ਹਰਿਆਣਾ ਖਬਰਾਂ
 

ਧਰਮ ਪ੍ਰਚਾਰ ਕਮੇਟੀ ਦੇ ਅਹੁਦੇਦਾਰ ਲੋੜਵੰਦਾਂ ਨੂੰ ਅਣਗੌਲਿਆਂ ਕਰਕੇ ਬਿਆਨਬਾਜ਼ੀ ਕਰਨ ’ਚ ਰੁੱਝੇ : ਮੋਹਨਪ੍ਰੀਤ ਸਿੰਘ

 

ਨਵੀਂ ਦਿੱਲੀ, 27 ਅਗੱਸਤ (ਸੁਖਰਾਜ ਸਿੰਘ): ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਪ੍ਰਦੇਸ਼ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ: ਮੋਹਨਪ੍ਰੀਤ ਸਿੰਘ ਗਿੰਨੀ ਨੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਦੀ ਧਰਮ ਪ੍ਰਚਾਰ ਕਮੇਟੀ ਦੇ ਆਗੂਆਂ ਵੱਲੋਂ ਕੀਤੇ ਜਾ ਰਹੇ ਕਾਰਜਾ ਵਿਚੋਂ ਲੋੜਵੰਦਾਂ ਨੂੰ ਅਣਗੋਲਿਆਂ ਕਰਨ ’ਤੇ ਹੇਰਾਨੀ ਪ੍ਰਗਟਾਉਂਦਿਆਂ ਹੋਇਆ ਕਿਹਾ ਕਿ ਸਾਨੂੰ ਗੁਰੂ ਸਾਹਿਬ ਨੇ ਗਉ ਗਰੀਬ ਦੀ ਸੇਵਾ ਕਰਣ ਦਾ ਹੁਕਮ ਦਿੱਤਾ ਸੀ ਪਰ ਸਾਡੇ ਅੱਜ ਦੇ ਅਖੌਤੀ ਦਿੱਲੀ ਕਮੇਟੀ ਦੇ ਧਰਮ ਪ੍ਰਚਾਰਕਾਂ ਕੌਲ ਇਕ ਮੁੱਦੇ ’ਤੇ ਅਖਬਾਰਾ ਵਿਚ ਵਖਰੇ-ਵਖਰੇ ਬਿਆਨ ਦੇਣ ਦੀ ਹੋੜ ਲਗੀ ਹੋਈ ਹੈ ਅਤੇ ਇਕਲੇ ਬਾਬਾ ਰਾਮਦੇਵ ਦੇ ਖਿਲਾਫ਼ ਹੀ ਕਈ ਇਕੋ ਜਿਹੇ ਬਿਆਨ ਇਨ੍ਹਾਂ ਮੁਖੀਆਂ ਵੱਲੋਂ ਦਿਤੇ ਗਏ ਨੇ ਪਰ 1984 ਦਾ ਸੰਤਾਪ ਝੱਲ ਰਹੇ ਇਕ ਪਰਿਵਾਰ ਦੇ ਬੱਚੇ ਸੇਵਕ ਸਿੰਘ ਵੱਲ ਇਨ੍ਹਾਂ ਦਾ ਕਦੇ ਕਿਸੇ ਦਾ ਖਿਆਲ ਵੀ ਨਹੀ ਗਿਆ। ਜਿਹੜਾ ਹਸਪਤਲ ਵਿਚ ਆਪਣੀ ਜਿੰਦਗੀ ਅਤੇ ਮੋਤ ਦੀ ਲੜਾਈ ਲੜ ਰਿਹਾ ਹੈ, ਜਦੋਂ ਕਿ ਸੇਵਕ ਸਿੰਘ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਦੇ ਇਲਾਕੇ ਦਾ ਵਸਨੀਕ ਹੈ। ਸ: ਗਿੰਨੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਕੋਈ ਇਥੇ ਯੂਥ ਵਿੰਗ ਦੇ ਧਰਮ ਪ੍ਰਚਾਰ ਦੇ ਨਾਮ ’ਤੇ ਕਿਤਾਬਾਂ ਵਿਚੋਂ ਦਲਾਲੀ ਖਾ ਰਿਹਾ ਹੈ ਅਤੇ ਕੋਈ ਬਾਕੀ ਸਭ ਦੂਜੇ ਪ੍ਰਚਾਰਕ ਆਪਣੀ ਪੁਰਾਣੀ ਪਾਰਟੀਆਂ ਨੂੰ ਕਿਸੇ ਕਾਰਨ ਕਰਕੇ ਛੱਡ ਕੇ ਆਏ ਹਨ ’ਤੇ ਉਨ੍ਹਾਂ ਦਾ ਇਕੋ ਇਕ ਮਕਸਦ ਹੈ ਕਿ ਉਹ ਹਰ ਵੇਲੇ ਸਰਕਾਰੇ ਦਰਬਾਰੇ ਸੁਰਖੀਆਂ ਵਿਚ ਰਹਿ ਕੇ ਧਰਮ ਦੇ ਨਾਂ ’ਤੇ ਆਪਣੀ ਫ਼ੌਕੀ ਚੋਧਰ ਦੀ ਦੁਕਾਨਦਾਰੀ ਨੂੰ ਬੇ-ਅਧਾਰ ਬਿਆਨ ਦੇ ਕੇ ਚਲਾਉਂਦੇ ਰਹਿਣ। ਉਨ੍ਹਾਂ ਕਿਹਾ ਕਿ ਅੱਜ ਪਤਿਤਪੁਣੇ ਦੀ ਹਨੇਰੀ ਵੱਗ ਰਹੀ ਹੈ ਰਾਤ ਨੂੰ ਸਿੱਖ ਨੌਜੁਆਨ ਮੰਡੇ ਹੁਕੇ ਪਾਰਲਰਾ ਵਿਚ ਸ਼ਰੇਆਮ ਤੰਬਾਕੂ ਨਾਲ ਭਰੇ ਹੁਕੇ ਪੀ ਰਹੇ ਹਨ ਅਤੇ ਦਿੱਲੀ ਵਿਚ ਵਸਦੇ ਗਰੀਬ ਸਿੱਖ ਪਰਿਵਾਰ ਪੈਸੇ ਦੇ ਲਾਲਚ ਵਿਚ ਇਸਾਈ ਬਣ ਰਹੇ ਹਨ। ਪਰ ਦਿੱਲੀ ਕਮੇਟੀ ਦੇ ਅਖੌਤੀ ਧਰਮ ਪ੍ਰਚਾਰਕ ਸਾਰੇ ਸਾਧਨ ਹੋਣ ਦੇ ਬਾਵਜੂਦ ਹੱਥ ਤੇ ਹੱਥ ਧੱਰ ਕੇ ਮੂਕ ਦਰਸਕ ਬਣ ਕੇ ਕਿਸੇ ਅਣਸੁਖਾਵੀ ਘਟਨਾ ਦੇ ਹੋਣ ਦਾ ਇੰਤਜਾਰ ਕਰ ਰਹੇ ਹਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.