਿਵੇਂ ਦਿੱਲੀ ਦੇ ਸਮੂਹ ਸਿੱਖਾਂ ਦੀ ਰਹਿਨੁਮਾਈ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਕਰਦੀ ਹੈ ਉਵੇਂ ਹੀ ਉੜੀਸਾ ਦੇ ਸਿੱਖਾਂ ਦੀ ਰਹਿਨੁਮਾਈ ਉੜੀਸਾ ਸਿੱਖ ਪ੍ਰਤੀਨਿਧ ਬੋਰਡ ਕਰਦਾ ਹੈ, ਜਿਸ ਵਿਚ 44 ਦੇ ਕਰੀਬ ਸਿੰਘ ਸਭਾਵਾਂ ਹਨ ਅਤੇ ਹਰ ਸਾਲ ਇਸ ਦੀ ਚੋਣ ਹੁੰਦੀ ਹੈ। ਗੁਰਮੀਤ ਸਿੰਘ ਨੇ ਕਿਹਾ ਕਿ ਬੌਲੀ ਸਾਹਿਬ ਵਾਲੀ ਜਗ੍ਹਾਂ ਦਾ ਕੋਰਟ ਵਲੋਂ ਜਦੋਂ ਫ਼ੈਸਲਾ ਆ ਜਾਵੇਗਾ ਤਾਂ ਸੰਗਤਾਂ ਦੇ ਸਹਿਯੋਗ ਨਾਲ ਇਸ ਸਥਾਨ ’ਤੇ ਸ਼ਾਨਦਾਰ ਇਮਾਰਤ ਬਣਾ ਕੇ ਗੁਰਦਵਾਰਾ ਸਥਾਪਤ ਕੀਤਾ ਜਾਵੇਗਾ। ਇਸ ਲਈ ਹਾਲ ਦੀ ਖੜੀ ਵਿਚ ਸੰਗਤਾਂ ਕਿਸੇ ਨੂੰ ਵੀ ਇਸ ਸਥਾਨ ਦੇ ਲਈ ਮਾਇਆ ਜਾਂ ਹੋਰ ਕਿਸੇ ਤਰ੍ਹਾਂ ਦੀ ਮਦਦ ਨਾ ਦੇਣ।
ਂ 4ੲਲਹ_ਿੌਸ਼ਫ 2ੋੳਰਦ ਂੲਾਸ_31

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.