ਨਵੀਂ ਦਿੱਲੀ, 29 ਅਗੱਸਤ: ਵੀਰੇਂਦਰ ਸਹਿਵਾਗ ਨੂੰ ਭਾਵੇਂ ਹਮਲਾਵਰ ਅਤੇ ਕਿਸੇ ਵੀ ਗੇਂਦਬਾਜ਼ ’ਤੇ ਰਹਿਮ ਨਾ ਕਰਨ ਵਾਲਾ ਬੱਲੇਬਾਜ਼ ਮੰਨਿਆ ਜਾਂਦਾ ਹੋਵੇ ਪਰ ਉਨ੍ਹਾਂ ਕਿਹਾ ਕਿ ਪਹਿਲੀ ਗੇਂਦ ਦਾ ਸਾਹਮਣਾ ਕਰਦੇ ਸਮੇਂ ਉਹ ਵੀ ‘ਨਰਵਸ’ ਹੋ ਜਾਂਦੇ ਹਨ ਪਰ ਉਹ ਗੇਂਦਬਾਜ਼ ਸਾਹਮਣੇ ਕਦੇ ਅਜਿਹਾ ਜ਼ਾਹਰ ਨਹੀਂ ਹੋਣ ਦਿੰਦੇ। ਸਹਿਵਾਗ ਨੇ ਕਿਹਾ ਕਿ ਮੈਨੂੰ ਗੇਂਦਬਾਜ਼ ਨੂੰ ਸੁਨੇਹਾ ਦੇਣਾ ਹੁੰਦਾ ਹੈ ਕਿ ਮੈਂ ਹਮਲਾਵਰ ਰੁਖ਼ ਅਤੇ ਵਿਸ਼ਵਾਸ ਨਾਲ ਉਸ ਦਾ ਸਾਹਮਣਾ ਕਰਨ ਲਈ ਇੱਥੇ ਮੌਜੂਦ ਹਾਂ, ਫੇਰ ਚਾਹੇ ਮੈਂ ਰਖਿਆਤਮਕ ਸ਼ਾਟ ਖੇਡਾਂ ਜਾਂ ਹਮਲਾਵਰ। ਸਹਿਵਾਗ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਮਾਨਸਿਕ ਮਜਬੂਤੀ ਅਤੇ ਆਤਮਵਿਸ਼ਵਾਸ ਨੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿਚ ਗੇਂਦਬਾਜ਼ਾਂ ’ਤੇ ਦਬਦਬਾ ਬਣਾਉਣ ਵਿਚ ਮਦਦ ਕੀਤੀ ਹੈ। ਸੱਜੂ ਬੱਲੇਬਾਜ਼ ਬੀ.ਸੀ.ਸੀ.ਆਈ. ਦੀ ਅਧਿਕਾਰਤ ਵੈ¤ਬਸਾਈਟ ’ਤੇ ਅੱਜ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਮਾਨਸਕ ਮਜਬੂਤੀ ਹੈ। ਮੇਰੇ ਅੰਦਰ ਆਤਮ ਵਿਸ਼ਵਾਸ ਅਤੇ ਭਰੋਸਾ ਹੈ ਕਿ ਮੈਂ ਕਿਸੇ ਵੀ ਟੀਮ ਵਿਰੁਧ ਵਧੀਆ ਪ੍ਰਦਰਸ਼ਨ ਕਰ ਸਕਦਾ ਹਾਂ ਅਤੇ ਕਿਸੇ ਵੀ ਗੇਂਦਬਾਜ਼ੀ ਹਮਲੇ ਵਿਰੁਧ ਦੌੜਾਂ ਜੋੜ ਸਕਦਾ ਹਾਂ। ਸਹਿਵਾਗ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ ਬੱਲੇਬਾਜ਼ੀ ਦੇ ਢੰਗ ਵਿਚ ਕੁੱਝ ਬਦਲਾਅ ਕੀਤਾ ਹੈ ਅਤੇ ਹੁਣ ਉਹ ਸ਼ਾਟ ਖੇਡਣ ਤੋਂ ਪਹਿਲਾਂ ਕੁੱਝ ਸਮਾਂ ਵਿਕਟ ਉ¤ਤੇ ਟਿਕਣ ਦੀ ਕੋਸ਼ਿਸ਼ ਕਰਦੇ ਹਨ। ਇਹ ਪੁੱਛਣ ’ਤੇ ਕਿ ਸਚਿਨ ਤੇਂਦੁਲਕਰ ਅਤੇ ਗੌਤਮ ਗੰਭੀਰ ਨਾਲ ਪਾਰੀ ਦੀ ਸ਼ੁਰੂਆਤ ਕਰਨ ਵਿਚ ਕੀ ਅੰਤਰ ਹੈ, ਸਹਿਵਾਗ ਨੇ ਕਿਹਾ ਕਿ ਜਦੋਂ ਤੇਂਦੁਲਕਰ ਉਨ੍ਹਾਂ ਦੇ ਸਾਂਝੀਦਾਰ ਹੁੰਦੇ ਹਨ ਤਾਂ ਉਹ ਘੱਟ ਦਬਾਅ ਵਿਚ ਹੁੰਦੇ ਹਨ ਕਿਉਂਕਿ ਵਿਰੋਧੀ ਉਨ੍ਹਾਂ ਨੂੰ ਆਉਟ ਕਰਨ ’ਤੇ ਧਿਆਨ ਲਗਾਉਂਦੇ ਹਨ। ਗੌਤਮ ਨਾਲ ਬੱਲੇਬਾਜ਼ੀ ਕਰਦੇ ਹੋਏ ਗੇਂਦਬਾਜ਼ ਮੈਨੂੰ ਆਊਟ ਕਰਨ ਨੂੰ ਲੈ ਕੇ ਜ਼ਿਆਦਾ ਚਿੰਤਤ ਰਹਿੰਦੇ ਹਨ। ਇਸ ਲਈ ਮੈਨੂੰ ਚੇਤੰਨ ਹੋਣਾ ਪੈਂਦਾ ਹੈ।ਇਸ ਤੋਂ ਇਲਾਵਾ ਗੌਤਮ ਅਤੇ ਮੈਂ ਕਾਫ਼ੀ ਚੰਗੇ ਮਿੱਤਰ ਹਾਂ ਅਤੇ ਸਾਡੇ ਵਿਚਕਾਰ ਵਧੀਆ ਗੱਲਬਾਤ ਹੈ। (ਏਜੰਸੀ)