ਰਾਸ਼ਟਰੀ ਖਬਰਾਂ
 

ਪੰਜਾਬ ਵਿਚ ਗੁਟਖ਼ਾ ਅਤੇ ਪਾਨ ਮਸਾਲਾ ਵੇਚਣ ’ਤੇ ਪਾਬੰਦੀ


ਚੰਡੀਗੜ੍ਹ, 27 ਅਗੱਸਤ (ਗੁਰਪ੍ਰੀਤ ਸਿੰਘ ਮਹਿਕ): ਪੰਜਾਬ ਸਰਕਾਰ ਨੇ ਅੱਜ ਸੂਬੇ ਵਿਚ ਤਮਾਕੂ ਵਾਲੀਆਂ ਵਸਤਾਂ ਗੁਟਖਾ ਅਤੇ ਪਾਨ ਮਸਾਲਾ ਵੇਚਣ, ਭੰਡਾਰ ਕਰਨ, ਬਣਾਉਣ ਅਤੇ ਵੰਡਣ ’ਤੇ ਪਾਬੰਦੀ ਲਗਾ ਦਿਤੀ ਹੈ। ਇਸ ਸਬੰਧੀ ਅਮਲ ਨੋਟੀਫ਼ੀਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਲਾਗੂ ਹੋਵੇਗਾ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਵੇਰੇ ਲੋਕਾਂ ਦੀ ਸਿਹਤ ਨਾਲ ਜੁੜੇ ਵਡੇਰੇ ਹਿਤਾਂ ਨੂੰ ਮੁੱਖ ਰਖਦਿਆਂ ਸਿਹਤ ਅਤੇ ਪਰਵਾਰ ਕਲਿਆਣ ਵਿਭਾਗ ਵਲੋਂ ਗੁਟਖ਼ਾ ਤੇ ਪਾਨ ਮਸਾਲਾ ’ਤੇ ਪਾਬੰਦੀ ਲਾਉਣ ਸਬੰਧੀ ਭੇਜੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿਤੀ ਹੈ।
ਇਸੇ ਤਰ੍ਹਾਂ ਤਮਾਕੂ ਜਾਂ ਨਿਕੋਟਿਨ ਦੀ ਸ਼ਮੂਲੀਅਤ ਵਾਲੀਆਂ ਹੋਰ ਖਾਣ ਵਾਲੀਆਂ ਵਸਤਾਂ ਜੋ ਮਾਰਕੀਟ ਵਿਚ ਕਿਸੇ ਵੀ ਨਾਂ ਹੇਠ ਵਿਕਦੀਆਂ ਹਨ, ਨੂੰ ਵੀ ਪਾਬੰਦੀ ਦੇ ਘੇਰੇ ਵਿਚ ਲਿਆਂਦਾ ਗਿਆ ਹੈ। ਗੌਰਤਲਬ ਹੈ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਚਾਰ ਜ਼ਿਲ੍ਹਿਆਂ ਰੂਪਨਗਰ, ਮੁਹਾਲੀ, ਅੰਮ੍ਰਿਤਸਰ ਅਤੇ ਮਾਨਸਾ ਵਿਚ ਗੁਟਖਾ ਤੇ ਪਾਨ ਮਸਾਲੇ ਦੀ ਵਿਕਰੀ ਅਤੇ ਖਪਤ ’ਤੇ ਪਾਬੰਦੀ ਲਗਾਈ ਜਾ ਚੁੱਕੀ ਹੈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਰਾਸ਼ਟਰੀ ਖਬਰਾਂ

ਅਟਲਾਂਟਾ: ਮੋਰਹਾਊਸ ਕਾਲਜ ਦੀ 129ਵੀਂ ਵਰ੍ਹੇਗੰਢ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਕਾਲਜ ਦੇ ਪ੍ਰਧਾਨ ਜੌਹਨ ਸਿਲਵੇਨਸ ਵਿਲਸਨ।

ਪੰਜਾਬ ਅਤੇ ਹਰਿਆਣਾ 'ਚ ਗਰਮੀ ਦਾ ਕਹਿਰ ਜਾਰੀ

ਭਾਜਪਾ ਨਾਲ ਗਠਜੋੜ ਕਾਇਮ ਰਹੇਗਾ : ਨਿਤੀਸ਼ ਕੁਮਾਰ

ਸ੍ਰੀਲੰਕਾਈ ਤਾਮਿਲਾਂ ਦੀ ਮੀਟਿੰਗ ਵਿਚ ਯਾਸੀਨ ਮਲਿਕ ਪੁੱਜੇ, ਕਾਂਗਰਸ ਅਤੇ ਭਾਜਪਾ ਨੇ ਇਤਰਾਜ਼ ਪ੍ਰਗਟਾਇਆ

ਧਮਾਕਿਆਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਦਹਿਲਿਆ ਇਰਾਕ, 75 ਮੌਤਾਂ

ਮਾਨਾ ਪਿੰਡ 'ਚ ਹਿੰਸਾ ਦਾ ਮਾਮਲਾ : 150 ਕਾਂਗਰਸੀਆਂ ਵਿਰੁਧ ਪਰਚਾ ਦਰਜ

ਔਰਤ ਦਾ ਸਨਮਾਨ ਕੀਤੇ ਬਿਨਾਂ ਕੋਈ ਸਮਾਜ ਅੱਗੇ ਨਹੀਂ ਵੱਧ ਸਕਦਾ : ਰਾਸ਼ਟਰਪਤੀ

ਪ੍ਰਾਇਮਰੀ ਸਕੂਲਾਂ ਵਿਚ ਭਰਤੀ ਕੀਤੇ ਜਾ ਰਹੇ ਕੱਚੇ ਅਧਿਆਪਕ 'ਸਿਖਿਆ ਦੇ ਦੁਸ਼ਮਣ' : ਸੁਪਰੀਮ ਕੋਰਟ

'ਖ਼ੁਸ਼ਹਾਲੀ ਲਈ ਸਰਹੱਦਾਂ 'ਤੇ ਸ਼ਾਂਤੀ ਜ਼ਰੂਰੀ'

ਨਵਾਜ਼ ਸ਼ਰੀਫ਼ ਦੀ ਪਾਰਟੀ ਨੂੰ ਬਹੁਮਤ ਮਿਲਿਆ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.