ਖੇਡ ਖਬਰਾਂ
 

ਪਦਮ ਪੁਰਸਕਾਰਾਂ ਲਈ ਦ੍ਰਾਵਿੜ ਤੇ ਗੰਭੀਰ ਦੇ ਨਾਮ ਭੇਜੇ

 

ਨਵੀਂ ਦਿੱਲੀ, 27 ਅਗੱਸਤ: ਬੀ.ਸੀ.ਸੀ.ਆਈ. ਨੇ ਇਸ ਵਾਰ ਦੇ ਪਦਮ ਭੂਸ਼ਣ ਅਤੇ ਪਦਮ ਸ਼੍ਰੀ ਪੁਰਸਕਾਰਾਂ ਲਈ ਅਪਣੀ ਵਲੋਂ ਜਿਨ੍ਹਾਂ ਦੋ ਨਾਵਾਂ ਦੀ ਸਿਫ਼ਾਰਿਸ਼ ਕੀਤੀ ਹੈ, ਉਹ ਹਨ ਟੀਮ ਇੰਡੀਆ ਦੇ ਸਾਬਕਾ ਮਹਾਨ ਬੱਲੇਬਾਜ਼ ਅਤੇ ਦੀਵਾਰ ਦੇ ਨਾਮ ਨਾਲ ਮਸ਼ਹੂਰ ਰਾਹੁਲ ਦ੍ਰਾਵਿੜ ਅਤੇ ਖੱਬਚੂ ਸਲਾਮੀ ਬੱਲੇਬਾਜ਼ ਗੌਤਮ ਗੰਭੀਰ । ਬੀ.ਸੀ.ਸੀ.ਆਈ. ਦੇ ਸੂਤਰਾਂ ਅਨੁਸਾਰ ਪ੍ਰਧਾਨ ਐਨ. ਸ੍ਰੀਨਿਵਾਸਨ ਅਤੇ ਸਕੱਤਰ ਸੰਜੈ ਜਗਦਲੇ ਨੇ ਇਸ ਮੁੱਦੇ ਉ¤ਤੇ ਚਰਚਾ ਕਰ ਕੇ ਸਰਕਾਰ ਸਾਹਮਣੇ ਅਪਣੇ ਚੁਣੇ ਖਿਡਾਰੀਆਂ ਦੇ ਨਾਮ ਰੱਖਣੇ ਸਨ।  ਨਾਜ਼ਦਗੀ ਪੱਤਰ ਭਰਨ ਦੀ ਆਖ਼ਰੀ ਤਾਰੀਖ 15 ਅਗੱਸਤ ਸੀ। ਹੁਣ ਦ੍ਰਾਵਿੜ ਅਤੇ ਗੰਭੀਰ ਦੇ ਭੇਜੇ ਜਾ ਚੁਕੇ ਹਨ।ਇਸ ਤੋਂ ਪਹਿਲਾਂ ਦ੍ਰਾਵਿੜ ਦਾ ਨਾਮ ਰਾਜੀਵ ਗਾਂਧੀ ਖੇਡ ਰਤਨ ਲਈ ਵੀ ਚਰਚਾ ਵਿਚ ਆਇਆ ਸੀ ਪਰ ਇਸ ਇਨਾਮ ਦੇ ਪੈਨਲ ਵਿਚ ਸ਼ਾਮਲ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਰਵੀ ਸ਼ਾਸਤਰੀ ਉਸ ਬੈਠਕ ਵਿਚ ਮੌਜੂਦ ਨਹੀਂ ਸਨ ਜਿਸ ਕਾਰਨ ਦ੍ਰਾਵਿੜ ਦਾ ਪੱਖ ਕੋਈ ਠੀਕ ਢੰਗ ਨਾਲ ਨਾ ਰੱਖ ਸਕਿਆ। ਸ਼ਾਸਤਰੀ ਦੀ ਸਫ਼ਾਈ ਇਹ ਹੈ ਕਿ ਉਨ੍ਹਾਂ ਨੂੰ ਇਸ ਬੈਠਕ ਵਿਚ ਸ਼ਾਮਲ ਹੋਣ ਦਾ ਸੱਦਾ ਹੀ ਨਹੀਂ ਮਿਲਿਆ ਸੀ।        (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.