ਅਜੀਤਗੜ੍ਹ, 27 ਅਗੱਸਤ (ਸਤਵਿੰਦਰ ਸਿੰਘ ਧੜਾਕ) : ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਹਰ ਸੁੱਖਇੰਦਰ ਸਿੰਘ ਬੱਬੀ ਬਾਦਲ ਦੇ ਜਨਮ ਦਿਨ ਮੌਕੇ ਉਨ੍ਹਾਂ ਦਾ ਜਨਮ ਦਿਨ ਫ਼ੇਜ਼-11 ਦੇ ਵਸਨੀਕਾਂ ਵਲੋਂ ਉਚੇਚੇ ਤੌਰ ’ਤੇ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਸਮਰਥਕਾਂ ਵਲੋਂ ਇਕ ਕੇਕ ਵੀ ਕੱਟਿਆ ਗਿਆ। ਇਸ ਮੌਕੇ ’ਤੇ ਸੈਂਕੜੇ ਲੋਕਾਂ ਨੇ ਉਨ੍ਹਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇਣ ਵਾਲਿਆਂ ਦਾ ਸਵੇਰ ਤੋਂ ਹੀ ਤਾਂਤਾ ਲੱਗਿਆ ਰਿਹਾ। ਅਪਣੇ ਜਨਮ ਦਿਨ ’ਤੇ ਵਰਕਰਾਂ ਅਤੇ ਸਮਰਥਕਾਂ ਦਾ ਇਕੱਠ ਦੇਖ ਕੇ ਬੱਬੀ ਬਾਦਲ ਭਾਵੁਕ ਹੋ ਗਏ ਅਤੇ ਕਿਹਾ ਅਜੀਤਗੜ੍ਹ ਦੇ ਲੋਕਾਂ ਵਲੋਂ ਉਨ੍ਹਾਂ ਨੂੰ ਬੇਇਤਹਾਂ ਪਿਆਰ ਮਿਲਿਆ ਹੈ ਜਿਸ ਦਾ ਉਹ ਕਦੇ ਦੇਣ ਨਹੀਂ ਦੇ ਸਕਦੇ। ਉਨ੍ਹਾਂ ਪਹੁੰਚੇ ਹੋਏ ਲੋਕਾਂ ’ਚ ਅਪਣੇ ਜਨਮ ਦਿਹਾੜੇ ਮੌਕੇ ਦਾਅਵਾ ਕੀਤਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ ਅਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਅਪਣਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਲਗਾਤਾਰ 25 ਸਾਲ ਰਾਜ ਕਰਨ ਦਾ ਸੁਪਨਾ ਪੂਰਾ ਕਰਨ ’ਚ ਪੂਰਾ ਜ਼ੋਰ ਲਗਾ ਦੇਣਗੇ।
ਬੱਬੀ ਬਾਦਲ ਨੇ ਲੋਕਾਂ ਵਲੋਂ ਦਿਤੇ ਜਾ ਰਹੇ ਭਰਪੂਰ ਪਿਆਰ ਤੇ ਅਪਣੇ ਭਾਵੁਕਤਾ ਭਰੇ ਲਫ਼ਜ਼ ਬਿਆਨ ਕਰਦੇ ਹੋਏ ਕਿਹਾ ਕਿ ਅਜੀਤਗੜ੍ਹ ਦਾ ਹਰ ਪਰਵਾਰ ਉਨ੍ਹਾਂ ਦਾ ਅਪਣਾ ਪਰਵਾਰ ਹੈ ਅਤੇ ਉਨ੍ਹਾਂ ਦੀ ਹਰ ਖ਼ੁਸ਼ੀ ਗ਼ਮੀ ’ਚ ਉਹ ਅਜੀਤਗੜ੍ਹ ਵਾਸੀਆਂ ਨਾਲ ਸਦਾ ਖੜੇ ਹਨ। ਇਸ ਮੌਕੇ ਬੱਬੀ ਬਾਦਲ ਨੇ ਫ਼ੇਜ਼-11 ਦੇ ਮਿਹਨਤਕਸ਼ ਲੋਕਾਂ ਵਲੋਂ ਉਨ੍ਹਾਂ ਦੇ ਜਨਮ ਦਿਨ ਮੌਕੇ ਕੇਕ ਕੱਟਣ ਲਈ ਸਾਰਿਆਂ ਦਾ ਧਨਵਾਦ ਕੀਤਾ।