ਹਰਿਆਣਾ ਖਬਰਾਂ
 

ਸੈਨੇਟ ਚੋਣਾਂ ਦੇ ਪਹਿਲੇ ਗੇੜ ’ਚ ਚਤਰਥ ਗਰੁੱਪ ਨੂੰ ਭਾਰੀ ਧੱਕਾ

 

ਚੰਡੀਗੜ੍ਹ 29² ਅਗੱਸਤ (ਬਠਲਾਣਾ) : ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦੇ ਪਹਿਲੇ ਗੇੜ ’ਚ ਫ਼ੈਕਲਟੀ ਦੀਆਂ ਹੋਈਆਂ 6 ਸੀਟਾਂ ਦਾ ਮੁਕਾਬਲਾ ਗੋਇਲ ਗਰੁੱਪ ਨੇ 5 ਸੀਟਾਂ ਜਿੱਤ ਕੇ ਅਪਣੇ ਨਾਮ ਕਰ ਲਿਆ ਜਦਕਿ ਚਤਰਥ ਗਰੁੱਪ ਨੂੰ ਭਾਰੀ ਨਮੋਸ਼ੀ ਹੋਈ ਕਿਉੁਂਕਿ ਖ਼ੁਦ ਸ੍ਰੀ ਜੀ.ਕੇ. ਚਤਰਥ ਨੂੰ ਛੱਡ ਕੇ ਉਸ ਦੇ ਬਾਕੀ ਉਮੀਦਵਾਰ ਹਾਰ ਗਏ। ਦੋਵੇਂ ਗਰੁੱਪਾਂ ਲਈ ਅੱਜ ਦੇ ਇਹ ਮੁਕਾਬਲੇ ਬਹੁਤ ਹੀ ਅਹਿਮ ਸਨ। ਸ੍ਰੀ ਅਸ਼ੋਕ ਗੋਇਲ ਜੋ ਪਿਛਲੀਆਂ ਸੈਨੇਟ ਚੋਣਾਂ ਜੋ ਸਾਲ 2008 ’8 ਹੋਈਆਂ ਸਨ, ਚਤਰਥ ਗਰੁੱਪ ਦੇ ਹੀ ਮੈਂਬਰ ਸਨ ਪਰ ਬਾਅਦ ’ਚ ਉੁਨ੍ਹਾਂ ਨੇ ਸ੍ਰੀ ਚਤਰਥ ਤੋਂ ਕਿਨਾਰਾ ਕਰ ਲਿਆ ਅਤੇ ਅੱਜ ਦੀ ਜਿੱਤ ਦੇ ਹੀਰੋ ਸ੍ਰੀ ਅਸ਼ੋਕ ਗੋਇਲ ਮੰਨੇ ਜਾ ਸਕਦੇ ਹਨ।
ਵੋਟਾਂ ਲਈ ਭਾਰੀ ਉਤਸ਼ਾਹ : ਕੇਂਦਰੀ ਮੰਤਰੀ ਸ੍ਰੀ ਪਵਨ ਬਾਂਸਲ, ਸਾਬਕਾ ਐਮ.ਪੀ. ਸ੍ਰੀ ਸਤਪਾਲ ਜੈਨ ਸਮੇਤ ਵੱਡੀ ਗਿਣਤੀ ’ਚ ਸੈਨੇਟ ਮੈਂਬਰ ਵੋਟਾਂ ਲਈ ਪੁਜੇ। ਅੱਜ ਹੋਈਆਂ 6 ਫ਼ੈਕਲਟੀ ਦੀਆਂ ਚੋਣਾਂ ’ਚ 644 ’ਚੋਂ 584 ਵੋਟਾਂ ਪੋਲ ਹੋਈਆਂ ਅਤੇ 8 ਵੋਟਾਂ ਰੱਦ ਵੀ ਹੋਈਆਂ।
