ਸਿਰਸਾ, 29 ਅਗੱਸਤ (ਕਰਨੈਲ ਸਿੰਘ) : ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਸ਼ਾਖਾ ਸਿਰਸਾ ਦੀ ਇਕ ਜ਼ਰੂਰੀ ਬੈਠਕ ਅ¤ਜ ਸਮਾਪਤ ਹੋਈ ਜਿਸ ਵਿਚ ਮੌਜੂਦ ਸਾਰੇ ਵਪਾਰੀਆਂ ਨੇ ਇਕ ਆਵਾਜ਼ ’ਚ ਨਵੀਂ ਮੰਡੀ ਦੇ ਆੜ੍ਹਤੀ ਰਾਮ ਕੁਮਾਰ ਖੈਰੇਕਾਂ ਉ¤ਤੇ ਅਸਾਮਾਜਿਕ ਤੱਤਾਂ ਵਲੋਂ ਕੀਤੇ ਗਏ ਹਮਲੇ ਦੀ ਤਿ¤ਖੀ ਆਲੋਚਨਾ ਕੀਤੀ। ਇਸ ਬੈਠਕ ਦੀ ਪ੍ਰਧਾਨਗੀ ਮੰਡਲ ਦੇ ਰਾਜ ਕਰਨ ਭਾਟੀਆ ਨੇ ਕੀਤੀ ਅਤੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਹੀਰਾ ਲਾਲ ਸ਼ਰਮਾ, ਮਾ. ਰੌਸ਼ਨ ਲਾਲ ਗੋਇਲ, ਆਨੰਦ ਬਿਆਨੀ, ਜੈਪ੍ਰਕਾਸ਼, ਨਰਿੰਦਰ ਜਿੰਦਲ, ਅਨਿਲ, ਸਤੀਸ਼ ਸ਼ਰਮਾ, ਅਸ਼ੋਕ ਜਸਵਾਲ, ਕਾਲੂਰਾਮ ਸ਼ਰਮਾ, ਆਰ ਐਸ ਜਿੰਦਲ, ਸ਼ਰਵਣ ਗੁਪਤਾ, ਬਲਵੀਰ ਸੋਨੀ, ਕ੍ਰਿਸ਼ਣ ਲਾਲ, ਸ਼ਤੀਸ਼ ਕੇਡੀਆ, ਸੰਜੈ ਗੋਇਲ ਸਣੇ ਕਾਫ਼ੀ ਗਿਣਤੀ ਵਿਚ ਨਗਰ ਦੇ ਵਪਾਰੀ ਹਾਜ਼ਰ ਸਨ। ਮੰਡਲ ਦੇ ਜ਼ਿਲ੍ਹਾ ਪ੍ਰਧਾਨ ਹੀਰਾ ਲਾਲ ਸ਼ਰਮਾ ਨੇ ਕਿਹਾ ਕਿ ਰਾਮ ਕੁਮਾਰ ਖੈਰੇਕਾਂ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਤੁਰਤ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਵਿਰੁਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਕਿ ਭਵਿੱਖ ਵਿਚ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਹੋਵੇ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਡੀ ਖੇਤਰ ਵਿਚ ਸੀਸੀਟੀਵੀ ਕੈਮਰੇ ਵੀ ਲਗਾਏ ਜਾਣ ਤਾਕਿ ਮੰਡੀ ਖੇਤਰ ਦੀਆ ਗਤੀਵਿਧੀਆ ’ਤੇ ਬਾਰੀਕੀ ਨਾਲ ਨਜ਼ਰ ਰਖੀ ਜਾ ਸਕੇ। ਸ਼ਰਮਾ ਨੇ ਮੰਡੀ ਦੇ ਲੋਕਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਵਪਾਰ ਮੰਡਲ ਅਨਾਜ ਮੰਡੀ ਦੇ ਵਪਾਰੀਆਂ ਦੇ ਹਰ ਦਮ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਹਰ ਸੰਘਰਸ਼ ਕਰਨ ਲਈ ਤਿਆਰ ਹੈ।