ਪੰਜਾਬ ਖਬਰਾਂ
 

ਐਨ.ਆਰ.ਆਈ. ਕਮਿਸ਼ਨ ਵਲੋਂ ਪਟਰੌਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੂੰ ਨੋਟਿਸ

 

ਚੰਡੀਗੜ੍ਹ, 29 ਅਗੱਸਤ (ਗੁਰਪ੍ਰੀਤ ਮਹਿਕ): ਐਨ.ਆਰ.ਆਈ. ਕਮਿਸ਼ਨ ਨੇ  ਮੋਗਾ ਜ਼ਿਲ੍ਹੇ ਨਾਲ ਸਬੰਧਤ ਬਲਦੇਵ ਸਿੰਘ ਜੋ ਕਿ ਬਰਤਾਨੀਆ ਦੇ ਨਾਗਰਿਕ ਹਨ ਤੇ ਪੀ.ਆਈ.ਓ. ਕਾਰਡ ਹੋਲਡਰ ਹਨ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਕੇਂਦਰੀ ਪਟਰੌਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਦੇ ਇਕ ਬੁਲਾਰੇ ਨੇ ਦਸਿਆ ਕਿ ਬਲਦੇਵ ਸਿੰਘ ਨੇ ਅਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ, ਕਿ ਪੀ.ਆਈ.ਓ. (ਪਰਸਨ ਆਫ਼ ਇੰਡੀਅਨ ਓਰੀਜ਼ਨ) ਕਾਰਡ ਧਾਰਕਾਂ ਨੂੰ ਭਾਰਤ ਰੁਕਣ ਸਮੇਂ ਅਨੇਕ ਪ੍ਰਕਾਰ ਦੀਆਂ ਸਹੂਲਤਾਂ ਮਿਲਦੀਆਂ ਹਨ ਪਰ ਗੈਸ ਕੁਨੈਕਸ਼ਨ ਲਈ ਅਰਜ਼ੀ ਦੇਣ ਸਮੇਂ ਹਲਫਨਾਮਾ ਦੇਣਾ ਪੈਂਦਾ ਹੈ ਕਿ ‘ਮੈਂ ਭਾਰਤ ਦਾ ਵਾਸੀ ਹਾਂ’। ਉਨ੍ਹਾਂ ਕਿਹਾ ਕਿ ਪੀ.ਆਈ.ਓ. ਕਾਰਡ ਧਾਰਕ ਹੋਣ ਕਰ ਕੇ ਉਹ ਇਹ ਹਲਫ਼ਨਾਮਾ ਨਹੀਂ ਦੇ ਸਕਦੇ ਤੇ ਇਸ ਆਧਾਰ ’ਤੇ ਉਨ੍ਹਾਂ ਦੀ ਗੈਸ ਕੁਨੈਕਸ਼ਨ ਲਈ ਅਰਜ਼ੀ ਮਨਜ਼ੂਰ ਨਹੀਂ ਕੀਤੀ ਜਾ ਰਹੀ ਹੈ। ਬਲਦੇਵ ਸਿੰਘ ਨੇ ਮੰਗ ਕੀਤੀ ਹੈ ਕਿ ਇਸ ਮੁੱਢਲੀ ਜ਼ਰੂਰਤ ਦੀ ਪੂਰਤੀ  ਲਈ ਪੀ.ਆਈ.ਓ. ਕਾਰਡ ਧਾਰਕਾਂ ਨੂੰ ਹਲਫਨਾਮਾ ਦੇਣ ਸਮੇਂ ਭਾਰਤ ਦੇ ਵਾਸੀ ਮੰਨਿਆ ਜਾਵੇ। ਸ਼ਿਕਾਇਤ ਸਬੰਧੀ ਕਾਰਵਾਈ ਕਰਦੇ ਹੋਏ ਕਮਿਸ਼ਨ ਨੇ ਪੈਟਰੌਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੂੰ ਨੋਟਿਸ ਜਾਰੀ ਕਰ ਕੇ 5 ਅਕਤੂਬਰ 2012 ਤੱਕ ਜਾਂ ਇਸ ਤੋਂ ਪਹਿਲਾਂ ਮਾਮਲੇ ਸਬੰਧੀ ਜਵਾਬ ਮੰਗਿਆ ਹੈ ਤਾਂ ਜੋ ਪੀ.ਆਈ.ਓ. ਕਾਰਡ ਧਾਰਕਾਂ ਨੂੰ ਇਸ ਮਾਮਲੇ ਵਿਚ ਕੋਈ ਦਿੱਕਤ ਨਾ ਆਵੇ। ਬੁਲਾਰੇ ਨੇ ਅੱਗੇ ਕਿਹਾ ਕਿ ਇਸ ਮਾਮਲੇ ਸਬੰਧੀ  ਕੇਂਦਰੀ  ਪ੍ਰਵਾਸੀ ਭਾਰਤੀ ਮੰਤਰਾਲੇ ਨੂੰ ਵੀ ਕਿਹਾ ਗਿਆ ਹੈ ਕਿ ਉਹ ਅਪਣੇ ਪੱਧਰ ’ਤੇ ਇਸ ਲਈ ਲੋੜੀਂਦੀ ਕਾਰਵਾਈ ਕਰੇ।  

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਪੰਜਾਬ ਖਬਰਾਂ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.