ਚੰਡੀਗੜ੍ਹ ਖਬਰਾਂ
 

ਕਾਰਪੋਰੇਸ਼ਨ ਮਹੀਨਾਵਾਰ ਮੀਟਿੰਗ : ਚੰਡੀਗੜ੍ਹ ਦੀਆਂ ਹਨੇਰੀਆਂ ਗਲੀਆਂ ਨੂੰ ‘ਰੌਸ਼ਨ’ ਕਰਨ ਲਈ ਸਾਰੇ ਕੌਂਸਲਰ ਇਕ ਨਾਲ ਦਿਖੇ

 

ਚੰਡੀਗੜ੍ਹ, 29² ਅਗੱਸਤ (ਆਰ.ਐਸ. ਲਿਬਰੇਟ) : ਅੱਜ ਕਾਰਪੋਰੇਸ਼ਨ ਦੀ ਮਹੀਨਾਵਾਰ 182ਵੀਂ ਮੀਟਿੰਗ ਵਿਚ ਭਾਜਪਾ, ਕਾਂਗਰਸ ਅਤੇ ਨਾਮਜ਼ਦ ਕੌਂਸਲਰ ਚੰਡੀਗੜ੍ਹ ਦੀਆਂ ਹਨੇਰੀਆਂ ਗਲੀਆਂ ਨੂੰ ਰੋਸ਼ਨ ਕਰਨ ਲਈ ਸਾਰੇ ਇਕ ਨਾਲ ਨਜ਼ਰ ਆਏ। ਵਿਸ਼ੇਸ਼ਕਰ ਅੱਜ ਦੀ ਇਕੱਤਰਤਾ ਕੌਂਸਲਰਾਂ ਦੁਆਰਾ ਪੁਛੇ ਸਵਾਲਾਂ ਦੇ ਜਵਾਬਾਂ ਦੇ ਨਾ ਰਹੀ। ਇਸ ਮੁਕਾਬਲੇ ਏਜੰਡੇ ਖਿਸਕ ਕੇ ਦੂਸਰੇ ਪਾਏਦਾਨ ’ਤੇ ਚਲੇ ਗਏ। ਕੌਂਸਲਰਾਂ ਦੁਆਰਾ ਪੁਛੇ ਗਏ ਸਵਾਲਾਂ ਵਿਚ ਕੌਂਸਲਰ ਸੱਤ ਪ੍ਰਕਾਸ਼ ਅਗਰਵਾਲ ਦੁਆਰਾ ‘ਸੱਤ ਮਹੀਨਿਆਂ ਬਾਅਦ ਵੀ ਨਾ ਬਣਨ ਕਾਰਨ ਵਿਕਾਸ ਕਾਰਜ ਪ੍ਰਭਾਵਤ, ਡਾ. ਸਗੂਫ਼ਾ ਪ੍ਰਵੀਨ ਦੁਆਰਾ ਪਿਛਲੇ ਮਹੀਨੇ ਫ਼ੈਲੇ ਹੈਜੇ ਵਿਚ ਕਾਰਪੋਰੇਸ਼ਨ ਦੀ ਜ਼ੁੰਮੇਵਾਰੀ ਦੀ ਭੂਮਿਕਾ ਸਬੰਧੀ, ਸਤਿੰਦਰ ਸਿੰਘ ਵਲੋਂ ਸਟ੍ਰੀਟ ਲਾਈਟਾਂ ਅਤੇ ਟਿਊਬਵੈ¤ਲਾਂ ਸਬੰਧੀ, ਡਾ. ਅਮ੍ਰਿਤਾ ਤਿਵਾੜੀ ਦੁਆਰਾ ਕਿਸੇ ਵੀ ਪ੍ਰਾਜੈਕਟ ਦੇ ਪੂਰੇ ਹੋਣ ਦੀ ਪਾਰਦਰਸ਼ੀ ਗੁਣਵੱਤਾ ਸਬੰਧੀ, ਇੰਜਾੀਨੀਅਰ ਬੰਗਾ ਵਲੋਂ ਲਿਫ਼ਟ ਸਬੰਧੀ ਹੋਈਆਂ ਤਕਨੀਕੀ ਬੇਨਿਯਮੀਆਂ ਸਬੰਧੀ, ਸੋਰਭ ਜੋਸ਼ੀ ਵਲੋਂ ਕਾਰਪੋਰੇਸ਼ਨ ਦੇ ਕਰਮਚਾਰੀਆਂ ਦੀਆਂ ਪਦ ਉਨਤੀਆਂ ਸਬੰਧੀ ¦ਬੀ ਚਰਚਾ ’ਚੋਂ ਚੰਡੀਗੜ੍ਹ ਦੀਆਂ ਵੀ-5 ਅਤੇ ਵੀ-6 ਦੀਆਂ ਗਲੀਆਂ ਵਿਚ ਲਾਈਟਾਂ ਦੀ ਮੰਦੀ ਹਾਲਤ ਕਾਰਨ ਹੋ ਰਹੀਆਂ ਅਣਸੁਖਾਵੀਆਂ ਘਟਨਾਵਾਂ ਅਤੇ ਕਾਰਪੋਰੇਸ਼ਨ ਵਲੋਂ ਪ੍ਰਤੀ ਮਹੀਨਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਨ੍ਹਾਂ ਦੀ ਸਾਂਭ ਸੰਭਾਲ ਅਤੇ ਬਿਜਲੀ ਦੇ ਬਿਲ ਵਜੋਂ ਦਿਤੇ ਜਾ ਰਹੇ ਲੱਖਾਂ ਰੁਪਏ ਬਦਲੇ ਮਿਲ ਰਹੀਆਂ ਬੇਹਾਲ ਸੇਵਾਵਾਂ ਪ੍ਰਤੀ ਹਾਕਮ, ਵਿਰੋਧੀ ਧਿਰ ਅਤੇ ਨਾਮਜ਼ਦ ਕੌਂਸਲਰ ਇਕ ਨਾਲ ਦਿਖੇ। ਮੌਜੂਦਾ ਅਫ਼ਸਰਾਂ ਵਲੋਂ ਦਿਤੇ ਜਵਾਬਾਂ ਨੂੰ ਉਨ੍ਹਾਂ ਸਿਰਫ਼ ਹਾਊਸ ਵਿਚ ਹਾਜ਼ਰ ਜਵਾਬੀ ਕਹਿ ਕੇ ਨਕਾਰਦਿਆਂ ਮੰਗ ਕੀਤੀ ਕਿ ਜੇਕਰ ਪ੍ਰਸ਼ਾਸਨ ਲੱਖਾਂ ਦੇ ਇਵਜ਼ ਬਦਲੇ ਅਜਿਹੀਆਂ ਸੇਵਾਵਾਂ ਦੇ ਰਿਹਾ ਹੈ ਤਾਂ ਪਹਿਲਾਂ ਦੀ ਤਰ੍ਹਾਂ ਬਿਜਲੀ ਸਬੰਧੀ ਸਾਰਾ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਨੂੰ ਵਾਪਸ ਰੱਖਣ ਲਈ ਲਿਖਿਆ ਜਾਵੇ ਜਾਂ ਕੋਈ ਸਾਂਝੀ ਕਮੇਟੀ ਦਾਗਠਨ ਕੀਤਾ ਜਾਵੇ ਜੋ ਇਨ੍ਹਾਂ ਸੇਵਾਵਾਂ ਦੀ ਪੁਖ਼ਤਤਾ ਬਾਰੇ ਨਜ਼ਰ ਰਖਦਿਆਂ ਸਿਰਫ਼ ਪੋਸ਼ ਸੈਕਟਰਾਂ ਤੋਂ ਇਲਾਵਾ ਹੋਰ 80 ਫ਼ੀ ਸਦੀ ਚੰਡੀਗੜ੍ਹ ਦੀਆਂ ਸਟ੍ਰੀਟ ਲਾਈਟਾਂ ਦੀਆਂ ਸੇਵਾਵਾਂ ਬਰਾਬਰ ਮੁਹੱਈਆ ਕਰਵਾਉਣ ਵਿਚ ਜ਼ੁੰਮੇਵਾਰੀ ਨਿਭਾਵੇ।
ਟਿਊਬਵੈ¤ਲਾਂ ’ਤੇ ਲੇਬਰ ਸਬੰਧੀ ਸਵਾਲ ਕਾਫ਼ੀ ਚਰਚਾ ਤੋਂ ਬਾਅਦ ਕੋਈ ਸਿੱਟਾ ਨਹੀਂ ਨਿਕਲਿਆ। ਸਗੂਫ਼ਾ ਪ੍ਰਵੀਨ ਵਲੋਂ ਬੀਤੇ ਦਿਨੀਂ ਫ਼ੈਲੇ ਹੈਜੇ ਕਾਰਨ ਹੋਈਆਂ ਲਗਾਤਾਰ ਮੌਤਾਂ ਸਬੰਧੀ ਪੁਛੇ ਸਵਾਲਾਂ ’ਤੇ ਕਾਰਪੋਰੇਸ਼ਨ ਵਲੋਂ ਦਿਤੀ ਅਧੂਰੀ ਜਾਣਕਾਰੀ ’ਤੇ ਕਾਫ਼ੀ ਚਰਚਾ ਤੋਂ ਬਾਅਦ ਰਹਿੰਦੀ ਅਧੂਰੀ ਜਾਣਕਾਰੀ ‘ਫ਼ੇਲ੍ਹ ਹੋਏ ਪਾਣੀ ਦੇ 7 ਸੈਪਲਾਂ ਦੀ ਸੂਚੀ ਸਬੰਧਤ ਅਧਿਕਾਰੀਆਂ ਨੇ ਮੌਕੇ ’ਤੇ ਸੌਂਪੀ, ਇਹ ਕਹਿ ਕੇ ਇਹ ਗੁਪਤ ਦਸਤਾਵੇਜ਼ ਸਨ। ਸਗੂਫ਼ਾ ਵਲੋਂ ਕੀਤੇ ਕਈ ਸਵਾਲਾਂ ਦੇ ਜਵਾਬਾਂ ਤੋਂ ਮੌਜੂਦਾ ਅਫ਼ਸਰ ਕੰਨੀ ਕਤਰਾਉੁਂਦੇ ਨਜ਼ਰ ਆਏ।
ਡਾ. ਅਮਿਤਾ ਤਿਵਾੜੀ ਵਲੋਂ ਤਕਰੀਬਨ ਹਰ ਇਕ ਪ੍ਰਾਜੈਕਟ ਦੀ ਗੁਣਵੱਤਾ ਦੀ ਪ੍ਰਮਾਣਤਾ ਸਬੰਧੀ ਕਿਸੇ ਸਬੰਧਤ ਅਧਿਕਾਰੀ ਦੀ ਤੈਅ ਕਰਦੇ ਪਾਰਦਰਸ਼ਤਾ ਅਮਲ ਵਿਚ ਲਿਆਉਣ ਦੀ ਮੰਗ ’ਤੇ ਵਿਰੋਧੀ ਧਿਰ ਵੀ ਸਹਿਮਤ ਨਜ਼ਰ ਆਈ ਪਰ ਮੌਜੂਦਾ ਅਧਿਕਾਰੀਆਂ ਵਲਔੀ ਕਾਨੂੰਨੀ ਮੈਨੂਅਲ ਦੀ ਦੁਹਾਈ ਦੇ ਕੇ ਅਪਣੀਆਂ ਸ਼ਕਤੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੌਸਲਰ ਸੁਭਾਸ਼ ਚਾਵਲਾ ਨੇ ਉ¤ਤਰ ਵਿਚ ਕਿਹਾ ਕਿ ਮੈਨੁਅਲ ਨਵੇਂ ਵੀ ਬਣਾਏ ਜਾ ਸਕਦੇ ਹਨ ਜਿਸ ਮੈਨੂਅਲ ਦੀ ਅਧਿਕਾਰੀ ਆੜ ਵਿਚ ਸ਼ਕਤੀਆਂ ਦਰਸਾ ਰਹੇ ਹਨ, ਉਸ ਐਕਟ ਨੂੰ ਚੰਡੀਗੜ੍ਹ ਕਾਰਪੋਰੇਸ਼ਨ ਕਿੰਨਾ ਅਪਨਾਉਂਦੀ ਹੈ ਜਦਕਿ ਪੰਜਾਬ ਕਾਰਪੋਰੇਸ਼ਨ ਵਿਚ ਕੌਂਸਲਰ ਦੇ ਹਸਤਾਖ਼ਰਾਂ ’ਤੇ ਚੈਕਿੰਗ ਬਿਨਾਂ ਕੋਈ ਬਿਲ ਪਾਸ ਨਹੀਂ ਹੁੰਦਾ। ਇਸ ’ਤੇ ਕਮਿਸ਼ਨਰ ਕਾਰਪੋਰੇਸ਼ਨ ਤਕ ਲਾਜਵਾਬ ਨਜ਼ਰ ਆਏ। ਫਿਰ ਅਗਲੀ ਇਕੱਤਰਤਾ ਤਕ ਲਵਾਂ ਮੈਨੂਅਲ ਵਿਚਾਰਨ ਲਈ ਸਹਿਮਤੀ ਬਣੀ।
