ਪੰਜਾਬ ਖਬਰਾਂ
 

ਭੁੱਕੀ ਦੀਆਂ 184 ਬੋਰੀਆਂ ਸਣੇ 1 ਕਾਬੂ

 


ਮੋਗਾ, 29 ਅਗੱਸਤ (ਹਰਬੰਸ ਸਿੰਘ/ਗੁਰਜੰਟ ਸਿੰਘ/ਸਵਰਨ ਸਿੰਘ): ਜ਼ਿਲ੍ਹਾ ਮੋਗਾ ਦੇ ਐਸ. ਐਸ. ਪੀ. ਸੁਰਜੀਤ ਸਿੰਘ ਗਰੇਵਾਲ ਨੇ ਦਸਿਆ ਕਿ ਸ੍ਰੀ ਜਸਵਿੰਦਰ ਸਿੰਘ ਘਾਰੂ ਡੀ. ਐਸ. ਪੀ. ਨਿਹਾਲ ਸਿੰਘ ਵਾਲਾ ਦੀ ਅਗਵਾਈ ਹੇਠ ਇੰਸਪੈਕਟਰ ਜਸਪਾਲ ਸਿੰਘ ਇੰਚਾਰਜ ਸਪੈਸ਼ਲ ਟ੍ਰੈਫ਼ਿਕ ਸਟਾਫ਼ ਮੋਗਾ ਵਲੋਂ ਸਮੇਤ ਪੁਲਿਸ ਪਾਰਟੀ ਬਾਹੱਦ ਪਿੰਡ ਤਲਵੰਡੀ ਭੰਗੇਰੀਆਂ ਦੌਰਾਨੇ ਗਸ਼ਤ ਮੁਖਬਰ ਦੀ ਖਾਸ ਇਤਲਾਹ ’ਤੇ ਛਾਪਾ ਮਾਰ ਕੇ ਸੁਖਦੇਵ ਸਿੰਘ ਉਰਫ਼ ਸੁੱਖਾ ਦੇ ਮਕਾਨ ਵਿਚੋਂ ਭੁੱਕੀ ਚੂਰਾ ਪੋਸਤ ਦੀਆਂ 184 ਬੋਰੀਆਂ ਵਜਨੀ (38/38 ਕਿਲੋਗ੍ਰਾਮ ਹਰੇਕ) ਬਰਾਮਦ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਕੁਲ ਬਾਜ਼ਾਰੀ ਕੀਮਤ 73 ਲੱਖ 60 ਹਜ਼ਾਰ ਰੁਪਏ ਬਣਦੀ ਹੈ। ਉਨ੍ਹਾਂ ਦਸਿਆ ਕਿ ਮੌਕੇ ’ਤੇ ਦੋਸ਼ੀ ਜਗਸੀਰ ਸਿੰਘ ਉਰਫ਼ ਸੀਰਾ ਪੁੱਤਰ ਰਾਜ ਸਿੰਘ ਵਾਸੀ ਰਾਊਕੇ ਰੋਡ, ਬੱਧਨੀ ਕਲਾਂ ਹਾਲ ਆਬਾਦ ਮੁਹੱਲਾ ਬੇਰੀਆ ਮੋਗਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਦੋਸ਼ੀ ਸੁਖਦੇਵ ਸਿੰਘ ਉਰਫ਼ ਸੁੱਖਾ ਅਤੇ ਗੁਰਚਰਨ ਸਿੰਘ ਉਰਫ਼ ਚੰਨਾ ਮੌਕੇ ਤੋਂ ਫਰਾਰ ਹੋਣ ਵਿਚ ਸਫ਼ਲ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਦੋਸ਼ੀ ਰਾਜਸਥਾਨ ਤੋਂ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਲਿਆ ਕੇ ਛੋਟੇ ਵਹੀਕਲਾਂ ਰਾਹੀਂ ਅੱਗੇ ਅਪਣੇ ਗਾਹਕਾਂ ਨੂੰ ਵੇਚਦੇ ਸਨ। ਦੋਸ਼ੀਆਂ ਪਾਸੋਂ ਇਕ ਟਰੱਕ, ਇਕ ਬੁਲੈਰੋ ਕੈਪਰ, ਇਕ ਮੋਟਰ ਸਾਈਕਲ ਅਤੇ ਇਕ ਬਜਾਜ ਚੇਤਕ ਸਕੂਟਰ ਵੀ ਬਰਾਮਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੋਸ਼ੀ ਸੁਖਦੇਵ ਸਿੰਘ ਉਰਫ਼ ਸੁੱਖਾ ਜੋ ਸਜ਼ਾ ਕੱਟ ਰਿਹਾ ਸੀ, ਹੁਣ ਜੇਲ ਵਿਚੋਂ ਪੈਰੋਲ ਰਿਹਾਈ ’ਤੇ ਆਉਣ ਤੋਂ ਬਾਅਦ ਭਗੌੜਾ ਹੋ ਗਿਆ ਸੀ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਪੰਜਾਬ ਖਬਰਾਂ

ਸਾਬਕਾ ਮੰਤਰੀ ਕਾਹਲੋਂ ਨੇ ਕਾਂਗਰਸੀ ਉਮੀਦਵਾਰਾਂ ਦੇ ਚੁੱਲ੍ਹਾ ਟੈਕਸ ਦੇ ਐਨ.ਓ.ਸੀ. ਅਪਣੇ ਘਰ 'ਚ ਰੱਖੇ ਹੋਏ ਹਨ : ਬਾਜਵਾ

ਵਿਰੋਧੀ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਵਾਉਣਾ ਗ਼ੈਰ-ਲੋਕਤੰਤਰੀ : ਮਨਪ੍ਰੀਤ ਸਿੰਘ ਬਾਦਲ

ਨਰਿੰਦਰ ਮੋਦੀ ਕਸਬਾ ਮਾਧੋਪੁਰ ਤੋਂ 23 ਨੂੰ ਲੋਕ ਸਭਾ ਚੋਣਾਂ ਦੀ ਮੁਹਿੰਮ ਦਾ ਆਗ਼ਾਜ਼ ਕਰਨਗੇ

37 ਸਾਲ ਪਹਿਲਾਂ ਹੋਏ ਕਤਲ ਦਾ ਬਦਲਾ ਲੈਣ ਲਈ ਕੀਤੇ ਕਤਲ ਦਾ ਮੁਲਜ਼ਮ ਗ੍ਰਿਫ਼ਤਾਰ

ਵਰੰਟ ਅਫ਼ਸਰ ਨੇ ਨਾਜਾਇਜ਼ ਹਿਰਾਸਤ 'ਚ ਰੱਖੇ ਦੋ ਵਿਅਕਤੀ ਛੁਡਾਏ

ਸਿਰਫ਼ 11 ਸਾਲ ਦੀ ਉਮਰ ਵਿਚ ਬਣ ਗਿਆ ਬਾਪ

ਸੇਮ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬੀ

ਮੀਂਹ ਦੇ ਪਾਣੀ ਨੇ ਖ਼ਜ਼ਾਨੇ ਦੇ 'ਸਟਰਾਂਗ ਰੂਮ' 'ਚ ਪਏ ਕਰੋੜਾਂ ਦੇ ਅਸ਼ਟਾਮ ਕੀਤੇ ਮਿੱਟੀ

ਮਾਇਆਵਤੀ ਦੇ ਬੰਗਲੇ ਦੀ ਇਕ ਖਿੜਕੀ 15 ਲੱਖ ਦੀ

ਸ਼ਹੀਦੀ ਦਿਹਾੜਾ ਮਨਾ ਕੇ ਜਥਾ ਵਤਨ ਪਰਤਿਆ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.