ਅੰਤਰਰਾਸ਼ਟਰੀ ਖਬਰਾਂ
 

ਤੀਆਂ ਸ਼ਹਿਰ ਕਲੋਨ ਦੀਆਂ 2012 ਮਨਾਈਆਂ

 

ਕਲੋਨ (ਜਰਮਨੀ), 29 ਅਗੱਸਤ (ਕਾਬਲ ਸਿੰਘ): ਜਰਮਨੀ ਦੇ ਸ਼ਹਿਰ ਕਲੋਨ ਵਿਚ 2012 ਦਾ 9ਵਾਂ ਤੀਆਂ ਦਾ ਤਿਉਹਾਰ ਇਸ ਸਾਲ ਫਿਰ ਬੀਬੀਆਂ ਦੇ ਇਕੱਠ ਅਤੇ ਉਤਸ਼ਾਹ ਸਦਕਾ ਯਾਦਗਾਰੀ ਹੋ ਨਿਬੜਿਆ। ਇਥੇ ਜੰਮੀਆਂ ਪੰਜਾਬਣ ਜਵਾਨ ਬੱਚੀਆਂ ਨੇ ਆਪ ਬੋਲੀਆਂ ਪਾ ਕੇ ਜਦੋਂ ਗਿੱਧੇ ਦਾ ਪਿੜ ਬੰਨ੍ਹਿਆ ਤੇ ਧਮਾਲਾਂ ਪਾਉਂਦੀਆਂ ਮੁਟਿਆਰਾਂ ਤੇ ਹਵਾ ’ਚ ਉਡਦੀਆਂ ਫੁਲਕਾਰੀਆਂ ਅਤੇ ਪੰਜਾਬੀ ਘੱਗਰੇ ਪਹਿਨ ਕੇ ਮੁਟਿਆਰਾਂ ਨੇ ਜਾਗੋ ਨਾਲ ਗਿੱਧੇ ਦਾ ਪਿੜ ਮਘਾਇਆ ਤਾਂ ਅਲੌਕਕ ਨਜ਼ਾਰਾ ਇਕ ਪਲ ਲਈ ਜਰਮਨੀ ਦੇ ਕਲੋਨ ਸ਼ਹਿਰ ਚ ਪੰਜਾਬ ਦੇ ਹੀ ਇਕ ਪਿੰਡ ਦੀ ਯਾਦ ਕਰਵਾ ਗਿਆ।  ਜਰਮਨੀ ਦੀਆਂ ਜੰਮਪਲ ਪੰਜਾਬੀ ਬੱਚੀਆਂ ਵਿਚ ਹਰ ਸਾਲ ਤੀਆਂ ਦਾ ਤਿੳਹਾਰ ਮਨਾਉਣ ਦਾ ਚਾਅ ਵਧਦਾ ਜਾ ਰਿਹਾ ਹੈ। ਇਸ ਵਾਰ ਜਰਮਨੀ ਵਿਚ ਜੰਮਪਲ ਬੱਚੀਆਂ, ਮਾਂਵਾਂ ਤੇ ਨੂੰਹਾਂ ਨੇ ਮਿਲਕੇ ਗਿੱਧਾ ਪਾ ਕੇ ਦਾ ਨਵਾਂ ਰੰਗ ਬੰਨ੍ਹਿਆ। ਜੋ ਕਲੋਨ ਸ਼ਹਿਰ ਵਿਚ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆ। ਗਿੱਧਾ ਟੀਮ ਵਿੱਚ ਬੇਟੀ ਹਰਨੂਰ ਕੌਰ, ਆਲਮਦੀਪ ਕੌਰ, ਕਿਰਨਦੀਪ ਕੌਰ, ਰਿਮੀ ਕੌਰ ਵੋਹਰਾ, ਡੁਪਲੀਨ ਕੌਰ ਗਰੇਵਾਲ, ਬੇਟੀ ਰੀਤੂ ਗਰੇਵਾਲ, ਰਾਜਵੀਰ ਕੌਰ ਮਾਨ, ਅਤੇ ਸਰਵਜੀਤ ਕੌਰ ਹੁੰਦਲ, ਸਭਨਾਂ ਨੇ ਰਲ ਕੇ ਗਿੱਧੇ ਦੀ ਰੌਣਕ ਨੂੰ ਸਿਖ਼ਰਾਂ ਦੀ ਛੋਹ ਦਿਤੀ। ਨਿੱਕੀਆਂ ਬੱਚੀਆਂ ਅਕਾਸ਼ਦੀਪ ਤੇ ਨਵਦੀਪ ਨੇ ਪੰਜਾਬੀ ਨਾਚ (ਡਾਂਸ) ਕਰ ਕੇ ਸਭਨਾਂ ਦਾ ਦਿਲ ਜਿੱਤ ਲਿਆ। ਕਵੀ ਦਰਬਾਰਾਂ ਦੀ ਰਾਣੀ ਬੀਬੀ ਕੁਲਵੰਤ ਕੌਰ ਚੰਨ ਜੰਮੂ (ਪੈਰਿਸ) ਨੇ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜ ਕੇ ਅਪਣੀ ਸੁਰੀਲੀ ਆਵਾਜ਼ ਨਾਲ ਸਭਨਾਂ ਦਾ ਮਨ ਮੋਹਿਆ ਤੇ ਤੀਆਂ ਦੇ ਤਿਉਹਾਰ ਦੀ ਰੌਣਕ ਨੂੰ ਵਧਾਇਆ। ਡਾਕਟਰ ਰੁਪਿੰਦਰ ਕੌਰ ਸਿੱਧੂ ਕਲੋਨ ਸ਼ਹਿਰ ਵਿਚ ਡਾਕਟਰ ਬਣੀ ਪਹਿਲੀ ਪੰਜਾਬਣ ਕੁੜੀ ਨੂੰ ਸਨਮਾਨਤ ਕਰਦਿਆਂ ਬੀਬੀ ਚੰਨ ਨੇ ਅਪਣੀ ਸੁਰੀਲੀ ਅਵਾਜ਼ ਵਿਚ ਸੁਨੇਹਾ ਦਿਤਾ ‘ ਲੋਕੋ ਧੀਆਂ ਨੂੰ ਨਾ ਮਾਰੋ ਵੇ’। ਸਮਾਪਤੀ ’ਤੇ ਪ੍ਰਬੰਧਕ ਬੀਬੀਆਂ ਪ੍ਰੋ. ਬਲਵਿੰਦਰ ਕੌਰ ਨੰਦਾ, ਇੰਦਰਜੀਤ ਕੌਰ ਨੰਦਾ, ਮਨਦੀਪ ਕੌਰ ਘੁੰਮਣ, ਡੁਪਲੀਨ ਗਰੇਵਾਲ, ਚਰਨ ਕੌਰ ਗਿੱਧਾ, ਨੀਤੂ ਗਿੱਧਾ, ਹਰਪ੍ਰੀਤ ਕੌਰ ਗਿੱਧਾ ਅਤੇ ਬੀਬੀ ਰਾਜਿੰਦਰ ਕੌਰ ਰਾਜ ਵਲੋਂ ਤੀਆਂ ਦੇ ਤਿਉਹਾਰ ਵਿਚ ਪੁੰਹਚੀਆਂ ਨਵ ਵਿਆਹੀਂਆਂ ਨੂੰਹਾਂ ਤੇ ਧੀਆਂ ਨੂੰ ਸਨਮਾਨਤ ਕੀਤਾ ਗਿਆ ਸਭਨਾਂ ਬੀਬੀਆਂ ਦਾ ਅਤੇ ਮੁੱਖ ਮਹਿਮਾਨ ਬੀਬੀ ਕੁਲਵੰਤ ਕੌਰ ਚੰਨ ਦਾ ਧਨਵਾਦ ਕੀਤਾ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.