ਚਤਰਥ 12ਵੀਂ ਸੈਨੇਅ ਲਈ ਚੁਣੇ ਗਏ : ਸ੍ਰੀ ਗੋਪਾਲ ਕ੍ਰਿਸ਼ਨ ਚਤਰਥ 12ਵੀਂ ਵਾਰ ਸੈਨੇਟ ਲਈ ਚੁਣੇ ਗਏ। ਇਸ ਮੌਕੇ ਇਸ ਲਿਹਾਜ ਨਾਲ ਉਹ ਸੱਭ ਛੋਂ ਵੱਧ ਵਾਰੀ ਚੋਣ ਜਿੱਤ ਵਾਲੇ ਮੈਂਬਰ ਬਣ ਗਏ। ਲਾਅ ਫ਼ੈਕਲਟੀ ’ਚ ਸ੍ਰੀ ਚਤਰਥ ਨੇ ਭਾਜਪਾ ਦੇ ਐਮ.ਸੀ. ਦਿਵੇਸ਼ ਮੋਦਗਿੱਲ ਨੂੰ ਹਰਾਇਆ। ਸ੍ਰੀ ਚਤਰਥ ਨੂੰ 23 ਅਤੇ ਮੋਦਗਿੱਲ ਨੂੰ ਕੇਵਲ 9 ਸੀਟਾਂ ਹੀ ਮਿਲੀਆਂ।
ਗੋਇਲ 6ਵੀਂ ਵਾਰ ਸੈਨੇਟ ਲਈ ਚੁਣੇ ਗਏ : ਅੱਜ ਦੀ ਜਿੱਤ ਦੇ ਹੀਰੋ ਅਸ਼ੋਕ ਗੋਇਲ 6ਵੀਂ ਵਾਰ ਸੈਨੇਟ ਲਈ ਚੁਣੇ ਗਏ। ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਜਿਹੀ ਜਿੱਤ ਦਾ ਅਭਾਸ ਪਹਿਲਾਂ ਤੋਂ ਹੀ ਸੀ। ਨਤੀਜਾ ਉੁਨ੍ਹਾਂ ਦੀ ਆਸ ਅਨੁਸਾਰ ਹੀ ਆਵੇਗਾ, ਕੰਬਾਈਡ ਫ਼ੈਕਲਟੀ ’ਚ ਸ੍ਰੀ ਗੋਇਲ ਨੇ ਰਾਜ ਕਮਲ ਪਾਠਕ ਨੂੰ ਹਰਾਇਆ, ਗੋਇਲ ਨੂੰ 150 ਅਤੇ ਪਾਠਕ ਨੂੰ ਕੇਵਲ 60 ਸੀਟਾਂ ਹੀ ਮਿਲੀਆਂ।
ਸਾਇੰਸ ਫ਼ੈਕਲਟੀ ’ਚੋਂ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਪ੍ਰੋ. ਨਵਲ ਕਿਸ਼ੋਰ ਨੇ ਸਾਇੰਸ ਫ਼ੈਕਲਟੀ ’ਚ ਪ੍ਰੋ. ਰਜਤ ਸੰਧੀਰ ਨੂੰ ਹਰਾਇਆ। ਪ੍ਰੋ. ਨਵਲ ਨੂੰ 56 ਅਤੇ ਪ੍ਰੋ. ਸੰਧੀਰ ਨੂੰ 36 ਵੋਟਾਂ ਮਿਲੀਆ।
ਮੈਡੀਕਲ ਫ਼ੈਕਲਟੀ ’ਚੋਂ ਡੈਂਟਲ ਕਾਲਜ ਦੇ ਸਾਬਕਾ ਨਿਰਦੇਸ਼ਕ ਡਾ. ਕੇ.ਕੇ. ਗਾਬਾ ਜੇਤੂ ਰਹੇ। ਉਨ੍ਹਾਂ ਨੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਮਰੀਕ ਸਿੰਘ ਆਹਲੂਵਾਲੀਆ ਨੂੰ ਹਰਾਇਆ। ਡਾ. ਗਾਬਾ ਨੂੰ 44 ਅਤੇ ਪ੍ਰੋ. ਆਹਲੂਵਾਲੀਆ ਨੂੰ 23 ਵੋਟਾਂ ਮਿਲੀਆ।
