ਰਾਸ਼ਟਰੀ ਖਬਰਾਂ
 

ਦਿੱਲੀ ਸਰਕਾਰ ਵਿਚ ਫੇਰਬਦਲ, ਵਾਲੀਆ ਨੂੰ ਝਟਕਾ, ਲਵਲੀ ਨੂੰ ਤਰੱਕੀ

 

ਨਵੀਂ ਦਿੱਲੀ, 28 ਅਗੱਸਤ (ਅਮਨਦੀਪ ਸਿੰਘ²) : ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਲਗਭਗ ਇਕ ਸਾਲ ਬਾਅਦ ਫਿਰ ਤੋਂ ਅਪਣੇ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕਰ ਦਿਤਾ। 917 ਕਾਲੋਨੀਆਂ ਨੂੰ ਮਨਜ਼ੂਰੀ ਦਾ ਕੰਮ ਅੰਜ਼ਾਮ ਦੇਂਦਿਆਂ ਹੀ ਡਾ. ਅਸ਼ੋਕ ਵਾਲੀਆ ਤੋਂ ਸ਼ਹਿਰੀ ਵਿਕਾਸ ਮੰਤਰਾਲਾ ਖੋਹ ਲਿਆ ਗਿਆ। ਹੁਣ ਇਹ ਵਿਭਾਗ ਅਰਵਿੰਦਰ ਸਿੰਘ ਲਵਲੀ ਸੰਭਾਲਣਗੇ। ਲਵਲੀ ਤੋਂ ਸਿਖਿਆ ਅਤੇ ਟ੍ਰਾਂਸਪੋਰਟ ਮਹਿਕਮਾ ਲੈ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਡਾ. ਵਾਲੀਆ ਤੋਂ ਸ੍ਰੀਮਤੀ ਦੀਕਸ਼ਿਤ ਪਿਛਲੇ ਕੁੱਝ ਅਰਸੇ ਤੋਂ ਨਾਰਾਜ਼ ਚੱਲ ਰਹੇ ਹਨ। ਜਦੋਂ ਉਹ ਵਿੱਤ ਮੰਤਰੀ ਸਨ, ਉਦੋਂ ਕਾਮਨਵੈਲਥ ਗੇਮਜ਼ ਪ੍ਰਾਜੈਕਟ ਨੂੰ ਕਲੀਅਰ ਕਰਨ ਵਿਚ ਦੇਰੀ ਕਾਰਨ ਉਨ੍ਹਾਂ ਤੋਂ ਇਹ ਵਿਭਾਗ ਲੈ ਕੇ ਮੁੱਖ ਮੰਤਰੀ ਨੇ ਅਪਣੇ ਕੋਲ ਰੱਖ ਲਿਆ। ਹੁਣ ਕਾਲੋਨੀਆਂ ਦੀ ਮਨਜ਼ੂਰੀ ਵਿਚ ਦੇਰੀ ਦਾ ਠੀਕਰਾ ਵੀ ਡਾ. ਵਾਲੀਆ ਸਿਰ ਭੰਨਦਿਆਂ ਉੁਨ੍ਹਾਂ ਤੋਂ ਇਹ ਵਿਭਾਗ ਲੈ ਲਿਆ ਗਿਆ। ਡਾ. ਵਾਲੀਆ ਨੂੰ ਸ਼ੀਲਾ ਦੀਕਸ਼ਿਤ ਸਰਕਾਰ ਵਿਚ ਕਦੇ ਨੰਬਰ ਦੋ ਦਾ ਦਰਜਾ ਮਿਲਿਆ ਹੋਇਆ ਸੀ ਪਰ ਹੁਣ ਉਨ੍ਹਾਂ ਕੋਲ ਸਿਰਫ਼ ਸਿਹਤ ਵਿਭਾਗ ਹੀ ਰਹਿ ਗਿਆ ਹੈ।
ਦੂਜੇ ਪਾਸੇ ਅਰਵਿੰਦਰ ਲਵਲੀ ਨੂੰ ਹੁਣ ਸ਼ਹਿਰੀ ਵਿਭਾਗ ਦੇ ਨਾਲ ਨਾਲ ਰੈਵੇਨੀਊ ਵਿਭਾਗ ਵੀ ਦੇ ਦਿਤਾ ਗਿਆ ਹੈ। ਇਹ ਵਿਭਾਗ ਵੀ ਡਾ. ਵਾਲੀਆ ਦੇ ਕੋਲ ਹੀ ਸੀ। ਲਵਲੀ ਤੋਂ ਸਿਖਿਆ ਅਤੇ ਟ੍ਰਾਂਸਪੋਰਟ ਮਹਿਕਮਾ ਲੈ ਕੇ ਇਹ ਦੋਵੇਂ ਵਿਪਾਗ ਕਿਰਨ ਵਾਲੀਆ ਅਤੇ ਰਮਾਕਾਂਤ ਗੋਸਵਾਮੀ ਨੂੰ ਦੇ ਦਿਤੇ ਗਏ ਹਨ। ਇਨ੍ਹਾਂ ਦੋਹਾਂ ਮੰਤਰੀਆਂ ਦੀ ਸ਼ਿਕਾਇਤ ਸੀ ਕਿ ਉੁਨ੍ਹਾਂ ਕੋਲ ਕੋਈ ਕੰਮ ਹੀ ਨਹੀਂ ਹੈ। ਰਮਾਕਾਂਤ ਗੋਸਵਾਮੀ ਤੋਂ ਉਦਯੋਗ ਵਿਭਾਗ ਲੈ ਕੇ ਹਾਰੂਨ ਯੂਸਫ਼ ਨੂੰ ਦੇ ਦਿਤਾ ਗਿਆ ਹੈ। ਛੇਵੇਂ ਮੰਤਰੀ ਰਾਜ ਕੁਮਾਰ ਚੌਹਾਨ ਦੇ ਵਿਭਾਗਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਦਿੱਲੀ ਕੈਬਨਿਟ ਵਿਚ ਇਹ ਆਖ਼ਰੀ ਬਦਲਾਅ ਮੰਨਿਆ ਜਾ ਰਿਹਾ ਹੈ। (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.