ਹੈਦਰਾਬਾਦ, 27 ਅਗੱਸਤ: ਕ੍ਰਿਕਟ ਨੂੰਅਲਵਿਦਾ ਕਹਿ ਚੁੱਕੇ ਬੱਲੇਬਾਜ਼ ਵੀ.ਵੀ.ਐਸ ਲਕਸ਼ਮਣ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਅਪਣੇ ਸਬੰਧਾਂ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ ਪਰ ਕਿਹਾ ਕਿ ਉਸ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੈ, ਜਿਹਾ ਮੀਡੀਆ ਨੇ ਦੱਸਿਆ ਹੈ। ਲਕਸ਼ਮਣ ਨੇ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਈ ਵਿਵਾਦ ਨਹੀਂ ਹੈ।ਮੈਂ ਇਸ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ।ਇਸ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਲਕਸ਼ਮਣ ਨੇ ਮੀਡੀਆ ਨੂੰ ਕਿਹਾ ਕਿ ਉਹ ਕ੍ਰਿਕਟ ਤੋਂ ਸੰਨਿਆਸ ਬਾਰੇ ਧੋਨੀ ਨੂੰ ਦੱਸ ਨਹੀਂ ਸਕੇ ਕਿਉਂਕਿ ਉਨ੍ਹਾਂ ਨੂੰ ਸੰਪਰਕ ਕਰਨਾ ਕਾਫ਼ੀ ਮੁਸ਼ਕਲ ਹੁੰਦਾ ਹੈ। ਇਸ ਤੋਂ ਬਾਦ ਧੋਨੀ ਨੇ ਕਿਹਾ ਕਿ ਟੀਮ ਦੇ ਸੀਨੀਅਰ ਖਿਡਾਰੀਆਂ ਲਈ ਘਰ ਵਿਚ ਦਿਤੇ ਰਾਤ ਦੇ ਖਾਣੇ ਵਿਚ ਲਕਸ਼ਮਣ ਨੇ ਉਨ੍ਹਾਂ ਨੂੰ ਨਹੀਂ ਬੁਲਾਇਆ। ਲਕਸ਼ਮਣ ਅਪਣੇ ਬੱਚਿਆਂ ਦੇ ਬੀਮਾਰ ਹੋਣ ਕਾਰਨ ਭਾਰਤ ਅਤੇ ਨਿਊਜੀਲੈਂਡ ਵਿਚਕਾਰ ਪਹਿਲਾ ਟੈਸਟ ਮੈਚ ਦੇਖਣ ਸਟੇਡੀਅਮ ਨਹੀਂ ਜਾ ਸਕੇ। ਲਕਸ਼ਮਣ ਨੇ ਕਿਹਾ ਕਿ ਮੈਂ ਸਨਿੱਚਰਵਾਰ ਨੂੰ ਸਟੇਡੀਅਮ ਜਾਣਾ ਚਾਹੁੰਦਾ ਸੀ ਪਰ ਭਾਰੀ ਮੀਂਹ ਕਾਰਨ ਮੈਨੂੰ ਇਰਾਦਾ ਬਦਲਣਾ ਪਿਆ। ਉਨ੍ਹਾਂ ਕਿਹਾ ਕਿ ਕਲ ਵੀ ਮੈਂ ਜਾਣ ਬਾਰੇ ਸੋਚਿਆ ਸੀ। ਮੇਰੇ ਦੋਹੇਂ ਬੱਚੇ ਪੁੱਤਰ ਸਰਵਜੀਤ ਅਤੇ ਧੀ ਅਚਿੰਤਿਆ ਨੂੰ ਬੁਖ਼ਾਰ ਸੀ। ਲਕਸ਼ਮਣ ਨੇ ਟੀਵੀ ਉ¤ਤੇ ਮੈਚ ਵੇਖਿਆ। ਉਨ੍ਹਾਂ ਕਿਹਾ ਕਿ ਮੈਂ ਪੂਰਾ ਮੈਚ ਟੀਵੀ ਉ¤ਤੇ ਵੇਖਿਆ । ਮੁੰਡਿਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਮੈਚ ਜਿੱਤਿਆ। (ਏਜੰਸੀ)