ਸਿਰਸਾ, 28 ਅਗੱਸਤ (ਉਤਮ ਸਿੰਘ) : ਸਿਰਸਾ ਲੋਕ ਸਭਾ ਖੇਤਰ ਦੇ ਯੂਥ ਕਾਂਗਰਸ ਮੈਬਰਾਂ ਦੀ ਸਕੂਟਨੀ ਲਈ ਚੋਣ ਅਧਿਕਾਰੀ ਵੀਰੇਂਦਰ ਕੁਮਾਰ ਪੂਰੇ ਸੰਸਦੀਖੇਤਰ ਵਿਚ ਪਹੁੰਚ ਰਹੇ ਹਨ। ਅ¤ਜ ਸਥਾਨਕ ਕਾਂਗਰਸ ਭਵਨ ਵਿਚ ਸਿਰਸਾ ਖੇਤਰ ਦੇ ਵ¤ਖ ਵੱਖ ਕਸਬਿਆਂ ਵਿਚ ਪੁ¤ਜਣ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਚੋਣ ਅਧਿਕਾਰੀ ਵੀਰੇਂਦਰ ਕੁਮਾਰ ਨੇ ਦਸਿਆ ਕਿ ਮੈਂਬਰਸ਼ਿਪ ਮੁਹਿੰਮ ਦੇ ਬਾਅਦ ਹੁਣ 2 ਸਿਤੰਬਰ ਤ¤ਕ ਸਕੂਟਨੀ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਦਸਿਆ ਕਿ ਹੁਣ ਤ¤ਕ 63875 ਨੌਜਵਾਨਾਂ ਨੇ ਕਾਂਗਰਸ ਦੀ ਮੈਂਬਰਸ਼ਿਪ ਹਾਸਲ ਕਰਨ ਲਈ ਫ਼ਾਰਮ ਭਰੇ ਸਨ ਜਿਨ੍ਹਾਂ ਵਿਚੋਂ 4353 ਮਂੈਬਰਾਂ ਦੇ ਫ਼ਾਰਮ ਸਹੀ ਨਹੀਂ ਪਾਏ ਗਏ ਹਨ ਜਾਂ ਉਨ੍ਹਾਂ ਵਿਚ ਕਈ ਪ੍ਰਕਾਰ ਦੀਆਂ ਕਮੀਆਂ ਹਨ । ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਪੂਰੇ ਸੰਸਦੀ ਖੇਤਰ ਵਿਚ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ।
ਚੋਣ ਅਧਿਕਾਰੀ ਨੇ ਦਸਿਆ ਕਿ ਇਸ ਕੜੀ ਵਿਚ 29 ਅਗੱਸਤ ਨੂੰ ਕਾਲਾਂਵਾਲੀ, ਡਬਵਾਲੀ, ਐਲਨਾਬਾਦ, ਰਾਨੀਆਂ, 30 ਅਗੱਸਤ ਨੂੰ ਨਰਵਾਨਾ, ਟੋਹਾਨਾ ਅਤੇ 31 ਅਗੱਸਤ ਨੂੰ ਰਤੀਆ ਅਤੇ ਫਤੇਹਾਬਾਦ ਦੇ ਨਵੇਂ ਮੈਬਰਾਂ ਦੀ ਸਕੂਟਨੀ ਹੋਵੇਗੀ। ਇਸ ਪ੍ਰਕਾਰ ਇਕ ਸਿਤੰਬਰ ਨੂੰ ਸਿਰਸਾ ਵਿਚ ਸਕੂਟਨੀ ਕਾਂਗਰਸ ਭਵਨ ਵਿਚ ਹੋਵੇਗੀ।
ਚੋਣ ਅਧਿਕਾਰੀ ਨੇ ਕਿਹਾ ਕਿ ਸਕੂਟਨੀ ਲਈ ਆਉਣ ਵਾਲੇ ਸਾਰੇ ਮੈਂਬਰ ਅਪਣੇ ਪਹਿਚਾਣ ਪ¤ਤਰ, ਰਾਸ਼ਨ ਕਾਰਡ, ਫੋਟੋ, ਬਾਰ ਕੋਡ ਨਾਲ ਲੈ ਕੇ ਆਉਣ।