ਭੋਪਾਲ, 29 ਅਗੱਸਤ: ਬਾਲੀਵੁਡ ਅਦਾਕਾਰ ਅਤੇ ‘ਨਵਾਬ ਪਟੌਦੀ’ ਸੈਫ਼ ਅਲੀ ਖ਼ਾਨ ਅਤੇ ਅਦਾਕਾਰਾ ਕਰੀਨਾ ਕਪੂਰ ਦਾ ਵਿਆਹ ਇਸ ਸਾਲ ਅਕਤੂਬਰ ਵਿਚ ਹੋਵੇਗਾ ਅਤੇ ਇਸ ਨਾਲ ਜੁੜੇ ਪ੍ਰੋਗਰਾਮ ਦਿੱਲੀ ਅਤੇ ਮੁੰਬਈ ਵਿ¤ਚ ਹੋਣਗੇ। ਸੈਫ਼ ਦੀ ਮਾਂ ਅਤੇ ਅਪਣੇ ਜਮਾਨੇ ਦੀ ਪ੍ਰਸਿੱਧ ਅਦਾਕਾਰਾ ਸ਼ਰਮੀਲਾ ਟੈਗੋਰ ਉਰਫ਼ ਆਇਸ਼ਾ ਬੇਗ਼ਮ ਨੇ ਇਥੇ ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬੇਟੇ ਸੈਫ਼ ਅਤੇ ਕਰੀਨਾ ਦਾ ਵਿਆਹ ਇਸ ਸਾਲ ਅਕਤੂਬਰ ਵਿਚ ਹੋਵੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਭੋਪਾਲ ਅਤੇ ਹਰਿਆਣਾ ਵਿਚ ਵਿਆਹ ਦਾ ਕੋਈ ਸਮਾਰੋਹ ਨਹੀਂ ਹੋਵੇਗਾ ਅਤੇ ਇਹ ਪ੍ਰੋਗਰਾਮ ਮੁੰਬਈ ਅਤੇ ਦਿੱਲੀ ਵਿਚ ਹੋਣਗੇ। ਵਿਆਹ ਦੀ ਤਿਆਰੀ ਸ਼ੁਰੂ ਕਰ ਦਿਤੀ ਗਈ ਹੈ। (ਏਜੰਸੀ)