ਨਵੀਂ ਦਿੱਲੀ, 29 ਅਗੱਸਤ (ਸੁਖਰਾਜ ਸਿੰਘ) : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾ ਨਾਲ ਸੰਗਤਾਂ ਨੂੰ ਜੋੜ੍ਹਨ ਦੀ ਪ੍ਰੇਰਨਾ ਕਰਨ ਦੇ ਮਕਸਦ ਨਾਲ ਪੱਛਮੀ ਦਿੱਲੀ ਦੇ ਤਿਲਕ ਨਗਰ ਇਲਾਕੇ ’ਚ ਸਥਿਤ ਕ੍ਰਿਸ਼ਨਾ ਪਾਰਕ ਐਕਸਟੈਨਸ਼ਨ, ਗਲੀ ਨੰਬਰ-8 ਦੇ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਕੀਰਤਨ ਦਰਬਾਰ ਸਮਾਗਮ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਹੋਇਆ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਪ੍ਰਦੇਸ਼ ਦੇ ਮੀਤ ਪ੍ਰਧਾਨ ਸ: ਜਗਦੀਪ ਸਿੰਘ ਕਾਹਲੋਂ ਨੇ ਦਸਿਆ ਕਿ ਉਪਰੋਕਤ ਸਮਾਗਮ ਪ੍ਰਕਸ਼ ਪੁਰਬ ਨੂੰ ਸਮਰਪਤ ਅਤੇ ਗੁਰਦਵਾਰਾ ਸਾਹਿਬ ਦੀ ਨਵੀਂ ਇਮਾਰਤ ਦੇ ਇਕ ਸਾਲ ਦੀ ਸੰਪੂਰਨਤਾ ਦੀ ਖ਼ੁਸ਼ੀ ਵਿਚ ਸ਼ੁਕਰਾਨੇ ਵਜੋਂ ਮਹਾਨ ਕੀਰਤਨ ਸਮਾਗਮ 1 ਅਤੇ 2 ਸਤੰਬਰ ਨੂੰ ਕਰਵਾਏ ਜਾ ਰਹੇ ਹਨ। ਜਿਸ ਵਿਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਗੁਰਬਾਣੀ ਕੀਰਤਨ ਰਾਹੀ ਸੰਗਤਾਂ ਨੂੰ ਗੁਰਮਤਿ ਸਿਧਾਤਾਂ ਨਾਲ ਜੋੜ੍ਹਨਗੇ। ਉਨ੍ਹਾਂ ਦਸਿਆ 30 ਅਗੱਸਤ ਨੂੰ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਵਗੇ ਅਤੇ 31 ਅਗੱਸਤ ਨੂੰ ਸਵੇਰੇ ਪ੍ਰਭਾਤ ਫੇਰੀ ਕੱਢੀ ਜਾਵੇਗੀ, 1 ਸਤੰਬਰ ਨੂੰ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਹੋਵੇਗੀ।
ਸ. ਕਾਹਲੋਂ ਨੇ ਦਸਿਆ ਕਿ ਉਪਰੋਕਤ ਦੋ ਦਿਨ ਚੱਲਣ ਵਾਲਾ ਇਹ ਪ੍ਰੋਗਰਾਮ ਜੋ 1 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਮੀ 6 ਵਜੇ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਅਰੰਭ ਹੋਵੇਗਾ, ਉਪਰੰਤ ਭਾਈ ਗੁਣਵੰਤ ਸਿੰਘ (ਹਜੂਰੀ ਜਥਾ), ਇਸਤਰੀ ਸਤਿਸੰਗ ਜਥਾ (ਗੁਰਦਵਾਰਾ ਸਾਹਿਬ), ਕਥਾ ਤੀਰਥ ਸਿੰਘ, ਭਾਈ ਮਹਿਤਾਬ ਸਿੰਘ (ਸ਼੍ਰੀ ਅੰਮ੍ਰਿਤਸਰ), ਭਾਈ ਗੁਰਦੇਵ ਸਿੰਘ (ਦਰਬਾਰ ਸਾਹਿਬ), ਭਾਈ ਮਨਿੰਦਰ ਸਿੰਘ (ਸ਼੍ਰੀ ਨਗਰ ਵਾਲੇ) ਅਤੇ 2 ਸਤੰਬਰ ਦਿਨ ਐਤਵਾਰ ਨੂੰ ਵੀ ਭਾਈ ਗੁਣਵੰਤ ਸਿੰਘ, ਕਥਾ ਭਾਈ ਕੁਲਦੀਪ ਸਿੰਘ, ਕੀਰਤਨ ਸ਼ਬਦੀ ਜਥਾ (ਗੁਰਦਵਾਰਾ ਸਾਹਿਬ), ਭਾਈ ਗੁਰਪ੍ਰੀਤ ਸਿੰਘ (ਬਾਬਾ ਬਕਾਲਾ), ਭਾਈ ਇੰਦਰਜੀਤ ਸਿੰਘ (ਦਰਬਾਰ ਸਾਹਿਬ), ਭਾਈ ਮਨਪ੍ਰੀਤ ਸਿੰਘ ਕਾਨਪੁਰੀ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਅਤੇ ਕੀਰਤਨ ਰਾਹੀ ਨਿਹਾਲ ਕਰਨਗੇ।