ਬਗ਼ਦਾਦ, 28 ਅਗੱਸਤ : ਇਰਾਕ ਵਿਚ ਅਤਿਵਾਦ ਦੇ ਮਾਮਲੇ ’ਚ 21 ਲੋਕਾਂ ਨੂੰ ਫਾਂਸੀ ਦਿਤੀ ਗਈ ਹੈ। ਇਨ੍ਹਾਂ ’ਚ ਤਿੰਨ ਔਰਤਾਂ ਵੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਇਕੋ ਦਿਨ ਫਾਂਸੀ ’ਤੇ ਚੜ੍ਹਾਇਆ ਗਿਆ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰਮੁੱਖ ਵਲੋਂ ਇਰਾਕ ਵਿਚ ਫਾਂਸੀ ਦੀ ਸਜ਼ਾ ’ਤੇ ਰੋਕ ਲਾਉਣ ਦੀ ਮੰਗ ਕੀਤੇ ਜਾਣ ਦੇ ਬਾਵਜੂਦ ਇੰਨੇ ਲੋਕਾਂ ਨੂੰ ਫਾਂਸੀ ਦਿਤੀ ਗਈ ਹੈ। ਨਿਆਂ ਵਿਭਾਗ ਦੇ ਇਕ ਅਧਿਕਾਰੀ ਹੈਦਰ ਅਲੀ ਸਾਦੀ ਨੇ ਕਿਹਾ, ‘‘ਅਤਿਵਾਦ ਦੇ ਮਾਮਲੇ ’ਚ ਨਿਆਂ ਮੰਤਰਾਲੇ ਨੇ ਤਿੰਨ ਔਰਤਾਂ ਸਮੇਤ 21 ਲੋਕਾਂ ਨੂੰ ਫਾਂਸੀ ਦਿਤੀ ਹੈ।’’ (ਏਜੰਸੀ)