ਸਿਰਸਾ, 30 ਅਗੱਸਤ (ਉਤਮ ਸਿੰਘ) : ਹਰਿਆਣਾ ਮਿਨਿਸਟਰੀਅਲ ਸਟਾਫ਼ ਐਸੋਸੀਏਸ਼ਨ ਦੇ ਐਲਾਨ ਉ¤ਤੇ ਅ¤ਜ ਜ਼ਿਲ੍ਹੇ ਦੇ ਸਾਰੇ ਸਰਕਾਰੀ ਵਿਭਾਗਾਂ, ਬੋਰਡਾਂ, ਨਿਗਮਾਂ ਆਦਿ ਵਿਚ ਕੰਮ ਕਰ ਰਹੇ ਲਿਪਿਕ ਵਰਗ ਕਰਮਚਾਰੀਆਂ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਲਘੂ ਸਕੱਤਰੇਤ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਅਪਣੀਆਂ ਮੰਗਾਂ ਦੇ ਸਬੰਧ ਵਿਚ ਇਕ ਮੰਗ ਪੱਤਰ ਡੀ.ਸੀ. ਨੂੰ ਵੀ ਦਿਤਾ। ਧਰਨੇ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਟੇਕਚੰਦ ਮਹਿਤਾ ਨੇ ਕੀਤੀ ਜਦੋਂ ਕਿ ਮੰਚ ਸੰਚਾਲਨ ਰਘੁਵੀਰ ਸਿੰਘ ਬੜਗੁੱਜਰ ਨੇ ਕੀਤਾ। ਜ਼ਿਲ੍ਹਾ ਪ੍ਰਧਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਦੇਸ਼ ਦੀ ਸਰਕਾਰ ਲਿਪਿਕ ਵਰਗ ਦੇ ਮੁਲਾਜ਼ਮਾਂ ਦਾ ਤਨਖ਼ਾਹ ਨੂੰ ਲੈ ਕੇ ਸ਼ੋਸ਼ਣ ਕਰ ਰਹੀ ਹੈ। ਪੰਜਾਬ ਵਿਚ ਲਿਪਿਕ ਦੀ ਮੂਲ ਤਨਖ਼ਾਹ 13500 ਰੁਪਏ ਹੈ ਅਤੇ ਹਰਿਆਣਾ ਵਿਚ 7100 ਰੁਪਏ ਹੈ। ਇਸ ਮੂਲ ਤਨਖ਼ਾਹ ਵਿਚ 6400 ਰੁਪਏ ਦਾ ਵੱਡਾ ਅੰਤਰ ਸਰਕਾਰ ਦੀ ਬਦਨਿਅਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੀ ਤਰਜ਼ ’ਤੇ ਲਿਪਿਕ ਨੂੰ 5400 ਦਾ ਗ੍ਰੇਡ ਪੇਅ ਦਿਤੀ ਜਾਵੇ। 30 ਸਾਲ ਦੀ ਨੌਕਰੀ ਤੋਂ ਬਾਅਦ ਵੀ ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ, ਸਰਕਾਰ ਅਜਿਹੀ ਨੀਤੀ ਨੂੰ ਬੰਦ ਕਰੇ। ਖਾਲੀ ਆਸਾਮੀਆਂ ਨੂੰ ਛੇਤੀ ਭਰਿਆ ਜਾਵੇ ਅਤੇ ਮੁਲਾਜ਼ਮਾਂ ਦਾ ਆਰਥਕ ਸ਼ੋਸ਼ਣ ਬੰਦ ਕੀਤਾ ਜਾਵੇ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਜ਼ਿਲ੍ਹਾ ਪੱਧਰ ਤੇ ਰਾਜ ਪੱਧਰ ਨੇਤਾਵਾਂ ਨੇ ਅਪਣੇ ਵਿਚਾਰ ਰੱਖੇ। ਇਸ ਮੌਕੇ ਸਿੰਜਾਈ ਲਿਪਿਕ ਸੰਗਠਨ ਦੇ ਸੂਬਾ ਪ੍ਰਧਾਨ ਰਤਨ ਕੁਮਾਰ ਜਿੰਦਲ, ਸੰਦੀਪ ਸਾਂਗਵਾਨ, ਵਿਕਰਮ ਗੋਦਾਰਾ, ਸੁਖਦੇਵ, ਓਮ ਪ੍ਰਕਾਸ਼ ਖਟਾਵਲਾ, ਸ਼ਰਮਿਲਾ ਕੋਸ਼ਿਕ, ਦਲੇਲ ਸਿੰਘ, ਮੁਕੰਦ ਲਾਲ, ਰਾਕੇਸ਼ ਜੈਨ, ਜੈ ਪ੍ਰਕਾਸ਼ ਟੰਡਨ, ਹੇਮਰਾਜ ਯਾਦਵ, ਕੁਲਦੇਵ ਸਿੰਘ, ਸੰਜੀਵ ਕੁਮਾਰ ਆਦਿ ਨੇ ਵੀ ਅਪਣੇ ਵਿਚਾਰ ਰੱਖੇ।