ਹਰਿਆਣਾ ਖਬਰਾਂ
 

ਰੈਲੀ ਸਬੰਧੀ ਵਰਕਰਾਂ ਵਲੋਂ ਜਨਸੰਪਰਕ ਮੁਹਿੰਮ

 

ਅਸੰਧ, 28 ਅਗੱਸਤ (ਗੁਰਨਾਮ ਸਿੰਘ) : ਪੰਜ ਸਿਤੰਬਰ ਨੂੰ ਹੋਣ ਵਾਲੀ ਪਰਵਰਤਨ ਰੈਲੀ ਨੂੰ ਸਫ਼ਲ ਬਣਾਉਣ ਦੀ ਕੜੀ ਵਿਚ ਇਨੈਲੋ ਵਰਕਰ ਪਿੰਡ- ਪਿੰਡ ਦਾ ਦੌਰਾ ਕਰ ਲੋਕਾਂ ਨੂੰ ਰੈਲੀ ਵਿਚ ਪੁ¤ਜਣ ਦਾ ਸੱਦਾ ਦੇ ਰਹੇ ਹਨ। ਜ਼ਿਲ੍ਹਾ ਪ੍ਰਧਾਨ ਰਾਣਾ ਯਸ਼ਵੀਰ ਕੁ¤ਕੁ ਅਤੇ ਹਲਕਾ ਪ੍ਰਧਾਨ ਬਲਜੀਤ ਟੂਰਣ ਦੀ ਅਗਵਾਈ ਵਿਚ ਕਰਮਚਾਰੀਆਂ ਨੇ ਇਕ ਦਰਜਨ ਤੋਂ  ਜ਼ਿਆਦਾ ਪਿੰਡਾਂ ਦਾ ਦੌਰਾ ਕੀਤਾ। ਨੁ¤ਕੜ ਸਭਾਵਾਂ ਅਤੇ ਡੋਰ- ਟੂ-ਡੋਰ ਜਨਸੰਪਰਕ ਮੁਹਿੰਮ ਚਲਾ ਕੇ ਰੈਲੀ ਵਿਚ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿਚ ਪੁ¤ਜਣ ਦੀ ਅਪੀਲ ਕੀਤੀ। ਕਬੂਲਪੁਰ ਖੇੜਾ, ਠਰੀ, ਜਭਾਲਾ, ਜੈਸਿੰਘਪੁਰਾ, ਰੰਗਰੂਟੀਖੇੜਾ, ਖਾਂਡਾ ਉਖੇੜੀ, ਝੀਂਡਾ, ਰ¤ਤਕ, ਲਲੈਣ, ਰਾਹਾੜਾ, ਬਿਲੌਨਾ, ਬ¤ਸੀ, ਖੇੜੀਸ਼ਰਫਅਲੀ ਅਤੇ ਅਸੰਧ ਨਗਰ  ਦੇ ਵ¤ਖ ਵੱਖ ਵਾਰਡਾਂ ਦਾ ਦੌਰਾ ਕਰ ਇਨੈਲੋ ਅਹੁਦੇਦਾਰਾਂ ਨੇ ਦਾਅਵਾ ਕੀਤਾ ਕਿ ਰੈਲੀ ਨੂੰ ਲੈ ਕੇ ਵਰਕਰਾਂ ਅਤੇ ਇਨੈਲੋ ਸਮਰਥਕਾਂ ਵਿਚ ਭਾਰੀ ਉਤਸ਼ਾਹ ਹੈ। ਉਨ੍ਹਾਂ ਨੇ ਕਿਹਾ ਕਿ ਰੈਲੀ ਨੂੰ ਕਾਮਯਾਬ ਬਣਾਉਣ ਲਈ ਪਾਰਟੀ ਅਹੁਦੇਦਾਰ ਅਤੇ ਕਰਮਚਾਰੀ ਕੜੀ ਮਿਹਨਤ ਕਰ ਰਹੇ ਹਨ ਅਤੇ ਅਸੰਧ ਵਿਚ ਹੋਣ ਵਾਲੀ ਰੈਲੀ ਰੀਕਾਰਡ ਤੋੜ ਹੋਵੇਗੀ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.