ਹਰਿਆਣਾ ਖਬਰਾਂ
 

‘ਨਿੱਜੀ ਹਿੱਤਾਂ ਲਈ ਪੰਥਕ ਹਿੱਤਾਂ ਨੂੰ ਦਾਅ ’ਤੇ ਲਾਉਣ ਤੋਂ ਗੁਰੇਜ਼ ਕੀਤਾ ਜਾਵੇ’

 

ਨਵੀਂ ਦਿੱਲੀ, 31ਅਗੱਸਤ (ਅਮਨਦੀਪ ਸਿੰਘ) : ਸ਼੍ਰੋਮਣੀ ਅਕਾਲੀ ਦਲ ਦਿੱਲੀ-ਯੂ.ਕੇ.ਵਲੋਂ ਦਿੱਲੀ ਗੁਰਦਵਾਰਾ ਕਮੇਟੀ ਦੇ ਅਹੁਦੇਦਾਰਾਂ ਉ¤ਪਰ ਲਾਏ ਗਏ ਦੋਸ਼ਾਂ ਬਾਰੇ ਸਪਸ਼ਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਜਸਬੀਰ ਸਿੰਘ ਕਾਕਾ ਨੇ ਕਿਹਾ ਕਿ ਯੂ.ਕੇ.ਦਲ ਦੇ ਪ੍ਰਧਾਨ ਜਸਜੀਤ ਸਿੰਘ ਟੋਨੀ ਲੰਮਾ ਅਰਸਾ ਵਿਦੇਸ਼ ਵਿਚ ਅਪਣੇ ਕਾਰੋਬਾਰ ਵੱਲ ਰੁੱਝੇ ਰਹਿੰਦੇ ਹਨ, ਪਰ ਕੁੱਝ ਮਹੀਨਿਆਂ ਬਾਅਦ ਵਿਹਲੇ ਹੋਣ ਪਿਛੋਂ ਉਹ ਦਿੱਲੀ ਪੁੱਜ ਕੇ ਪੱਤਰਕਾਰ ਸੰਮੇਲਨ ਸੱਦ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਅਹੁਦੇਦਾਰਾਂ ਵਿਰੁਧ ਅਪਣੀ ਭੜਾਸ ਕੱਢਣ ਲੱਗ ਜਾਂਦੇ ਹਨ। ਇਸ ਲਈ ਉਹ ਊਲ-ਜਲੂਲ ਕਿਸਮ ਦੇ ਦੋਸ਼ ਲਾਉਂਦਿਆਂ ਸਸਤੀ ਸ਼ਹੁਰਤ ਹਾਸਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਦੋਸ਼ ਲਾਇਆ ਕਿ ਇਹ ਲੋਕ ਅਪਣੇ ਨਿੱਜੀ ਹਿੱਤਾਂ ਲਈ ਪੰਥਕ ਹਿੱਤਾਂ ਨੂੰ ਦਾਅ ‘ਤੇ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ ਵਿਰੋਧੀਆਂ ਨੂੰ ਨਾ ਤਾਂ ਸਿੱਖਾਂ ਦੀਆਂ ਸਮੱਸਿਆਵਾਂ ਦੇ ਹਲ ਨਾਲ ਕੋਈ ਵਾਸਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਸਿੱਖਾਂ ਦੇ ਹਿਤਾਂ-ਅਧਿਕਾਰਾਂ ਦੀ ਰਖਿਆ ਦੀ ਹੀ ਕੋਈ ਚਿੰਤਾ ਹੈ, ਬਸ ਉਨ੍ਹਾਂ ਦਾ ਇਕੋ-ਇਕ ਮਕਸਦ ਕਿਸੇ ਵੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਦੇ ਅਕਸ ਨੂੰ ਢਾਅ ਲਾਉਣ ਲਈ ਕਮੇਟੀ ਦੇ ਵਿਦਿਅਕ ਅਦਾਰਿਆਂ ਵਿਰੁਧ ਮੁਹਿੰਮ ਚਾਲੂ ਕਰਕੇ ਸਿੱਖ ਵਿਦਿਆਰਥੀਆਂ ਦੇ ਭਵਿਖ ਨੂੰ ਖਤਰੇ ਵਿਚ ਪਾਉਣਾ ਹੈ। ਦਿੱਲੀ ਗੁਰਦਵਾਰਾ ਕਮੇਟੀ ਵਲੋਂ ਜਾਰੀ ਬਿਆਨ ’ਚ ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਦਿੱਲੀ-ਯੂ.ਕੇ.ਦਲ ਤੇ ਉਨ੍ਹਾਂ ਦੇ ਸਹਿਯੋਗੀ ਬਾਦਲ ਪਾਰਟੀ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧ ਹੇਠਲੇ ਵਿਦਿਅਕ ਅਦਾਰਿਆਂ ਨੂੰ ਜੇ ਘੱਟ-ਗਿਣਤੀ ਵਿਦਿਅਕ ਸੰਸਥਾਵਾਂ ਵਜੋਂ ਮਾਨਤਾ ਮਿਲ ਗਈ ਤਾਂ ਕਮੇਟੀ ਦੇ ਵਿਦਿਅਕ ਅਦਾਰਿਆਂ ਵਿਚ ਕਾਬਜ਼ ਹੋਣ ਦੇ ਉਨ੍ਹਾਂ ਦੇ ਮਨਸੂਬੇ ਪੂਰੇ ਨਹੀਂ ਹੋ ਸਕਣਗੇ। ਨਤੀਜੇ ਵਜੋਂ ਇਨ੍ਹਾਂ ਦੀਆਂ ਸਿਫਾਰਸ਼ਾਂ ਨਾਲ ਅਯੋਗ ਤੇ ਜਾਅਲੀ ਦਸਤਾਵੇਜ਼ਾਂ ਨਾਲ ਨਾ ਤਾਂ ਭਰਤੀਆਂ ਹੋ ਸਕਣਗੀਆਂ ਤੇ ਨਾ ਹੀ ਕੋਈ ਦਾਖਲੇ। ਉਹ ਇਸ ਗਲ ਨੂੰ ਜਾਣ-ਬੁਝ ਕੇ ਅਣਗੋਲਿਆਂ ਕਰ ਰਹੇ ਹਨ ਕਿ ਘੱਟ-ਗਿਣਤੀ ਫਿਰਕੇ ਦੀਆਂ ਸੰਸਥਾਵਾਂ ਹੋਣ ਦੀ ਮਾਨਤਾ ਮਿਲ ਜਾਣ ਨਾਲ ਇਨ੍ਹਾਂ ਵਿਚ ਬਿਨਾਂ ਕਿਸੇ ਸਿਫਾਰਸ਼ ਦੇ ਯੋਗ ਸਟਾਫ ਦੀ ਹੀ ਭਰਤੀ ਹੋ ਸਕੇਗੀ, ਜਿਸ ਨਾਲ ਇਨ੍ਹਾਂ ਸੰਸਥਾਵਾਂ ਵਿੱਚ ਮਿਲਣ ਵਾਲੀ ਵਿਦਿਆ ਦਾ ਪੱਧਰ ਹੋਰ ਉ¤ਚਾ ਹੋ ਜਾਏਗਾ ਤੇ ਵੱਧ ਤੋਂ ਵੱਧ ਸਿੱਖ ਵਿਦਿਆਰਥੀਆਂ ਦੇ ਦਾਖਲੇ ਲਈ ਕਿਸੇ ਵੀ ਤਰ੍ਹਾਂ ਦੀ ਸਿਫਾਰਸ਼ ਦੀ ਲੋੜ ਨਹੀਂ ਰਹੇਗੀ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.