ਕੁਰੂਕਸ਼ੇਤਰ, 27 ਅਗੱਸਤ (ਮਹੀਪਾਲ ਸਿੰਘ ਵਾਲੀਆ): ਸਥਾਨਕ ਹਲਕਾ ਕਾਂਗਰਸ ਪਾਰਟੀ ਦੇ ਸਿਰਕੱਢ ਆਗੂ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਮਨਜੀਤ ਸਿੰਘ ਵੜੈਚ ਨੇ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦੇਦਿਆਂ ਖੁਦ ਮਨਜੀਤ ਸਿੰਘ ਵੜੈਚ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਹੈ ਕਿ ਕਾਂਗਰਸ ਪਾਰਟੀ ਵਿਚ ਪੁਰਾਣੇ ਕਾਰਜਕਰਤਾਵਾਂ ਦਾ ਹੁਣ ਉਹ ਮਾਨਸਨਮਾਨ ਨਹੀਂ ਰਿਹਾ ਜੋ ਪਹਿਲਾਂ ਹੁੰਦਾ ਸੀ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਂਦਿਆਂ ਆਖਿਆ ਕਿ ਉਹ ਸਥਾਨਕ ਵਿਧਾਇਕ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਅਣਦੇਖੀ ਦਾ ਸ਼ਿਕਾਰ ਹੋਣ ਕਾਰਨ ਉਨ੍ਹਾਂ ਨੇ ਆਪਣੇ ਆਹੁਦੇ ਤੋਂ ਅਸਤੀਫਾ ਹਰਿਆਣਾ ਦੇ ਵਿਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੂੰ ਫੈਕਸ ਕਰ ਦਿੱਤਾ ਹੈ। ਵੜੈਚ ਨੇ ਆਖਿਆ ਹੈ ਕਿ ਉਨ੍ਹਾਂ ਦਾ ਕਾਂਗਰਸ ਪਾਰਟੀ ਵਿਚ ਅੱਜ ਵੀ ਪੂਰਾ ਯਕੀਨ ਹੈ ਅਤੇ ਉਹ ਸਿਰਫ ਆਪਣੇ ਆਹੁਦੇ ਤੋਂ ਅਸਤੀਫਾ ਦੇ ਰਹੇ ਹਨ ਪਰ ਕਾਂਗਰਸ ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਕਰੀਬ ਡੇਡ ਮਹੀਨਾ ਪਹਿਲਾਂ 6 ਜੁਲਾਈ ਨੂੰ ਵੀ ਮਨਜੀਤ ਸਿੰਘ ਵੜੈਚ ਨੇ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਲੇਕਿਨ ਹਰਿਆਣਾ ਦੇ ਵਿਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੇ ਖੁਦ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਂਿੲਆ ਸੀ ਕਿ ਉਹ ਅੱਗੇ ਤੋਂ ਉਨ੍ਹਾਂ ਸਹਿਤ ਸਾਰੇ ਕਾਰਜਕਰਤਾਵਾਂ ਦਾ ਧਿਆਨ ਰੱਖਣਗੇ ਅਤੇ ਸਭ ਨੂੰ ਬਣਦਾ ਮਾਨਸਤਕਾਰ ਦਿੱਤਾ ਜਾਵੇਗਾ। ਵੜੈਚ ਨੇ ਆਖਿਆ ਕਿ ਮੈਂ ਉਸ ਦਿਨ ਤੋਂ ਬਾਦ ਲਗਾਤਾਰ ਦੇਖ ਰਿਹਾ ਹਾਂ ਕਿ ਇਨ੍ਹਾਂ ਦੇ ਵਰਤਾਅ ਵਿਚ ਪਹਿਲਾਂ ਨਾਲੋ ਕੋਈ ਫਰਕ ਨਹੀਂ ਆਇਆ ਅੱਜ ਵੀ ਉਸੇ ਤਰ੍ਹਾਂ ਪੁਰਾਣੇ ਕਾਰਜਕਰਤਾਵਾਂ ਨੂੰ ਅਣਗੌਲਿਆ ਜਾ ਰਿਹਾ ਹੈ ਜਿਸ ਲਈ ਉਹ ਹੁਣ ਆਪਣੇ ਆਹੁਦੇ ਤੋਂ ਪੱਕੇ ਤੌਰ ’ਤੇ ਅਸਤੀਫਾ ਦੇ ਰਹੇ ਹਨ। ਉਨ੍ਹਾਂ ਆਖਿਆ ਹੈ ਕਿ ਉਹ ਛੇਤੀ ਹੀ ਪੁਰਾਣੇ ਕਾਂਗਰਸੀ ਵਰਕਰਾਂ ਸਹਿਤ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਮਿਲ ਕੇ ਇਸ ਮਾਮਲੇ ਤੋਂ ਜਾਣੂ ਕਰਵਾਉਣਗੇ। ਜ਼ਿਕਾਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਿਹੋਵਾ ਬਲਾਕ ਤੋਂ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਨੇ ਵੀ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋਣ ਕਾਰਨ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਰਿਆਣਾ ਦੇ ਵਿਤ ਮੰਤਰੀ ਅਤੇ ਪਿਹੋਵਾ ਤੋਂ ਵਿਧਾਇਕ ਹਰਮੋਹਿੰਦਰ ਸਿੰਘ ਚੱਠਾ ਨੇ ਫੋਨ ਤੇ ਜਾਣਕਾਰੀ ਦੇਂਦਿਆਂ ਦਸਿਆ ਹੈ ਕਿ ਬਲਾਕ ਪ੍ਰਧਾਨ ਮਨਜੀਤ ਸਿੰਘ ਵੜੈਚ ਵੱਲੋਂ ਲਾਏ ਗਏ ਐਤਰਾਜ ਬਿਲਕੁਲ ਆਧਾਰਹੀਣ ਹਨ । ਉਨ੍ਹਾਂ ਆਖਿਆ ਹੈ ਕਿ ਪੂਰਾ ਹਲਕਾ ਉਨ੍ਹਾਂ ਦਾ ਪਰਵਾਰ ਹੈ ਅਤੇ ਸਾਰੇ ਵਰਕਰਾਂ ਨੂੰ ਬਰਾਬਰ ਦਾ ਮਾਨ ਸਨਮਾਨ ਦਿੱਤਾ ਜਾਂਦਾ ਹੈ ਉਨ੍ਹਾਂ ਨੇ ਸੈਂਕੜੇ ਨੌਜਵਾਨਾਂ ਨੂੰ ਰੁਜਗਾਰ ਦਿੱਤਾ ਹੈ ਅਤੇ ਹਲਕੇ ਦਾ ਬਹੁਪੱਖੀ ਵਿਕਾਸ ਕੀਤਾ ਹੈ ਉਨ੍ਹਾਂ ਆਖਿਆ ਕਿ ਬਲਾਕ ਪ੍ਰਧਾਨ ਮਨਜੀਤ ਸਿੰਘ ਵੜੈਚ ਨੇ ਆਪਣੇ ਨਿਜੀ ਕਾਰਣਾਂ ਕਰਕੇ ਆਪਣੇ ਅਹੁਦੇ ਤੋਂ ਤਿਆਗ ਪੱਤਰ ਦਿੱਤਾ ਹੈ ਨਾ ਕਿ ਅਣਦੇਖੀ ਦਾ ਸ਼ਿਕਾਰ ਹੋਣ ਕਾਰਨ।
ਫੋਟੋਕੈਪਸ਼ਨ: ਬਲਾਕ ਕਾਂਗਰਸ ਪ੍ਰਧਾਨ ਮਨਜੀਤ ਸਿੰਘ ਵੜੈਚ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ
ਮਹੀਪਾਲ ਸਿੰਘ ਵਾਲੀਆ