ਖੇਡ ਖਬਰਾਂ
 

ਕ੍ਰਿਕਟ ਦੇ ਤਿੰਨੇ ਰੂਪਾਂ ਵਿਚ ਨੰਬਰ ਇਕ ਟੀਮ ਬਣੀ ਦਖਣੀ ਅਫ਼ਰੀਕਾ

 

ਸਾਉਥੰਪਟਨ, 29 ਅਗੱਸਤ:  ਹਾਸ਼ਿਮ ਅਮਲਾ ਦੇ ਰੀਕਾਰਡ ਤੋੜ ਸੈਂਕੜੇ ਦੀ ਮਦਦ ਨਾਲ ਦਖਣੀ ਅਫ਼ਰੀਕਾ ਨੇ ਦੂਜੇ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਇੰਗਲੈਂਡ ਨੂੰ 80 ਦੌੜਾਂ ਨਾਲ ਹਰਾਕੇ ਕ੍ਰਿਕਟ ਦੇ ਤਿੰਨਾਂ ਫ਼ਾਰਮੇਟ ਟੈਸਟ,  ਇਕ ਰੋਜ਼ਾ ਅਤੇ ਟੀ-20 ਵਿਚ ਨੰਬਰ ਇਕ ਟੀਮ ਦੇ ਸਥਾਨ ’ਤੇ ਕਬਜ਼ਾ ਕਰ ਲਿਆ। ਸੰਸਾਰ ਟੈਸਟ ਰੈਂਕਿੰਗ ਵਿਚ ਪਹਿਲਾਂ ਹੀ ਇੰਗਲੈਂਡ ਨੂੰ ਪਛਾੜ ਚੁੱਕਾ ਦਖਣੀ ਅਫ਼ਰੀਕਾ ਹੁਣ ਇਕ ਰੋਜ਼ਾ ਦਰਜਾਬੰਦੀ ਵਿਚ ਵੀ ਸਿਖਰ ’ਤੇ ਕਾਬਜ਼ ਹੋ ਗਿਆ ਹੈ । ਉਸ ਨੂੰ ਇਸ ’ਤੇ ਕਾਇਮ ਰਹਿਣ ਲਈ ਲੜੀ ਸਿਰਫ਼ ਡਰਾਅ ਕਰਵਾਉਣੀ ਹੈ ਜਦ ਕਿ ਇੰਗਲੈਂਡ ਨੂੰ ਹਰ ਹਾਲਤ ਵਿਚ ਜਿੱਤਣੀ ਹੈ। ਅਮਲਾ ਨੇ ਆਖਰੀ ਓਵਰ ਵਿਚ ਆਊਟ ਹੋਣ ਤੋਂ ਪਹਿਲਾਂ 124 ਗੇਂਦਾਂ ’ਤੇ 16 ਚੌਕਿਆਂ ਦੀ ਮਦਦ ਨਾਲ 150 ਰਨ ਬਣਾਏ। ਇਸ ਦੀ ਬਦੌਲਤ ਦਖਣੀ ਅਫ਼ਰੀਕਾ ਨੇ ਪੰਜ ਵਿਕਟ ’ਤੇ 287 ਦੌੜਾਂ ਦਾ ਮਜਬੂਤ ਸਕੋਰ ਖੜਾ ਕੀਤਾ । ਜਵਾਬ ਵਿਚ ਇੰਗਲੈਂਡ ਦੀ ਟੀਮ 207 ਦੌੜਾਂ ’ਤੇ ਸਿਮਟ ਗਈ ਜਦੋਂ ਅਜੇ ਨੌਂ ਤੋਂ ਜ਼ਿਆਦਾ ਓਵਰ ਸੁੱਟੇ ਜਾਣੇ ਬਾਕੀ ਸਨ । ਇਸ ਜਿੱਤ ਨਾਲ ਦਖਣੀ ਅਫ਼ਰੀਕਾ ਨੇ ਪੰਜ ਮੈਚਾਂ ਦੀ ਲੜੀ ਵਿਚ 1-0 ਨਾਲ ਚੜ੍ਹਤ ਬਣਾ ਲਈ ਅਤੇ ਇੰਗਲੈਂਡ ਦੇ ਲਗਾਤਾਰ 10 ਜਿੱਤ ਦੇ ਕ੍ਰਮ ਨੂੰ ਵੀ ਤੋੜ ਦਿਤਾ। ਪਹਿਲਾ ਮੈਚ ਮੀਂਹ ਕਾਰਨ ਨਹੀਂ ਹੋ ਸਕਿਆ ਸੀ। ਦਖਣੀ ਅਫ਼ਰੀਕਾ ਨੇ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ ਜਿਸ ਤੋਂ ਬਾਅਦ ਅਮਲਾ ਅਤੇ ਕਪਤਾਨ ਗਰੀਮ ਸਮਿਥ (52) ਨੇ ਪਹਿਲੀ ਵਿਕਟ ਲਈ 89 ਦੌੜਾਂ ਜੋੜ ਕੇ ਟੀਮ ਲਈ ਵਧੀਆ ਸ਼ੁਰੂਆਤ ਕੀਤੀ । ਜੀਨ ਪਾਲ  ਡੁਮਿਨੀ  (14)  ਅਤੇ ਡੀਨ ਐਲਗਰ  (15)  ਕਰੀਜ ’ਤੇ ਕੁੱਝ ਸਮਾਂ ਗੁਜਾਰਨ ਦੇ ਬਾਵਜੂਦ ਵੱਡੀ ਪਾਰੀ ਨਹੀਂ ਖੇਡ ਸਕੇ ।  ਅਮਲਾ ਨੇ ਏਬੀ ਡੀਵਿਲੀਅਰਸ (28) ਨਾਲ 65 ਦੌੜਾਂ ਅਤੇ ਫਾਫ ਡੁ ਪਲੇਸਿਸ  (ਅਜੇਤੂ 22) ਨਾਲ 55 ਦੌੜਾਂ ਦੀਆਂ ਮਹੱਤਵਪੂਰਨ ਸਾਂਝੇਦਾਰੀਆਂ ਕੀਤੀ। ਸਵਾਨ ਨੇ ਐਲਗਰ ਨੂੰ ਆਊਟ ਕਰਨ ਤੋਂ ਬਾਅਦ ਡੀਵਿਲੀਅਰਸ ਨੂੰ ਵੀ ਬੋਲਡ ਕੀਤਾ । ਉਹ ਇੰਗਲੈਂਡ  ਦੇ ਸੱਭ ਤੋਂ ਸਫ਼ਲ ਗੇਂਦਬਾਜ਼ ਰਹੇ । ਉਨ੍ਹਾਂ 50 ਦੌੜਾਂ ਦੇ ਕੇ ਦੋ ਵਿਕੇਟਾਂ ਲਈਆਂ।        (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.