ਪੰਜਾਬ ਖਬਰਾਂ
 

ਸ਼ਹਿਰੀ ਅਧਿਆਪਕਾਂ ਨਾਲੋਂ ਵੱਧ ਭੱਤੇ ਮਿਲਣਗੇ ਪੇਂਡੂ ਸਕੂਲਾਂ ਦੇ ਅਧਿਆਪਕਾਂ ਨੂੰ : ਮਜੀਠੀਆ

 

ਅੰਮ੍ਰਿਤਸਰ, 27 ਅਗੱਸਤ (ਗੁਰਿੰਦਰ ਸਿੰਘ ਬਾਠ) : ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੇਂਡੂ ਖੇਤਰ ਵਿਚ ਸਿਖਿਆ ਦਾ ਪੱਧਰ ਹੋਰ ਬਿਹਤਰ ਕਰਨ ਸਬੰਧੀ ਅਕਾਲੀ-ਭਾਜਪਾ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਹੈ ਕਿ ਪਿੰਡਾਂ ਅਤੇ ਦੂਰ-ਦੁਰਾਡੇ ਖੇਤਰ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਲੋੜੀਂਦੀ ਗਿਣਤੀ ਹਰ ਹਾਲਤ ਵਿਚ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਪੇਂਡੂ ਸਕੂਲਾਂ ਦੇ ਅਧਿਆਪਕਾਂ ਨੂੰ ਸ਼ਹਿਰੀ ਅਧਿਆਪਕਾਂ ਨਾਲੋਂ ਵਧੇਰੇ ਭੱਤੇ ਦੇਣ ਸਬੰਧੀ ਵਿਚਾਰ ਕਰ ਰਹੀ ਹੈ।
ਅੱਜ ਮਜੀਠਾ ਹਲਕੇ ਦੇ ਕੱਥੂਨੰਗਲ ਖੁਰਦ, ਮਾਨ, ਕੱਥੂਨੰਗਲ, ਅਬਦਾਲ, ਝੰਡੇ ਅਤੇ ਅਲਕੜੇ ਆਦਿ ਪਿੰਡਾਂ ਦੇ ਅਪਣੇ ਧੰਨਵਾਦੀ ਦੌਰੇ ਦੌਰਾਨ ਹਾਜ਼ਰ ਇਕੱਠਾਂ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਦਿਹਾਤੀ ਖੇਤਰਾਂ ਵਿਚ ਵਿੱਦਿਆ ਦੀ ਮੌਜੂਦਾ ਸੂਰਤ-ਏ-ਹਾਲ ’ਤੇ ਉਚੇਚੀ ਨਜ਼ਰ ਰੱਖ ਰਹੀ ਹੈ। ਇਹ ਆਮ ਰੁਝਾਨ ਹੈ ਕਿ ਪੇਂਡੂ ਸਕੂਲਾਂ ਵਿਚ ਘੱਟ ਅਧਿਆਪਕ ਸੇਵਾ ਨਿਭਾ ਕੇ ਰਾਜ਼ੀ ਹਨ ਅਤੇ ਸ਼ਹਿਰੀ ਸਕੂਲਾਂ ਵਲ ਭੱਜਣ ਦੇ ਮੌਕੇ ਤਲਾਸ਼ਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਇਹ ਹੈ ਕਿ ਖ਼ੁਦ ਪਿੰਡਾਂ ਦੇ ਸਕੂਲਾਂ ਤੋਂ ਪੜ੍ਹ ਕੇ ਅਧਿਆਪਕ ਬਣਨ ਵਾਲੇ ਵੀ ਪਿੰਡਾਂ ਵਲ ਮੂੰਹ ਕਰਨ ਤੋਂ ਇਨਕਾਰੀ ਹਨ। ਪੰਜਾਬ ਸਰਕਾਰ ਨੇ ਤਹੱਈਆ ਕੀਤਾ ਹੈ ਕਿ ਵਿੱਦਿਆ ਦੇ ਮਾਮਲੇ ਵਿਚ ਪੇਂਡੂ ਸਕੂਲਾਂ ਨੂੰ ਪਛੜਨ ਨਹੀਂ ਦਿੱਤਾ ਜਾਵੇਗਾ, ਜਿਸ ਸਬੰਧੀ ਸਰਕਾਰ ਨਵੇਂ ਬਦਲ ਤਲਾਸ਼ ਰਹੀ ਹੈ। 
ਇਸ ਮੌਕੇ ਮਜੀਠੀਆ ਦੇ ਨਾਲ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਰਣਜੀਤ ਸਿੰਘ ਵਰਿਆਮਨੰਗਲ, ਤਲਬੀਰ ਸਿੰਘ ਗਿੱਲ, ਚੇਅਰਮੈਨ ਰਜਿੰਦਰ ਕੁਮਾਰ ਜੈਂਤੀਪੁਰ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਬੰਡਾਲਾ, ਚੇਅਰਮੈਨ ਪਰਗਟ ਸਿੰਘ ਚੋਗਾਵਾਂ, ਮੇਜਰ ਸ਼ਿਵੀ ਬਰਾੜ, ਸੁਖਦੀਪ ਸਿੰਘ ਸਿੱਧੂ, ਕੁਲਵਿੰਦਰ ਸਿੰਘ ਧਾਰੀਵਾਲ, ਬਾਬਾ ਰਾਮ ਸਿੰਘ, ਸਰਪੰਚ ਕੰਵਲਜੀਤ ਸਿੰਘ, ਸਰਪੰਚ ਸੁਖਦੀਪ ਸਿੰਘ ਦੀਪੀ, ਸਰਪੰਚ ਸਤਨਾਮ ਸਿੰਘ ਅਬਦਾਲ, ਚੇਅਰਮੈਨ ਸੁਖਵਿੰਦਰ ਸਿੰਘ ਗੋਲਡੀ, ਹੈਪੀ ਮਾਨ ਅਤੇ ਹਰਜੀਤ ਪਹਿਲਵਾਨ ਆਦਿ ਵੀ ਹਾਜ਼ਰ ਸਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਪੰਜਾਬ ਖਬਰਾਂ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.