ਰਾਸ਼ਟਰੀ ਖਬਰਾਂ
 

ਭਾਜਪਾ ਨੂੰ ਤਕੜੇ ਹੋ ਕੇ ਟੱਕਰੋ, ਸੋਨੀਆ ਨੇ ਸੰਸਦ ਮੈਂਬਰਾਂ ’ਚ ਭਰਿਆ ਜੋਸ਼

 

 

ਨਵੀਂ ਦਿੱਲੀ, 28 ਅਗੱਸਤ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਭਾਜਪਾ ’ਤੇ ਰਾਜਸੀ ਕਾਰਨਾਂ ਕਰ ਕੇ ਸੰਸਦ ਨੂੰ ਬੰਦੀ ਬਣਾਏ ਜਾਣ ਅਤੇ ਬਲੈਕਮੇਲ ਕਰਨ ਦਾ ਦੋਸ਼ ਲਾਉਂਦੇ ਹੋਏ ਅੱਜ ਅਪਣੀ ਪਾਰਟੀ ਦੇ ਸਾਂਸਦਾਂ ਨੂੰ ਭਾਜਪਾ ਵਿਰੁਧ ਹਮਲਾਵਰ ਤਰੀਕੇ ਨਾਲ ਨਿਪਟਣ ਲਈ ਆਖਿਆ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਲੋਕ ਸਭਾ ’ਚ ਭਾਜਪਾ ਉ¤ਤੇ ਪਲਟਵਾਰ ਕਰਦਿਆਂ ਅਪਣੇ ਸੰਸਦ ਮੈਂਬਰਾਂ ਦੀ ਅਗਵਾਈ ਕੀਤੀ। ਸੋਨੀਆ ਗਾਂਧੀ ਨੇ ਕਾਂਗਰਸੀ ਮੈਂਬਰਾਂ ਨੂੰ ਅਪਣੀਆਂ ਥਾਵਾਂ ’ਤੇ ਖੜੋ ਕੇ ਨਾਹਰੇਬਾਜ਼ੀ ਕਰ ਰਹੇ ਭਾਜਪਾ ਮੈਂਬਰਾਂ ਦਾ ਮੁਕਾਬਲਾ ਕਰਨ ਲਈ ਆਖਿਆ। ਪਾਰਟੀ ਪ੍ਰਧਾਨ ਅੱਜ ਸਦਨ ਦੀ ਕਾਰਵਾਈ ਸ਼ੁਰੂ ਹੋਣ ਵੇਲੇ ਭਾਜਪਾ ਨਾਲ ਮੁਕਾਬਲੇ ਦੇ ਪੱਕੇ ਰੌਂਅ ਵਿਚ ਦਿਖ ਰਹੀ ਸੀ। ਇਥੋਂ ਤਕ ਕਿ ਪ੍ਰਸ਼ਨ ਕਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਰਾਸ਼ਟਰਵਾਦੀ ਕਾਂਗਰਸ ਦੇ ਮੁਖੀ ਸ਼ਰਦ ਪਵਾਰ, ਨੈਸ਼ਨਲ ਕਾਨਫ਼ਰੰਸ ਦੇ ਮੁਖੀ ਫ਼ਾਰੂਕ ਅਬਦੁੱਲਾ ਅਤੇ ਯੂ.ਪੀ.ਏ. ਗਠਜੋੜ ਦੇ ਹੋਰ ਭਾਈਵਾਲਾਂ ਦੇ ਮੈਂਬਰਾਂ ਨੂੰ ਇਸ਼ਾਰਿਆਂ-ਇਸ਼ਾਰਿਆਂ ’ਚ ਕੁੱਝ ਸਮਝਾਉਂਦੇ ਦੇਖੇ ਗਏ। ਉਸ ਤੋਂ ਬਾਅਦ ਉਹ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਦੀ ਸੀਟ ’ਤੇ ਗਏ ਅਤੇ ਉਨ੍ਹਾਂ ਨਾਲ ਬੈਠ ਕੇ ਕੁੱਝ ਦੇਰ ਗੱਲਬਾਤ ਕੀਤੀ। ਦੁਪਹਿਰ 12 ਵਜੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ਵੇਲੇ ਵੀ ਸੋਨੀਆ ਗਾਂਧੀ ਕਾਫ਼ੀ ਸਰਗਰਮ ਰਹੀ। ਜਿਉਂ ਹੀ ਭਾਜਪਾ ਮੈਂਬਰ ਸਪੀਕਰ ਦੇ ਆਸਣ ਦੇ ਸਾਹਮਣੇ ਆ ਕੇ ਕਾਂਗਰਸ ਵਿਰੁਧ ਨਾਹਰੇਬਾਜ਼ੀ ਕਰਨ ਲੱਗੇ ਤਾਂ ਸੋਨੀਆ ਗਾਂਧੀ ਨੇ ਕੇਂਦਰੀ ਮੰਤਰੀ ਅੰਬਿਕਾ ਸੋਨੀ ਨੂੰ ਖੜੇ ਹੋ ਕੇ ਉਨ੍ਹਾਂ ਦਾ ਜਵਾਬ ਦੇਣ ਲਈ ਕਿਹਾ। ਸੋਨੀਆ ਦਾ ਇਸ਼ਾਰਾ ਪਾ ਕੇ ਅੰਬਿਕਾ ਸੋਨੀ ਨੇ ਪੂਰੇ ਦਮ-ਖਮ ਨਾਲ ਬੋਲਣ ਦਾ ਯਤਨ ਕੀਤਾ ਪਰ ਹੰਗਾਮੇ ਕਾਰਨ ਉਨ੍ਹਾਂ ਦੀ ਕੋਈ ਗੱਲ ਸੁਣੀ ਨਾ ਜਾ ਸਕੀ। ਇਸ ’ਤੇ ਸੋਨੀਆ ਗਾਂਧੀ ਨੇ ਹੋਰ ਕਾਂਗਰਸੀ ਮੈਂਬਰਾਂ ਨੂੰ ਖੜੇ ਹੋ ਕੇ ਭਾਜਪਾ ਦਾ ਮੁਕਾਬਲਾ ਕਰਨ ਲਈ ਆਖਿਆ। ਇਕ ਮੌਕਾ ਅਜਿਹਾ ਵੀ ਆਇਆ ਜਦੋਂ ਕਾਂਗਰਸ ਅਤੇ ਭਾਜਪਾ ਮੈਂਬਰਾਂ ਵਿਚ ਕਾਫ਼ੀ ਤਿੱਖਾ ਤਕਰਾਰ ਅਤੇ ਬੋਲ-ਬੁਲਾਰਾ ਹੋਇਆ। ਸਦਨ ਵਿਚ ਰਾਸ਼ਟਰੀ ਜਨਤਾ ਦਲ ਦੇ ਲਾਲੂ ਪ੍ਰਸਾਦ ਅਤੇ ਸਪਾ ਦੇ ਸ਼ੈਲੇਂਦਰ ਕੁਮਾਰ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਸੋਮਵਾਰ ਨੂੰ ਸਦਨ ਵਿਚ ਦਿਤੇ ਗਏ ਬਿਆਨ ’ਤੇ ਚਰਚਾ ਕਰਨ ਲਈ ਕਿਹਾ ਪਰ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ। ਸਦਨ ਨੂੰ ਦੋ ਵਾਰ ਮੁਲਤਵੀ ਕਰਨ ਸਦਕਾ ਪ੍ਰਧਾਨ ਮੰਤਰੀ ਦੇ ਬਿਆਨ ’ਤੇ ਅੱਜ ਚਰਚਾ ਨਹੀਂ ਹੋ ਸਕੀ।       (ਏਜੰਸੀ)

 

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.