ਹਰਿਆਣਾ ਖਬਰਾਂ
 

ਸਿੱਖ ਹੋਣ ਕਰ ਕੇ ਹੀ ਭਾਜਪਾ ਪ੍ਰਧਾਨ ਮੰਤਰੀ ਦਾ ਵਿਰੋਧ ਕਰ ਰਹੀ ਹੈ : ਭਾਈ ਤਰਸੇਮ ਸਿੰਘ

 

ਨਵੀਂ ਦਿੱਲੀ, 29 ਅਗੱਸਤ (ਅਮਨਦੀਪ ਸਿੰਘ) : ਕੋਲਾ ਘੁਟਾਲੇ ਦੇ ਮੁੱਦੇ ’ਤੇ ਸੰਸਦ ਵਿਚ ਕਾਂਗਰਸ ਨੂੰ ਘੇਰਦਿਆ ਭਾਜਪਾ ਵਲੋਂ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦਾ ਵਿਰੋਧ ਕਰਨ ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਤਰਸੇਮ ਸਿੰਘ ਨੇ ਭਾਜਪਾ ਦੀ ਘੱਟ-ਗਿਣਤੀ ਤੇ ਸਿੱਖ ਵਿਰੋਧੀ ਸੋਚ ਦਸਿਆ ਹੈ। ਉਨ੍ਹਾਂ ਕਿਹਾ ਕਿ ਡਾ.ਮਨਮੋਹਨ ਸਿੰਘ ਦੀ ਯੋਗ ਅਗਵਾਈ ’ਚ ਭਾਰਤ ਦਾ ਨਾਂ ਦੁਨੀਆ ਭਰ ਵਿਚ ਉਭਰ ਕੇ ਸਾਹਮਣਾ ਆਉਣਾ ਹੀ ਭਾਜਪਾ, ਆਰ.ਐਸ.ਐਸ਼., ਟੀਮ ਅੰਨਾ ਤੇ ਰਾਮਦੇਵ ਵਰਗਿਆਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਜਿਸ ਲਈ ਉਹ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਲਾਉਣ ਲਈ ਪੱਬਾ ਭਾਰ ਹਨ ਜਦਕਿ 8 ਸਾਲ ਪਹਿਲਾਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਡਾ.ਮਨਮੋਹਨ ਸਿੰਘ ਨੇ ਜਿਸ ਦੂਰ-ਅੰਦੇਸ਼ੀ ਤੇ ਸਿਆਣਪ ਨਾਲ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ ’ਤੇ ਪਾਇਆ ਹੈ, ਉਦੋਂ ਤੋਂ ਹੀ ਭਾਜਪਾ ਹੱਥ ਧੋ ਕੇ ਉਨ੍ਹਾਂ ਦੇ ਮਗਰ ਪੈ ਗਈ ਹੈ। ਇਸ ਲਈ ਉਹ ਪਹਿਲਾਂ ਉਨ੍ਹਾਂ ਨੂੰ ‘ਕਮਜ਼ੋਰ ਪ੍ਰਧਾਨ ਮੰਤਰੀ’ ਕਹਿੰਦੀ ਸੀ ਤੇ ਹੁਣ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਲਾਹੁਣ ਲਈ ਕਾਹਲੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਨੇ ਵੀ ਪ੍ਰਵਾਨ ਕਰ ਲਿਆ ਹੈ ਕਿ ਡਾ.ਮਨਮੋਹਨ ਸਿੰਘ ਦੇ ਘੱਟ-ਗਿਣਤੀ ਨਾਲ ਸਬੰਧਤ ਹੋਣ ਕਰ ਕੇ ਹੀ ਭਾਜਪਾ ਉਨ੍ਹਾਂ ਵਿਰੁਧ ਤੂਫ਼ਾਨ ਖੜਾ ਕਰ ਰਹੀ ਹੈ। ਭਾਈ ਤਰਸੇਮ ਸਿੰਘ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਇਸ ਗੱਲੋਂ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕੀਤੀ ਹੈ ਕਿ ਉਨ੍ਹਾਂ ਦੀ ਅਗਵਾਈ ਵਿਚ ਦੁਨੀਆ ਆਰਥਕ ਸੰਕਟ ਵਿਚੋਂ ਬਾਹਰ ਨਿਕਲ ਸਕੀ ਹੈ ਇਸ ਲਈ ਭਾਜਪਾ ਨੂੰ ਅਪਣਾ ਹੱਠ ਛੱਡ ਕੇ ਡਾ.ਮਨਮੋਹਨ ਸਿੰਘ ਦੀ ਸ਼ਖ਼ਸੀਅਤ ਨੂੰ ਛੁਟਿਆਉਣ ਤੋਂ ਬਾਜ਼ ਆਉਣਾ ਚਾਹੀਦਾ ਹੈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.