ਰਾਸ਼ਟਰੀ ਖਬਰਾਂ
 

ਰਾਮਦੇਵ ਦੀਆਂ ਵਿਦੇਸ਼ੀ ਜਾਇਦਾਦਾਂ ਹੋਣਗੀਆਂ ਜ਼ਬਤ

 

ਨਵੀਂ ਦਿੱਲੀ, 27 ਅਗੱਸਤ : ਭ੍ਰਿਸ਼ਟਾਚਾਰ ਅਤੇ ਕਾਲੇ ਧਨ ਵਿਰੁਧ ਸੰਘਰਸ਼ ਛੇੜਨ ਵਾਲੇ ਰਾਮਦੇਵ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਸਰਕਾਰੀ ਏਜੰਸੀਆਂ ਰਾਮਦੇਵ ਦੇ ਟਰੱਸਟਾਂ, ਖਾਤਿਆਂ ਅਤੇ ਉਸ ਦੀਆਂ ਕੰਪਨੀਆਂ ਦੀ ਪੜਤਾਲ ਕਰ ਰਹੀਆਂ ਹਨ। ਆਮਦਨ ਟੈਕਸ ਅਤੇ ਸੇਵਾ ਟੈਕਸ ਵਿਭਾਗ ਪਹਿਲਾਂ ਹੀ ਰਾਮਦੇਵ ਦੇ ਟਰੱਸਟਾਂ ਨੂੰ ਨੋਟਿਸ ਭੇਜ ਚੁੱਕਾ ਹੈ ਅਤੇ ਹੁਣ ਇਨਫ਼ੋਰਸਮੈਂਟ ਡਾਇਰੈਕਟੋਰੇਟ ਵੀ ਉਸ ਵਿਰੁਧ ਸ਼ਿਕੰਜਾ ਕਸਣਾ ਸ਼ੁਰੂ ਕਰ ਚੁੱਕਾ ਹੈ। ਡਾਇਰੈਕਟੋਰੇਟ ਨੇ ਰਾਮਦੇਵ ਅਤੇ ਉਸ ਦੀਆਂ ਦੋ ਸੰਸਥਾਵਾਂ ਵਿਰੁਧ ਫ਼ੇਮਾ ਤਹਿਤ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ਨੋਟਿਸਾਂ ਵਿਚ 60 ਲੱਖ ਦੇ ਵਿਦੇਸ਼ੀ ਲੈਣ-ਦੇਣ ’ਚ ਨਿਯਮਾਂ ਦੀ ਉ¦ਘਣਾ ਦਾ ਦੋਸ਼ ਹੈ। ਇਸ ਤੋਂ ਇਲਾਵਾ ਇੰਗਲੈਂਡ ਤੋਂ ਦਾਨ ਵਿਚ ਮਿਲੇ ਟਾਪੂ ਸਮੇਤ ਰਾਮਦੇਵ ਦੀ ਵਿਦੇਸ਼ਾਂ ’ਚ ਸਥਿਤ ਕਰੋੜਾਂ ਦੀ ਜਾਇਦਾਦ ਨੂੰ ਜ਼ਬਤ ਕਰਨ ਦੀ ਤਿਆਰੀ ਵੀ ਕਰ ਲਈ ਗਈ ਹੈ। ਸਬੰਧਤ ਦੇਸ਼ਾਂ ਦੀਆਂ ਸਰਕਾਰਾਂ ਤੋਂ ਇਨ੍ਹਾਂ ਜਾਇਦਾਦਾਂ ਅਤੇ ਇਨ੍ਹਾਂ ਦੇ ਮਾਲਕਾਂ ਬਾਰੇ ਦਸਤਾਵੇਜ਼ ਮੰਗਵਾਏ ਜਾਣਗੇ। ਵਿਦੇਸ਼ ਵਿਚ ਇਨ੍ਹਾਂ ਜਾਇਦਾਦਾਂ ਨੂੰ ਹਾਸਲ ਕਰਨ ਲਈ ਰਾਮਦੇਵ ਦੇ ਨੇੜਲੇ ਸਹਿਯੋਗੀ ਬਾਲਕ੍ਰਿਸ਼ਨ ਦੇ ਪਾਸਪੋਰਟ ਦੀ ਵਰਤੋਂ ਹੋਈ ਹੈ ਜਿਸ ਵਿਰੁਧ ਸੀ.ਬੀ.ਆਈ. ਪਹਿਲਾਂ ਹੀ ਨਕਲੀ ਪਾਸਪੋਰਟ ਦੇ ਮਾਮਲੇ ’ਚ ਦੋਸ਼ ਆਇਦ ਕਰ ਚੁੱਕੀ ਹੈ। ਮਨੀਲਾਂਡਰਿੰਗ ਰੋਕਣ ਦੇ ਕਾਨੂੰਨ ਤਹਿਤ ਫ਼ਰਜ਼ੀ ਪਾਸਪੋਰਟ ਰਾਹੀਂ ਹਾਸਲ ਕੀਤੀਆਂ ਗਈਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਸਕਦੀਆਂ ਹਨ। ਸੂਤਰਾਂ ਮੁਤਾਬਕ ਵਿਦੇਸ਼ਾਂ ਵਿਚ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਅਤੇ ਟਰੱਸਟਾਂ ’ਚ ਬਾਲਕ੍ਰਿਸ਼ਨ ਟਰੱਸਟੀ ਹੈ। ਇਹ ਜਾਇਦਾਦਾਂ ਨੇਪਾਲ, ਮਾਰਸ਼ੀਅਸ, ਇੰਗਲੈਂਡ ਅਤੇ ਅਮਰੀਕਾ ’ਚ ਸਥਿਤ ਹਨ। ਇਨਫ਼ੋਰਸਮੈਂਟ ਡਾਇਰੈਕਟੋਰੇਟ ਇਨ੍ਹਾਂ ਜਾਇਦਾਦਾਂ ਨੂੰ ਅਸਥਾਈ ਤੌਰ ’ਤੇ ਜ਼ਬਤ ਕਰਨ ਲਈ ਕਾਰਵਾਈ ਛੇਤੀ ਹੀ ਸ਼ੁਰੂ ਕਰ ਸਕਦਾ ਹੈ। ਅਦਾਲਤ ਵਲੋਂ ਬਾਲਕ੍ਰਿਸ਼ਨ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇਹ ਜਾਇਦਾਦਾਂ ਜ਼ਬਤ ਕਰ ਲਈਆਂ ਜਾਣਗੀਆਂ। ਰਾਮਦੇਵ ਅਤੇ ਬਾਲਕ੍ਰਿਸ਼ਨ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੁੱਝ ਵੀ ਗ਼ਲਤ ਨਹੀਂ ਕੀਤਾ। (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.