ਖੇਡ ਖਬਰਾਂ
 

ਸ਼ੱਕੀ ਗੇਂਦਬਾਜ਼ੀ ਐਕਸ਼ਨ ਨੂੰ ਫੜੇਗੀ ਤਕਨੀਕ


ਦੁਬਈ, 28 ਅਗੱਸਤ: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਸ਼ੱਕੀ ਗੇਂਦਬਾਜ਼ੀ ਐਕਸ਼ਨ ਨੂੰ ਫੜਨ ਦੀ ਤਕਨੀਕ ਵਿਕਸਿਤ ਕਰਨ ਲਈ ਆਸਟਰੇਲੀਆ ਦੇ ਸਪੋਰਟਸ ਇੰਜੀਨਿਅਰਿੰਗ ਸੰਸਥਾਨ ਦੇ ਸੰਪਰਕ ਵਿਚ ਹੈ।  ਆਈ.ਸੀ.ਸੀ. ਹੁਣ ਤਕ ਬਾਇਉਮੈਕੇਨਿਕ ਲੈਬਾਰਟਰੀ ਵਿਚ ਟੈਸਟ ਰਾਹੀਂ ਗੇਂਦਬਾਜੀ ਐਕਸ਼ਨ ਨੂੰ ਪਰਖਦਾ ਰਿਹਾ ਹੈ।  ਆਈ.ਸੀ.ਸੀ.ਇਸ ਸਮੇਂ ਮਾਹਿਰਾਂ ਨਾਲ ਅਜਿਹੀ ਪ੍ਰਕਿਰਿਆ ਤਿਆਰ ਕਰਨ ਲਈ ਕੰਮ ਕਰ ਰਿਹਾ ਹੈ, ਜਿਸ ਨਾਲ ਮੈਚ ਦੌਰਾਨ ਗੇਂਦਬਾਜ਼ੀ ਐਕਸ਼ਨ ਨੂੰ ਮਿਣਿਆ ਜਾ ਸਕੇ। ਇਸ ਨੂੰ ਈਮਸ਼ੀਅਲ ਸੈਂਸਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਅਤੇ ਇਸ ਦੀ ਵਰਤੋਂ ਆਇਪੈਡ, ਮੋਬਾਈਲ ਫ਼ੋਨ ਅਤੇ ਕਾਰ ਕਰੈਸ਼ ਇੰਪੈਕਟ ਡਿਟੈਕਸ਼ਨ ਸਿਸਟਮ ਵਿਚ ਕੀਤੀ ਜਾਂਦੀ ਹੈ। ਆਈ.ਸੀ.ਸੀ.  ਅਨੁਸਾਰ ਇਸ ਤਕਨੀਕ ਨੂੰ ਤਿਆਰ ਕਰਦੇ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇਗਾ ਕਿ ਮੈਚ ਦੌਰਾਨ ਗੇਂਦਬਾਜ਼ ਇਸ ਨੂੰ ਅਪਣੇ ਹੱਥ ਉ¤ਤੇ ਪਹਿਨ ਸਕੇ ਅਤੇ ਥਰੋਅ ਕਰਦੇ ਸਮੇਂ ਇਹ ਉਸ ਵਿਚ ਰੁਕਾਵਟ ਨਾ ਬਣੇ। ਫ਼ਿਲਹਾਲ ਸ਼ੱਕੀ ਐਕਸ਼ਨ ਦੀ ਸ਼ਿਕਾਇਤ ਆਉਣ’ਤੇ ਗੇਂਦਬਾਜ਼ਾਂ ਨੂੰ ਆਈ.ਸੀ.ਸੀ. ਦੀ ਬਾਇਉਮੈਕੇਨਿਕ ਲੈਬਾਰਟਰੀ ਵਿਚ ਟੈਸਟ ਵਿਚੋਂ ¦ਘਣਾ ਪੈਂਦਾ ਹੈ। ਇਸ ਬਾਰੇ ਆਈ.ਸੀ.ਸੀ. ਦੇ ਮੁੱਖ ਕਾਰਜਕਾਰੀ ਡੇਵ ਰਿਚਰਡਸਨ ਨੇ ਦੱਸਿਆ ਕਿ ਅਸੀ ਕ੍ਰਿਕਟ ਮੈਚਾਂ ਵਿਚ ਇਸ ਤਕਨੀਕ ਨੂੰ ਲਾਗੂ ਕਰਨ ਨੂੰ ਉਤਸੁਕ ਹਾਂ। ਉਮੀਦ ਹੈ ਕਿ ਇਸ ਨਾਲ ਗੇਂਦਬਾਜ਼ਾਂ ਨੂੰ ਠੀਕ ਐਕਸ਼ਨ ਨਾਲ ਗੇਂਦਬਾਜ਼²ੀ ਕਰਨ ਵਿਚ ਸਹਾਇਤਾ ਮਿਲੇਗੀ।              (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.