ਅੰਤਰਰਾਸ਼ਟਰੀ ਖਬਰਾਂ
 

ਮੈਕਸੀਕੋ ਵਿਚ ਸੰਦੇਸ਼ਾਂ ਨਾਲ ਮਿਲੀਆਂ 11 ਲਾਸ਼ਾਂ

 

ਅਕਾਪੁਲਕੋ, 27 ਅਗੱਸਤ: ਮੈਕਸੀਕੋ ਦੇ ਦਖਣੀ ਸੂਬੇ ਗੁਰੇਰੋ ਵਿਚ ਇਕ ਰਾਜ ਮਾਰਗ ’ਤੇ 11 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।  ਅਧਿਕਾਰੀਆਂ ਅਨੁਸਾਰ ਇਹ ਨਸ਼ੀਲਾ ਪਦਾਰਥ ਸਬੰਧੀ ਹਿੰਸਾ ਨਾਲ ਜੁੜੇ ਕਤਲ ਹਨ। ਗੁਰੇਰੋ ਸੂਬੇ ਦੇ ਸਰਕਾਰੀ ਦਫ਼ਤਰ ਅਨੁਸਾਰ, ਇਹ ਲਾਸ਼ਾਂ ਐਤਵਾਰ ਸਵੇਰੇ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਨਾਲ ਕੁੱਝ ਸੁਨੇਹੇ ਵੀ ਮਿਲੇ ਹਨ ਜੋ ਕਿਸੇ ਮਾਫ਼ੀਆ ਗਰੋਹ ਵਲੋਂ ਦਿਤੇ ਗਏ ਹਨ। ਇਨ੍ਹਾਂ 11 ਵਿਅਕਤੀਆਂ ਦੇ ਸਿਰਾਂ ਵਿਚ ਇਕ-ਇਕ ਗੋਲੀ ਲੱਗੀ ਹੈ। ਇਨ੍ਹਾਂ ਦੇ ਸਰੀਰਾਂ ਉ¤ਤੇ ਤਸੀਹੇ ਦਿਤੇ ਜਾਣ ਦੇ ਵੀ ਕਈ ਨਿਸ਼ਾਨ ਹਨ। ਅਰਥੀ ਗੁਰੇਰੋ ਅਤੇ ਮਿਸ਼ੋਅਕਨ ਸੂਬੇ ਦੀ ਸਰਹੱਦ ਕੋਲ ਪ੍ਰਸਿੱਧ ਪ੍ਰਸ਼ਾਂਤ ਤੱਟੀ ਰਿਸਾਰਟ ‘ਅਕਾਪੁਲਕੋ’ ਤੋਂ 300 ਕਿਲੋਮੀਟਰ ਦੀ ਦੂਰੀ ਉ¤ਤੇ ਬਰਾਮਦ ਹੋਏ। ਅਧਿਕਾਰੀ ਇਨ੍ਹਾਂ ਲਾਸ਼ਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।              (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.