ਚੰਡੀਗੜ੍ਹ, 28 ਅਗੱਸਤ (ਆਰ.ਐਸ. ਲਿਬਰੇਟ) : ਸੀ.ਟੀ.ਯੂ. ਮੁਲਾਜ਼ਮ ਯੂਨੀਅਨ ਵਲੋਂ ਨਿਰਦੇਸ਼ਕ ਟਰਾਂਸਪੋਰਟ ਦਫ਼ਤਰ ਵਿਖੇ ਗੇਟ ਰੈਲੀ ਕੀਤੀ ਗਈ। ਜਨਰਲ ਮੈਨੇਜਰ ਐਸ.ਸੀ. ਪਰਮਾਰ ਦੇ ਮਾੜੇ ਵਤੀਰੇ ਵਿਰੁਧ ਨਾਹਰੇਬਾਜ਼ੀ ਕਰਦਆਂਿ ਮੁਲਾਜ਼ਮਾਂ ਨੇ ਵਾਪਸ ਜਾਉ ਦੇ ਨਾਹਰੇ ਲਗਾਏ। ਸਕੱਤਰ ਰਣਜੀਤ ਹੰਸ ਨੇ ਸੰਬੋਧਨ ਕਰਦਿਆਂ ਐਸ.ਪੀ. ਪਰਮਾਰ ’ਤੇ ਦੋਸ਼ ਲਗਾਉੁਂਦੇ ਹੋਏ ਕਿਹਾ ਕਿ ਜਦੋਂ ਤੋਂ ਪਰਮਾਰ ਜਨਰਲ ਮੈਨੇਜਰ ਕੋਲ ਸਪੇਅਰ ਪਾਰਟਸ ਦਾ ਚਰਜ ਆਇਆ ਹੈ, ਉਦੋਂ ਤੋਂ ਹੀ ਸੀ.ਟੀ.ਯੂ. ਦੇ ਸਪੇਅਰਪਾਰਟਸ ਦੀ ਘਾਟ ਬਣੀ ਹੋਈ ਹੈ। ਬਸਾਂ ਦੇ ਸਪੇਅਰ ਪਾਰਟ ਸਮੇਂ ’ਤੇ ਨਾ ਮਿਲਣ ਕਾਰਨ ਬਸਾਂ ਵਰਕਸ਼ਾਪ ਵਿਚ ਹੀ ਖੜ੍ਹੀਆਂ ਹਨ।
ਇਸ ਕਾਰਨ ਸੀ.ਟੀ.ਯੂ. ਨੂੰ ਵੱਡਾ ਨੁਕਸਾਨ ਹੋਇਆ ਹੈ। ਅੱਜ ਦੀ ਰੈਲੀ ਵਿਚ ਯੂ.ਟੀ. ਮੁਲਾਜਮਾਂ ਦੇ ਰਘਵੀਰ ਸਿੰਘ ਸੰਧੂ, ਫ਼ੈਡਰੇਸ਼ਨ ਦੇ ਜਨਰਲ ਸਕੱਤਰ ਰਾਜਿੰਦਰ ਕੁਮਾਰ, ਰਾਜ ਕੁਮਾਰ ਗੁਰੂ ਗੋਬਿੰਦ ਸਿੰਘ ਕਾਲਜ, ਗੋਪਾਲ ਜੋਸ਼ੀ, ਮਨਮੋਹਨ ਸਿੰਘ ਆਦਿ ਜਥੇਬੰਦੀਆਂ ਦੇ ਆਗੂਆਂ ਵੀ ਸ਼ਾਮਲ ਹੋਏ।