ਹਰਿਆਣਾ ਖਬਰਾਂ
 

ਆਪਸੀ ਭਾਈਚਾਰਕ ਸਾਂਝ ਬਣਾਉਣ ਅਕਾਲੀ ਦਲ ਨੇ ਹਮੇਸ਼ਾ ਮਹੱਤਪੂਰਨ ਭੂਮਿਕਾ ਨਿਭਾਈ : ਜੱਥੇ: ਭੋਗਲ

 

ਨਵੀਂ ਦਿੱਲੀ, 27 ਅਗੱਸਤ (ਸੁਖਰਾਜ ਸਿੰਘ): ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਜੱਥੇਬੰਦਕ ਸਕੱਤਰ ਅਤੇ ਦਲ ਦਿੱਲੀ ਪ੍ਰਦੇਸ਼ ਦੇ ਸਕੱਤਰ ਜਨਰਲ ਜੱਥੇਦਾਰ ਕੁਲਦੀਪ ਸਿੰਘ ਭੋਗਲ ਨੇ ਪ੍ਰੈਸ ਨੂੰ ਭੇਜੇ ਬਿਆਨ ਵਿਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੁਆਰਾ ਪੰਜਾਬ ਵਿਚ ਕੀਤੇ ਗਏ ਚੰਗੇ ’ਤੇ ਵਿਕਾਸ ਦੇ ਕਾਰਜ਼ਾਂ ਦੀ ਬਦੌਲਤ ਪੰਜਾਬ ਵਿਚ ਮੁੱੜ ਤੋਂ ਅਕਾਲੀ ਸਰਕਾਰ ਆਈ, ਜੋ ਇਕ ਇਤਹਾਸਕ ਜਿੱਤ ਸੀ।ਇਸ ਜਿਤ ਦਾ ਸਾਰਾ ਸਿਹਰਾ ਸ: ਸੁਖਬੀਰ ਸਿੰਘ ਬਾਦਲ ਨੂੰ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਸੇ ਵਜ੍ਹਾ ਕਰਕੇ ਪੰਜਾਬ ਤੋਂ ਬਾਹਰ ਦੇਸ਼ ਦੇ ਬਾਕੀ ਸੂਬਿਆਂ ਅਤੇ ਵਿਦੇਸ਼ਾਂ ਵਿਚ ਅਕਾਲੀ ਦਲ ਦਾ ਆਧਾਰ ਕਈ ਗੁਣਾ ਵੱਧ ਗਿਆ ਹੈ ਅਤੇ ਕਈ ਸਮਸਿਆਵਾਂ ਨੂੰ ਪੰਜਾਬ ’ਤੇ ਦੇਸ਼ ਦੀ ਸੰਸਦ ’ਚ ਉਠਾਇਆਂ ਗਿਆ। ਜੱਥੇ: ਭੋਗਲ ਨੇ ਕਿਹਾ ਕਿ ਅੱਜ ਅਕਾਲੀ ਦਲ ਵਿਚ ਸਾਰੇ ਧਰਮਾਂ ਦੇ ਲੋਕ ਇਸ ਵਾਸਤੇ ਸ਼ਾਮਲ ਹੋ ਰਹੇ ਹਨ ਕਿ ਅਕਾਲੀ ਦਲ ਦੀ ਕਾਰਜ਼ਸ਼ੈਲੀ ਦਿਨੋ-ਦਿਨ ਮਜਬੂਤ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਅਜਿਹਾ ਸੂਬਾ ਹੈ ਜਿਥੇ ਹਮੇਸ਼ਾਂ ਹੀ ਆਪਸੀ ਭਾਈਚਾਰਾ ਕਾਇਮ ਰਿਹਾ। ਉਨ੍ਹਾਂ ਕਿਹਾ ਕਿ 1984 ਦੇ ਦੁਖਾਂਤ ਨਰਸੰਹਾਰ ਦਾ ਵੀ ਅਸਰ ਇਥੇ ਦੀ ਧਰਤੀ ਤੇ ਨਹੀ ਪਿਆ ਅਤੇ ਉਥੇ ਅਕਾਲੀ ਦਲ ਨੇ ਆਪਸੀ ਭਾਈਚਾਰੇ ਦੀ ਸਾਂਝ ਬਣਾਈ ਰੱਖਣ ਵਾਸਤੇ ਹਮੇਸ਼ਾ ਮਹੱਤਪੂਰਣ ਭੁਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਨੇ ਹਮੇਸ਼ਾਂ ਸਾਰੇ ਧਰਮਾਂ ਦੇ ਲੋਕਾਂ ਨੂੰ ਮਾਣ ਅਤੇ ਸਨਮਾਨ ਦਿੱਤਾ, ਜਿਸ ਕਰਕੇ ਪੰਜਾਬ ਇਕ ਖੁਸ਼ਹਾਲ ਅਤੇ ਵਿਕਸਿਤ ਸੂਬਾ ਬਣ ਦੇ ਉਭਰਿਆ ਹੈ। ਜੱਥੇ: ਭੋਗਲ ਨੇ ਆਪਣੇ ਬਿਆਨ ਵਿਚ ਕਿਹਾ ਕਿ ਪੰਜਾਬ ਦੇ ਉ¤ਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਸੂਝ-ਬੂਝ ’ਤੇ ਚੰਗੇ ਰਾਹ ਵਿਖਾਉਣ ਨਾਲ ਪੰਜਾਬ ’ਚ ਖੇਡਾਂ ਨੂੰ ਬੱਲ ਮਿਲਿਆ, ਜਿਸ ਕਰਕੇ ਇਹ ਸੂਬਾ ਦੇਸ਼ ਦੇ ਬਾਕੀ ਸੂਬਿਆਂ  ਦੇ ਮੁਕਾਬਲੇ ਖੇਡਾਂ ਵਿਚ ਸੱਭ ਤੋਂ ਮੋਹਰੀ ਬਣ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਿਧਾਨ ਸਭਾ ਦੀ ਜਿੱਤ ਤੋਂ ਬਾਅਦ ਅਕਾਲੀ ਦਲ ਦੇ ਵਰਕਰਾਂ ਦਾ ਉਤਸ਼ਾਹ ਵਧਿਆ ਹੈ, ਜਿਸ ਨਾਲ ਆਉਣ ਵਾਲੀਆਂ 2014 ਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਫਿਰ ਮੁੜ ਇਤਹਾਸਕ ਜਿੱਤ ਪ੍ਰਾਪਤ ਕਰੇਗਾ। ਜੱਥੇ: ਭੋਗਲ ਨੇ ਕਿਹਾ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ’ਚ ਫ਼ੈਲੇ ਭ੍ਰਿਸ਼ਟਾਚਾਰ, ਸਿੱਖਿਆਂ ਦੇ ਡਿਗਦੇ ਮਿਆਰ ਅਤੇ ਗੁਰਧਾਮਾਂ ਦੀਆਂ ਜਮੀਨਾਂ ਨੂੰ ਖੁਰਦ-ਬੁਰਦ ਕਰਣ ਦੇ ਜੋ ਘਪਲੇ ਸਾਹਮਣੇ ਆਏ ਹਨ ਇਨ੍ਹਾਂ ਨੂੰ ਵੇਖਦਿਆਂ ਆਉਣ ਵਾਲੀਆਂ ਦਿੱਲੀ ਕਮੇਟੀ ਦੀਆਂ ਚੋਣਾਂ ਵਿਚ ਦਿੱਲੀ ਦੀ ਸੰਗਤ ਬਦਲਾਉ ਲਿਆਉਣ ਲਈ ਤਿਆਰ ਬਰ ਤਿਆਰ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਚੰਗੀ ਕਾਰਗੁਜ਼ਾਰੀ ਨਾਲ ਇਨ੍ਹਾਂ ਚੋਣਾਂ ਵਿਚ ਦਿੱਲੀ ਦੀ ਨੌਜੁਆਨ ਪੀੜੀ ਇਕ ਅਹਿਮ ਰੋਲ ਅਦਾ ਕਰਕੇ ਇਕ ਨਵਾਂ ਇਤਿਹਾਸ ਰਚੇਗੀ।       

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.