ਨਵੀਂ ਦਿੱਲੀ, 27 ਅਗੱਸਤ : ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਮ ਸਿਖ਼ਰ ਬੈਠਕ ਵਿਚ ਹਿੱਸਾ ਲੈਣ ਲਈ ਚਾਰ ਰੋਜ਼ਾ ਸਰਕਾਰੀ ਦੌਰ ’ਤੇ ਕਲ ਇਥੇ ਪੁੱਜ ਰਹੇ ਹਨ ਜਿਥੇ ਉਹ ਬੈਠਕ ਤੋਂ ਪਹਿਲਾਂ ਦੁਵੱਲੇ ਮੁੱਦਿਆਂ ਸਬੰਧੀ ਈਰਾਨ ਦੇ ਮੁੱਖ ਆਗੂਆਂ ਨਾਲ ਗੱਲਬਾਤ ਕਰਨਗੇ। ਉਹ ਈਰਾਨ ਦੇ ਪ੍ਰਮੁੱਖ ਆਗੂ ਆਇਤੁੱਲਾ ਅਲੀ ਖੁਮੈਨੀ ਨੂੰ ਵੀ ਮਿਲਣਗੇ। ਉਹ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਨਾਮ ਸਿਖ਼ਰ ਸੰਮੇਲਨ ਦੀ ਬੈਠਕ ਤੋਂ ਵਖਰੇ ਤੌਰ ’ਤੇ ਵੀ ਮਿਲਣਗੇ। ਭਾਰਤ ਅਤੇ ਈਰਾਨ ਵਿਚਕਾਰ ਹੋਣ ਵਾਲੀ ਬੈਠਕ ਦੌਰਾਨ ਸ਼ਾਂਤੀ ਅਤੇ ਸੁਰੱਖਿਆ ਵਰਗੇ ਮੁੱਦਿਆਂ ’ਤੇ ਗੱਲਬਾਤ ਹੋਵੇਗੀ। ਇਸ ਤੋਂ ਇਲਾਵਾ ਬਰਾਮਦ ਅਤੇ ਦਰਾਮਦ ਨਾਲ ਜੁੜੇ ਮੁੱਦਿਆਂ ਤੋਂ ਇਲਾਵਾ ਦੋਹਾਂ ਦੇਸ਼ਾਂ ਵਿਚਕਾਰ ਆਰਥਕ ਸਬੰਧਾਂ ਬਾਰੇ ਵੀ ਚਰਚਾ ਹੋਣ ਦੀ ਉਮੀਦ ਹੈ। (ਪੀ.ਟੀ.ਆਈ.)