ਹਰਿਆਣਾ ਖਬਰਾਂ
 

ਭਾਜਪਾ ਦਾ ਸਿੱਖੀ-ਵਿਰੋਧੀ ਚਿਹਰਾ ਸਾਹਮਣੇ ਆਇਆ : ਕਾਕਾ

 

ਨਵੀਂ ਦਿੱਲੀ, 29 ਅਗੱਸਤ (ਸੁਖਰਾਜ ਸਿੰਘ/ ਅਮਨਦੀਪ ਸਿੰਘ) : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕਤੱਰ ਸ: ਜਸਬੀਰ ਸਿੰਘ ਕਾਕਾ (ਫ਼ਤਿਹ ਨਗਰ) ਨੇ ਇਕ ਬਿਆਨ ਰਾਹੀਂ ਦੋਸ਼ ਲਾਉਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਸਿੱਖ ਅਤੇ ਸਿੱਖੀ-ਵਿਰੋਧੀ ਚੇਹਰਾ ਫਿਰ ਨੰਗਾ ਹੋ ਕੇ ਸਾਹਮਣੇ ਆ ਗਿਆ ਹੈ।
 ਸ: ਕਾਕਾ ਨੇ ਅਪਣੇ ਬਿਆਨ ’ਚ ਦਸਿਆ ਕਿ ਬੀਤੇ ਦਿਨ ਭਾਜਪਾ ਦੀ ਸੱਤਾ-ਅਧੀਨ ਦਿੱਲੀ ਨਗਰ ਨਿਗਮ ਨੇ ਬਿਨਾ ਕਿਸੇ ਕਾਰਣ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਕਰੋਲ ਬਾਗ਼ ਦੀ ਇਮਾਰਤ ਦੇ ਇਕ ਹਿਸੇ ਨੂੰ ਸੀਲ ਕਰਕੇ ਅਪਣੀ ਸਿੱਖੀ ਤੇ ਸਿੱਖ-ਵਿਰੋਧੀ ਸੋਚ ਦਾ ਖੁਲ੍ਹਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦਸਿਆ ਕਿ ਇਸ ਇਮਾਰਤ ਵਿਚ ਕਿਸੇ ਵੀ ਪੱਧਰ ’ਤੇ ਕੋਈ ਵਪਾਰਕ ਜਾਂ ਕਾਰੋਬਾਰੀ ਸਰਗਰਮੀਆਂ ਨਹੀਂ ਹੋ ਰਹੀਆਂ।
 ਇਸ ਦੀ ਵਰਤੋਂ ਕੇਵਲ ਧਾਰਮਕ ਮਰਿਆਦਾ ਦੇ ਪਾਲਣ ਅਤੇ ਵਿਦਿਆ ਦੇ ਪਸਾਰ ਲਈ ਹੀ ਹੋ ਰਹੀ ਹੈ। ਸ: ਕਾਕਾ ਨੇ ਕਿਹਾ ਕਿ ਭਾਜਪਾ ਦੀ ਸੱਤਾ-ਅਧੀਨ ਕਾਰਪੋਰੇਸ਼ਨ ਦੀ ਇਹ ਕਾਰਵਾਈ ਬਹੁਤ ਹੀ ਘ੍ਰਿਣਾਯੋਗ ਹੈ ਜਿਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਘਟ ਹੋਵੇਗੀ।
 ਸ: ਜਸਬੀਰ ਸਿੰਘ ਕਾਕਾ ਨੇ ਚਿਤਾਵਨੀ ਦਿਤੀ ਕਿ ਇਸ ਤੋਂ ਪਹਿਲਾਂ ਕਿ ਸਿੱਖਾਂ ਦਾ ਗੁੱਸਾ ਤੇ ਰੋਸ ਸੜਕਾਂ ਤੇ ਆ ਜਾਏ ਭਾਜਪਾਈ ਕਾਰਪੋਰੇਸ਼ਨ ਨੂੰ ਚਾਹੀਦਾ ਹੈ ਕਿ ਉਹ ਗੁਰਦਵਾਰਾ ਕਰੋਲ ਬਾਗ਼ ਦੇ ਹਿੱਸੇ ਨੂੰ ਸੀਲ ਕਰਨ ਦੇ ਹੁਕਮ ਨੂੰ ਤੁਰਤ ਵਾਪਸ ਲੈ ਲਏ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.