ਪੰਜਾਬ ਖਬਰਾਂ
 

ਜੇਕਰ ਮੁੱਖ ਮੰਤਰੀ ਕਿਸਾਨਾਂ ਪ੍ਰਤੀ ਗੰਭੀਰ ਹੁੰਦੇ ਤਾਂ ਖੇਤੀਬਾੜੀ ਮੰਤਰੀ ਦੀ ਕੁਰਸੀ ਅੱਜ ਖ਼ਾਲੀ ਨਾ ਹੁੰਦੀ : ਸੁਨੀਲ ਜਾਖੜ

 

ਅਬੋਹਰ, 27 ਅਗੱਸਤ (ਤੇਜਿੰਦਰ ਸਿੰਘ ਖ਼ਾਲਸਾ) : ਖੇਤੀ ਪ੍ਰਧਾਨ ਪੰਜਾਬ ਰਾਜ ਦੇ ਖੇਤੀਬਾੜੀ ਮੰਤਰੀ ਦੀ ਕੁਰਸੀ ਖਾਲੀ ਹੋਵੇ ਤਾਂ ਕਿਸ ਤਰ੍ਹਾਂ ਸੱਮਸਿਆਵਾਂ ਤੇ ਸੋਕੇ ਨਾਲ ਜੁਝ ਰਹੇ ਕਿਸਾਨਾਂ ਨੂੰ ਰਾਹਤ ਮਿਲੇਗੀ । ਜੇਕਰ ਪੰਜਾਬ ਦੇ ਮੁੱਖ ਮੰਤਰੀ ਕਿਸਾਨਾਂ ਪ੍ਰਤੀ ਗੰਭੀਰ ਹੁੰਦੇ ਤਾਂ ਖੇਤੀਬਾੜੀ ਮੰਤਰੀ ਦੀ ਕੁਰਸੀ ਅੱਜ ਖਾਲੀ ਨਾ ਹੁੰਦੀ ਬਲਕਿ ਕਿਸਾਨਾਂ ਦੀਆਂ ਸਮਸਿਆਵਾਂ ਦੇ ਪ੍ਰਤੀ ਜਾਗਰੂਕ ਵਿਅਕਤੀ ਨੂੰ ਇਸ ਕੁਰਸੀ ’ਤੇ ਬੈਠਾ ਕੇ ਕਰਜ਼ੇ ਵਿਚ ਡੁੱਬੇ ਪੰਜਾਬ ਦੇ ਕਿਸਾਨਾਂ ਨੂੰ ਖ਼ੁਸ਼ਹਾਲ ਬਣਾਉਣ ਲਈ ਅਤੇ ਵੱਖ-ਵੱਖ ਫ਼ਸਲ ਚੱਕਰ ਵਲ ਲੈ ਕੇ ਜਾਣ ਦੇ ਲਈ ਕੇਂਦਰ ਸਰਕਾਰ ਤੋਂ ਮਦਦ ਰਾਸ਼ੀ ਲੈ ਸਕਦੇ। ਉਪਰੋਕਤ ਸ਼ਬਦ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਵਿਧਾਇਕ ਚੋ. ਸੁਨੀਲ ਕੁਮਾਰ ਜਾਖੜ ਨੇ ਪਿੰਡ ਜੰਡਵਾਲਾ ਹਨੂੰਵਤਾ ਦਾ ਦੌਰਾ ਕਰ ਕੇ ਸਾਰੇ ਪਿੰਡ ਵਾਸੀਆਂ ਦੀਆਂ ਸੱਮਸਿਆਵਾਂ ਸੁਣਨ ਉਪਰੰਤ ਅਪਣੇ ਸੰਬੋਧਨ ਦੌਰਾਨ ਕਹੇ। ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ ਦੀ ਸਰਕਾਰ ਬਣਾਉਣਾ ਚਾਹੁੰਦੀ ਸੀ ਇਸ ਲਈ ਕਾਂਗਰਸ ਪਾਰਟੀ ਨੂੰ ਕੁਲ 40.11 ਫੀ ਸਦੀ ਵੋਟ ਮਿਲੇ ਜਦ ਕਿ ਅਕਾਲੀ ਦਲ ਨੂੰ 34.75 ਫੀ ਸਦੀ ਵੋਟ ਮਿਲੇ । ਜਨਤਾ ਦੇ ਫ਼ਤਵੇ ਦੇ ਉਲਟ ਫਿਰ ਵੀ ਅੱਜ ਅਕਾਲੀ-ਭਾਜਪਾ ਰਾਜ ਕਰ ਰਹੀ ਹੈ। ਪੰਜਾਬ ਵਿਚ ਮਜਬੂਤ ਵਿਰੋਧੀ ਧਿਰ ਦੇ ਚਲਦੇ ਸਰਕਾਰ ਦੀਆਂ ਜਨਤਾ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਤੋ ਗਰੀਬਾਂ, ਦਲਿਤਾਂ ਅਤੇ ਕਿਸਾਨਾਂ ਦੀ ਬੇਹਤਰੀ ਲਈ ਆਉਣ ਵਾਲੇ ਫ਼ੰਡ ਦੀ ਸਹੀ ਵਰਤੋਂ ਹੋਣ ਲਈ ਸਰਕਾਰ ਤੇ ਪੂਰਾ ਦਬਾਅ ਬਣਾਇਆ ਜਾਵੇਗਾ। ਅਕਾਲੀ-ਭਾਜਪਾ ਸਰਕਾਰ ਵਲੋਂ ਕੇਂਦਰੀ ਫ਼ੰਡਾਂ ਵਿਚ ਕੀਤੀ ਜਾ ਰਹੀ ਹੇਰਾਫੇਰੀ ਨੂੰ ਵਿਧਾਨ ਸਭਾ ਵਿਚ ਅਤੇ ਜਨਤਾ ਵਿਚ ਉਜਾਗਰ ਕਰ ਕੇ ਸਰਕਾਰ ਦੀ ਪੋਲ ਵੀ ਖੋਲ੍ਹੀ ਜਾਵੇਗੀ। ਇਸ ਮੌਕੇ ਕਾਂਗਰਸੀ ਆਗੂ ਬਲਬੀਰ ਸਿੰਘ ਦਾਨੇਵਾਲੀਆਂ, ਸਾਬਕਾ ਸਰਪੰਚ ਰਾਜੇਸ਼ ਜਾਖੜ, ਸਾਬਕਾ ਸਰਪੰਚ ਰਾਮ ਕੁਮਾਰ ਮਾਹਰ, ਵਿਜੈ ਮਾਹਰ, ਬ੍ਰਿਜ ਲਾਲ ਪੂਨੀਆਂ, ਕ੍ਰਿਸ਼ਨ ਲਾਲ, ਬਲਰਾਮ, ਭਾਗੀਰੱਥ, ਹੇਤਰਾਮ, ਬਲਬੀਰ ਸਿੰਘ, ਸੁਰਿੰਦਰ ਬਿਸ਼ਨੋਈ, ਲੋਕੇਸ਼ ਗੋਦਾਰਾ, ਰਣਜੀਤ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਪੰਜਾਬ ਖਬਰਾਂ

