ਇੰਫ਼ਾਲ, 28 ਅਗੱਸਤ: ਉਲੰਪਿਕ ਵਿਚ ਕਾਂਸੀ ਦਾ ਤਮਗ਼ਾ ਜੇਤੂ ਮਹਿਲਾ ਮੁੱਕੇਬਾਜ਼ ਐਮ.ਸੀ.ਮੈਰੀਕਾਮ ਦੇ ਨਾਮ ’ਤੇ ਮਨੀਪੁਰ ਦੇ ਚੂੜਾਚਾਂਦਪੁਰ ਜ਼ਿਲ੍ਹੇ ਵਿਚ ਇਕ ਸੜਕ ਦਾ ਨਾਮ ਰ¤ਖਿਆ ਗਿਆ ਹੈ। ਚੂੜਾਚਾਂਦਪੁਰ ਜ਼ਿਲ੍ਹੇ ਵਿਚ ਮੈਰੀਕਾਮ ਦੇ ਸਨਮਾਨ ਵਿਚ ਕਰਵਾਏ ਇਕ ਸਮਾਗਮ ’ਚ ਮਨੀਪੁਰ ਦੇ ਸਿਹਤ ਮੰਤਰੀ ਟੀ. ਫੁੰਗਜਾਥਾਂਗ ਨੇ ਕਿਹਾ ਕਿ ਸਰਕਾਰ ਨੇ ਚੂੜਾਚਾਂਦਪੁਰ ਕਸਬੇ ਨੂੰ ਡੀ.ਸੀ. ਦਫ਼ਤਰ ਨਾਲ ਜੋੜਨ ਵਾਲੀ ਸੜਕ ਦਾ ਨਾਮ ‘ਮੈਰੀਕਾਮ ਰਿੰਗ ਰੋਡ’ ਰੱਖਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਚੂੜਾਚਾਂਦਪੁਰ ਮੈਦਾਨ ਉ¤ਤੇ ਮੈਰੀਕਾਮ ਦੇ ਨਾਮ ਵਲੋਂ ਇਕ ਦੀਰਘਾ ਬਣਾਉਣ ਲਈ ਜ਼ਿਲ੍ਹਾ ਪੇਂਡੂ ਵਿਕਾਸ ਏਜੰਸੀ ਨੂੰ 10 ਲੱਖ ਰੁਪਏ ਦੇਵੇਗੀ। ਮੈਰੀਕਾਮ ਇਸ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਹਾਲਾਂਕਿ ਉਹ ਇੰਫ਼ਾਲ ਦੇ ਲਾਂਗੋਲ ਸਥਿਤ ਅਪਣੇ ਘਰ ਵਿਚ ਰਹਿੰਦੀ ਹੈ। ਇਸੇ ਦੌਰਾਨ ਮੈਰੀਕਾਮ ਦੇ ਸਨਮਾਨ ਸਮਾਰੋਹ ਵਿਚ ਭਾਗ ਲੈਣ ਵਾਲੇ 64 ਸਾਲ ਦੇ ਡੋਂਗਜਾਪਾਓ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਸੁਰੱਖਿਆ ਲਈ ਤੈਨਾਤ ਇਕ ਪੁਲਿਸ ਕਾਂਸਟੇਬਲ ਦੀ ਰਾਈਫ਼ਲ ਵਿਚੋਂ ਗ਼ਲਤੀ ਨਾਲ ਗੋਲੀ ਚ¤ਲ ਗਈ। ਕਾਂਸਟੇਬਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। (ਏਜੰਸੀ)