ਹਰਿਆਣਾ ਖਬਰਾਂ
 

ਬੀਜਿੰਗ ਦੀ ਤਕਨੀਕੀ ਵਰਕਸ਼ਾਪ ’ਚ ਭਾਗ ਲੈਣਗੇ ਗੁਰਜੀਤ ਮਾਨ

 

ਸਿਰਸਾ, 29 ਅਗੱਸਤ (ਕਰਨੈਲ ਸਿੰਘ) : ਸੰਸਾਰ ਪ¤ਧਰ ਉ¤ਤੇ ਕਣਕ ਉਤਪਾਦਨ ਉ¤ਤੇ ਸੰਭਾਵੀ ਸੰਕਟ ਨੂੰ ਵੇਖਦੇ ਹੋਏ ਕਣਕ ਉਤਪਾਦਨ ਉ¤ਤੇ ਨਿਗਰਾਨੀ ਅਤੇ ਜਾਂਚ ਕਰਨ ਵਾਲੀ ਸੰਸਾਰਿਕ ਸੰਸਥਾ ਬੀ ਜੀ ਆਰ ਆਈ 1 ਸਿਤੰਬਰ ਤੋਂ 4 ਸਿਤੰਬਰ ਤ¤ਕ ਚੀਨ ਦੇ ਬੀਜਿੰਗ ਵਿਚ ਤਕਨੀਕੀ ਵਰਕਸ਼ਾਪ ਕਰ ਰਹੀ ਹੈ। ਇਸ ਵਿਚ ਭਾਰਤ ਤੋਂ ਸਿਖਿਅਤ ਅਤੇ ਜਾਗਰੂਕ ਕਿਸਾਨ ਦੇ ਰੂਪ ਵਿਚ ਸਿਰਸਾ ਦੇ ਕ੍ਰਿਪਾਲ ਪੱਟੀ ਦੇ ਕਿਸਾਨ ਤੇ ਸੀਨੀਅਰ ਪੱਤਰਕਾਰ ਗੁਰਜੀਤ ਸਿੰਘ ਮਾਨ ਭਾਰਤ ਦੀ ਅਗਵਾਈ ਕਰ ਰਹੇ ਹਨ। ਇਹ ਪ੍ਰਬੰਧ ਬੀਜੀਆਰ ਆਈ ਅਤੇ ਕੋਰਨੇਲ ਯੂਨੀਵਰਸਿਟੀ ਅਮਰੀਕਾ ’ਚ ਸੰਯੁਕਤ ਰੂਪ ਵਿਚ ਕੀਤੀ ਜਾ ਰਹੀ ਹੈ। ਗੁਰਜੀਤ ਸਿੰਘ ਮਾਨ ਨੇ ਦਸਿਆ ਕਿ ਸੰਸਾਰ ਪੱਧਰ ਸੰਸਥਾਂ ਨੇ ਅਪਦੇ ¦ਬੇ ਅਧਿਅਨ ਦੇ ਬਾਅਦ ਇਹ ਪਾਇਆ ਹੈ ਕਿ ਪੂਰੇ ਸੰਸਾਰ ਵਿਚ ਕਣਕ ਦੇ ਉਤਪਾਦਨ ’ਤੇ ਸੰਭਾਵੀ ਸੰਕਟ ਆ ਸਕਦਾ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਕਣਕ ਵਿਚ ਦੱਖਣੀ ਅਫ਼ਰੀਕਾ ਵਿਚ ਰਤੂਆ ਨਾਮਕ ਰੋਗ ਪਾਇਆ ਗਿਆ ਹੈ ਜਿਸ ਦੇ ਨਾਲ ਉਥੇ ਇਸ ਦੇ ਉਤਪਾਦਨ ਵਿਚ ਕਾਫ਼ੀ ਗਿਰਾਵਟ ਆਈ ਹੈ। ਇਸ ਤਰ੍ਹਾਂ ਦੀ ਸਮੱਸਿਆ ਹੋਰ ਦੇਸ਼ਾਂ ਵਿਚ ਨਾ ਆਵੇ ਇਸ ਲਈ ਖੋਜਕਾਰ ਵਿਗਿਆਨੀਆਂ ਅਤੇ ਜਾਗਰੂਕ ਕਣਕ ਉਤਪਾਦਕਾਂ ਨੂੰ ਲੈ ਕੇ ਇਹ ਵਰਕਸ਼ਾਪ ਲਗਾਈ ਜਾ ਰਹੀ ਹੈ। ਇਸ ਵਰਕਸ਼ਾਪ ਵਿਚ ਕਣਕ ਉਤਪਾਦਨ ਦੇਸ਼ਾਂ ਦੇ ਪ੍ਰਤੀਨਿਧੀ, ਭਾਰਤੀ ਖੇਤੀਬਾੜੀ ਅਨੁਸੰਧਾਨ ਕੇਂਦਰ ਨਵੀਂ ਦਿੱਲੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਭਾਰਤ ਕਣਕ ਨਿਰਦੇਸ਼ਾਲਏ ਕਰਨਾਲ ਅਤੇ ਹੈਦਰਾਬਾਦ ਦੇ ਕਣਕ ਵਿਗਿਆਨੀ ਵੀ ਸ਼ਾਮਲ ਹੋਣਗੇ। ਗੁਰਜੀਤ ਮਾਨ ਦੇ ਨਾਲ ਉਨ੍ਹਾਂ ਦੀ ਸਪੁੱਤਰੀ ਅਮਨ ਮਾਨ ਨੂੰ ਵੀ ਇਸ ਵਿਚ ਸ਼ਾਮਲ ਹੋਣ ਲਈ ਸੱਦਾ ਦਿਤਾ ਗਿਆ ਹੈ। 

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.