ਕਾਰਪੋਰੇਸ਼ਨ ਵਿਚ ਠੇਕਾ ਅਧਾਰਤ ¦ਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਵੱਖ-ਵੱਖ ਕਰਮਚਾਰੀਆਂ ਦੀਆਂ ਪਦਉਨੱਤੀਆਂ ਸਬੰਧੀ ¦ਬੀ ਬਹਿਸ਼ ਹੋਈ। ਉਪਰੰਤ ਪ੍ਰਸ਼ਾਸਨ ਤੇ ਉਮਰ ਹੱਦ ਵਧਾਏ ਜਾਣ ਲਈ ਨਵਾਂ ਪ੍ਰਸਤਾਵ ਭੇਜੇ ਜਾਣ ਲਈ ਸਹਿਮਤੀ ਬਣੀ ਤਾਂ ਜੋ ਪਹਿਲਾਂ ਕੰਮ ਕਰਦੇ ਮੁਲਾਜ਼ਮਾਂ ਨੂੰ ਇਥੇ ਕੰਮ ਪਹਿਲ ਦੇ ਅਧਾਰ ’ਤੇ ਮਿਲ ਸਕੇ। ਇਸ ਤੋਂ ਬਾਅਦ ਇਕ ਤੋਂ ਬਾਅਦ ਇਕ ਏਜੰਡਿਆਂ ਦੀ ਵਾਰੀ ਆਈ। 10 ਮੁੱਖ ਏਜੰਡੇ, 5 ਸਪਲੀਮੈਂਟਰੀ ਅਤੇ 2 ਟੇਬਲ ਏਜੰਡਿਆਂ ’ਤੇ ਬਹਿਸ਼ ਸ਼ੁਰੂ ਹੋਈ। ਜ਼ਿਕਰਯੋਗ ਹੈ ਕਿ ਸਪਲੀਮੈਂਟਰੀ ਏਜੰਡੇ ’ਚੋਂ ਸੈਕਟਰ-26 ਦੇ ਸੇਕਟਰਡ ਹਾਰਟ ਸਕੂਲ ਦੀ ਜਾਇਦਾਦ ਕਰ ਦੀ ਛੋਟ ਸਬੰਧੀ ਏਜੰਡਾ ਵਾਪਸ ਲੈ ਲਿਆ ਗਿਆ ਸੀ। ਖ਼ਬਰ ਲਿਖੇ ਜਾਣ ਤਕ ਸਪਲੀਮੈਂਟਰੀ ਏਜੰਡਾ ਨੰਬਰ 6 ’ਤੇ ਬਹਿਸ਼ ਚਲ ਰਹੀ ਸੀ। ਇਸੇ ਏਜੰਡੇ ਸਬੰਧੀ ਅੱਜ ਮੌਲੀਜਾਗਰਾਂ ਦੇ ਵਾਸੀ ਅਪਣੇ ਸਾਬਕਾ ਕੌਸਲਰ ਸ੍ਰੀ ਅਨਿਲ ਦੂਬੇ ਅਤੇ ਹੋਰ ਭਾਜਪਾ ਨੇਤਾਵਾਂ ਦੀ ਅਗਵਾਈ ਹੇਠ ਕਾਂਗਰਸ ਕੌਂਸਲਰਾਂ ਵਲੋਂ ਥੜਾ ਮਾਰਕੀਟ ਦੇ 137 ਥੜਿਆਂ ਪ੍ਰਤੀ ਬਣ ਰਹੇ ਰੁਜ਼ਗਾਰ ਨੂੰ ਰਦ ਕਰਨ ਲਈ ਲਿਆਂਦੇ ਗਏ ਏਜੰਡੇ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਲਈ ਕਾਰਪੋਰੇਸ਼ਨ ਦਫ਼ਤਰ ਅੱਗੇ ਜਮ੍ਹਾ ਰਹੇ। ਇਸ ਦੇ ਮੱਦੇਨਜ਼ਰ ਪਹਿਲਾ ਹੀ ਕਾਰਪੋਰੇਸ਼ਨ ਅਧਿਕਾਰੀਆਂ ਨੇ ਪੁਲਿਸ ਸੁਰੱਖਿਆ ਬਲ ਤੈਨਾਤ ਕਰਵਾ ਰਖੇ ਸਨ। ਲੱਖਾਂ ਦੇ ਏਜੰਡੇ ਮਾਮੂਲੀ ਚਰਚਾ ਬਾਅਦ ਪਾਸ ਕੀਤੇ ਗਏ। ਇਹ ਇਕੱਤਰਤਾ ਰਾਤ ਕਾਫੀ² ਸਮੇਂ ਤਕ ਚਲਦੀ ਰਹੀ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.