ਪੰਜਾਬ ਦੇ 73 ਫ਼ੀ ਸਦੀ ਲੋਕ ਨਸ਼ੇ ਦੀ ਗ੍ਰਿਫ਼ਤ 'ਚ

ਗਰਮੀ ਕਾਰਨ ਨਰਮੇ ਦੀ ਫ਼ਸਲ ਸੜਨ ਲੱਗੀ

ਵਧਦੀ ਗਰਮੀ ਕਾਰਨ ਹਰੀਕੇ ਝੀਲ ਸੁੰਨੀ ਹੋਈ ਪੰਛੀ ਅਪਣੇ ਵਤਨਾਂ ਨੂੰ ਪਰਤੇ

ਦਰਦਨਾਕ ਸੜਕੀ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ

ਅੰਤਰਰਾਜੀ ਲੁਟੇਰਾ ਗਰੋਹ ਭਾਰੀ ਮਾਤਰਾ ਵਿਚ ਦੇਸੀ ਤੇ ਵਿਦੇਸ਼ੀ ਅਸਲੇ ਸਮੇਤ ਕਾਬੂ

ਅਕਾਲੀ ਤੇ ਕਾਂਗਰਸੀ ਵਰਕਰਾਂ 'ਚ ਡਾਂਗਾਂ ਚੱਲੀਆਂ, ਦੋਵੇਂ ਧਿਰਾਂ ਹਸਪਤਾਲ 'ਚ ਦਾਖ਼ਲ

10 ਕਿੱਲੋ ਅਫ਼ੀਮ ਸਣੇ ਅੰਤਰਰਾਜੀ ਗਰੋਹ ਦਾ ਇਕ ਤਸਕਰ ਕਾਬੂ

ਅਤਿਵਾਦ ਨੂੰ ਪ੍ਰਫੁੱਲਤ ਕਰਨ ਲਈ ਸ਼ੁਰੂ ਹੋਇਆ ਨਸ਼ੇ ਦਾ ਵਪਾਰ ਨੌਜਵਾਨਾਂ ਨੂੰ ਕਰ ਰਿਹੈ ਬਰਬਾਦ : ਸ਼ਸ਼ੀਕਾਂਤ

ਮਹਾਂਨਗਰ ਦੇ ਤਿੰਨਾਂ ਕਮਿਸ਼ਨਰਾਂ ਦੇ ਮੀਟਿੰਗ 'ਚ ਨਾ ਪਹੁੰਚਣ 'ਤੇ ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਸੂਦ ਵਲੋਂ ਮੀਟਿੰਗਾਂ ਦਾ ਬਾਈਕਾਟ

ਇਲਾਜ ਦੇ ਬਹਾਨੇ ਨਾਬਾਲਗ਼ ਲੜਕੀ ਦੀ ਪੱਤ ਲੁੱਟਣ ਵਾਲਾ ਤਾਂਤਰਿਕ ਗ੍ਰਿਫ਼ਤਾਰ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.