ਆਰਟਸ ਫ਼ੈਕਲਟੀ ’ਚ ਪਹਿਲੀ ਵਾਰ ਚੋਣ ਲੜ ਰਹੇ ਪ੍ਰੋ. ਰਜੇਸ ਗਿੱਲ ਜੇਤੂ ਰਹੀ। ਉਨ੍ਹਾਂ ਨੇ ਪ੍ਰੋ. ਮੈਨੂਅਲ ਨਾਹਰ ਨੂੰ ਹਰਾਇਆ ਜਿਨ੍ਹਾਂ ਨੂੰ ਮਹਿਜ 5 ਵੋਟਾਂ ਦੇ ਫ਼ਰਕ ਨਾਲ ਹੀ ਹਾਰ ਦਾ ਮੂੰਹ ਵੇਖਣਾ ਗਿਆ। ਭਾਸ਼ਾ ਫ਼ੈਕਲਟੀ ’ਚੋਂ ਪ੍ਰੋ. ਕੇਸ਼ਵ ਮਲਹੋਤਰਾ 6 ਵੋਟਾਂ ਲੈ ਕੇਸ ਜੇਤੂ ਰਹੇ। ਹਾਰਨ ਵਾਲੇ ਪ੍ਰੋ. ਜਨਮੀਤ ਸਿੰਘ ਨੂੰ 37 ਵੋਟਾਂ ਮਿਲੀਆਂ।
5 ਉਮੀਦਵਾਰ ਦੁਬਾਰਾ ਚੁਣੇ ਗਏ : ਅੱਜ ਦੇ ਜੇਤੂ 6 ਉਮੀਦਵਾਰਾਂ ’ਚੋਂ ਸ੍ਰੀ ਚਤਰਥ, ਸ੍ਰੀ ਗੋਇਲ, ਪ੍ਰੋ. ਨਵਲ ਕਿਸ਼ੋਰ, ਪ੍ਰੋ. ਕੇਸ਼ਵ ਮਲਹੋਤਰਾ, ਡਾ. ਕੇ.ਕੇ. ਗਾਬਾ ਦੁਬਾਰਾ ਸੈਨੇਟ ’ਚ ਦਾਖ਼ਲਾ ਪਾਉਣ ’ਚ ਕਾਮਯਾਬ ਹੋ ਗਏ ਜਦਕਿ ਦੋਵੇਂ ਗਰੁੱਪਾਂ ਵਲੋਂ ਮੈਦਾਨ ’ਚ ਉਤਾਰੇ 4 ਉਮੀਦਵਾਰਾਂ ’ਚੋਂ ਪ੍ਰੋ. (ਸ੍ਰੀਮਤੀ) ਰਜੇਸ਼ ਗਿੱਲ ਨੂੰ ਛੱਡ ਕੇ ਬਾਕੀ ਦੇ ਤਿੰਨ ਉਮੀਦਵਾਰ ਚੋਣ ਹਾਰ ਗਏ। ਪ੍ਰੋ. ਗਿੱਲ ਇਕੱਲੀ ਮਹਿਲਾ ਉਮੀਦਵਾਰ ਸਨ ਜੋ ਪਹਿਲੀ ਵਾਰ ਹੀ ਚੋਣ ਜਿੱਤਣ ’ਚ ਕਾਮਯਾਬ ਰਹੇ।
ਇਕ ਡੀਨ ਜੇਤੂ, ਇਕ ਹਾਰਿਆ : ਅੱਜ ਹੋਹੀਆਂ ਚੋਣਾਂ ਵਿਚ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਪ੍ਰੋ. ਨਵਲ ਕਿਸ਼ੋਰ ਜਿਨ੍ਹਾਂ ਨੂੰ ਗੋਇਲ ਗਰੁੱਪ ਦਾ ਸਮਰਥਨ ਸੀ, ਜੇਤੂ ਰਹੇ ਜਦਕਿ ਚਤਰਥ ਗਰੁੱਪ ਦੀ ਹਾਰ ਦਾ ਖ਼ਮਿਆਜ਼ਾ ਡੀਨ ਵਿਦਿਆਰਥੀ ਭਲਾਈ ਪ੍ਰੋ. ਆਹਲੂਵਾਲੀਆ ਨੂੰ ਵੀ ਭੁਗਤਣਾ ਪਿਆ। ਇਸ ’ਚ ਸੀਟਿੰਗ ਮੈਂਬਰ ਪ੍ਰੋ. ਨਾਹਰ ਅਤੇ ਪ੍ਰੋ. ਜਨਮੀਤ ਸਿੰਘ ਵੀ ਚੋਣ ਹਾਰ ਗਏ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.